• Home
  • ਬੋਰਡ ਵੱਲੋਂ ਦਸਵੀਂ ਦੇ ਨਤੀਜਾ ਕਾਰਡ/ਸਰਟੀਫਿਕੇਟ 21 ਨੂੰ ਭੇਜੇ ਜਾਣਗੇ

ਬੋਰਡ ਵੱਲੋਂ ਦਸਵੀਂ ਦੇ ਨਤੀਜਾ ਕਾਰਡ/ਸਰਟੀਫਿਕੇਟ 21 ਨੂੰ ਭੇਜੇ ਜਾਣਗੇ

•ਐਸ.ਏ.ਐਸ.ਨਗਰ 19 ਜੂਨ ( ਖ਼ਬਰ ਵਾਲੇ ਬਿਊਰੋ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2018 ਦੇ ਰੈਗੁਲਰ/ਓਪਨ ਸਕੂਲ ਪ੍ਰੀਖਿਆਰਥੀਆਂ ਦੇ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲ੍ਹਾ ਪੱਧਰ 'ਤੇ ਸਥਿਤ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚ 21 ਜੂਨ ਨੂੰ ਭੇਜੇ ਜਾ ਰਹੇ ਹਨ| ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਵੱਲੋਂ ਪ੍ਰੈਸ ਨੂੰ ਜਾਣਕਾਰੀ  ਦਿੰਦੇ ਦੱਸਿਆ ਕਿ ਸਬੰਧਤ ਸਕੂਲਾਂ ਦੇ ਮੁਖੀ/ਨੁਮਾਇੰਦੇ ਆਪਣੇ ਰੈਗੂਲਰ ਅਤੇ ਓਪਨ ਸਕੂਲ ਦੇ ਨਤੀਜਾ ਕਾਰਡ/ਸਰਟੀਫਿਕੇਟ ਆਪਣੇ ਜ਼ਿਲ੍ਹਾ ਖੇਤਰੀ ਦਫ਼ਤਰਾਂ ਤੋਂ 22 ਜੂਨ ਤੋਂ ਪ੍ਰਾਪਤ ਕਰ ਸਕਦੇ ਹਨ| ਉਹਨਾਂ ਕਿਹਾ ਇਹ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲ੍ਹਾ ਬਰਨਾਲਾ ਦੇ ਸਕੂਲਾਂ ਦੇ ਮੁਖੀ/ਨੁਮਾਇੰਦੇ ਖੇਤਰੀ ਦਫ਼ਤਰ ਸੰਗਰੂਰ ਤੋਂ, ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮੂਨਕ ਦੇ ਸਕੂਲਾਂ ਦੇ ਮੁਖੀ/ਨੁਮਾਇੰਦੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮੂਨਕ ਵਿਖੇ ਸਥਿਤ ਖੇਤਰੀ ਦਫ਼ਤਰ ਤੋਂ, ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੂਲ ਮੁਖੀ/ਨੁਮਾਇੰਦੇ  ਖੇਤਰੀ ਦਫ਼ਤਰ ਅਬੋਹਰ ਤੋਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਕੂਲ ਮੁਖੀ/ਨੁਮਾਇੰਦੇ ਮੁੱਖ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਪ੍ਰਾਪਤ ਕਰਨਗੇ|