• Home
  • ਬੋਰਡ ਵੱਲੋਂ ਅਕਾਦਮਿਕ ਸਾਲ 2017-18 ਦੀ 9ਵੀਂ ਤੇ 11ਵੀਂ ਦੇ ਨਤੀਜੇ ‘ਚ ਸੋਧ ਦਾ ਮੌਕਾ

ਬੋਰਡ ਵੱਲੋਂ ਅਕਾਦਮਿਕ ਸਾਲ 2017-18 ਦੀ 9ਵੀਂ ਤੇ 11ਵੀਂ ਦੇ ਨਤੀਜੇ ‘ਚ ਸੋਧ ਦਾ ਮੌਕਾ

ਐੱਸ.ਏ.ਐੱਸ ਨਗਰ 22 ਮਈ ( ਖ਼ਬਰ ਵਾਲੇ ਬਿਊਰੋ  ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਵੱਲੋਂ ਪ੍ਰੈੱਸ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਰਾਜ ਦੇ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਜਿਹੜੇ ਸਕੂਲਾਂ ਵੱਲੋਂ ਅਕਾਦਮਿਕ ਸਾਲ 2017-18 ਵਿੱਚ ਨੌਵੀਂ ਅਤੇ ਗਿਆਰਵੀਂ ਦਾ ਨਤੀਜਾ ਆਨ-ਲਾਈਨ ਅਪਡੇਟ ਕਰਦੇ ਸਮੇਂ ਜੋ ਗਲਤੀਆਂ ਹੋ ਗਈਆਂ ਸਨ,ਉਹਨਾਂ ਦੀ ਸੋਧ 100/- ਰੁ: ਪ੍ਰਤੀ ਵਿਦਿਆਰਥੀ ਸੋਧ ਫੀਸ ਜਿਲ੍ਹਾ ਖੇਤਰੀ ਦਫਤਰ ਵਿਖੇ ਜਮ੍ਹਾਂ ਕਰਵਾਉਣ ਉਪਰੰਤ ਆਨ-ਲਾਈਨ  ਸੋਧ  ਜਿਲ੍ਹਾ ਖੇਤਰੀ ਦਫਤਰ ਵਿਖੇ ਹੋਵੇਗੀ|
ਉਨ੍ਹਾਂ ਨੇ ਦੱਸਿਆ ਕਿ  ਜਿਹੜੇ ਸਕੂਲਾਂ ਵੱਲੋਂ ਨੌਵੀਂ ਅਤੇ ਗਿਆਰਵੀਂ ਦਾ ਨਤੀਜਾ ਅਪਲੋਡ ਹੀ ਨਹੀਂ ਕੀਤਾ ਗਿਆ ਹੈ,ਉਨ੍ਹਾਂ ਸਕੂਲਾਂ ਵੱਲੋਂ  100/-ਰੁ: ਪ੍ਰਤੀ ਵਿਦਿਆਰਥੀ ਫੀਸ ਜਿਲ੍ਹਾ ਖੇਤਰੀ ਦਫਤਰ ਵਿਖੇ ਜਮ੍ਹਾਂ ਕਰਵਾਉਣ ਉਪਰੰਤ ਆਨ-ਲਾਈਨ ਐਂਟਰੀ ਕੀਤੀ ਜਾ ਸਕਦੀ ਹੈ ਅਤੇ ਇਸ ਉਪਰੰਤ ਫਾਈਨਲ ਸਬਮਿਸ਼ਨ ਜਿਲ੍ਹਾ ਖੇਤਰੀ ਦਫਤਰ ਵਿਖੇ ਹੋਵੇਗੀ|
ਬੋਰਡ ਸਕੱਤਰ ਨੇ ਕਿਹਾ ਕਿ ਇਸ ਤੋਂ ਇਲਾਵਾ ਸੋਧ ਕਰਵਾਉਣ ਲਈ ਸਕੂਲ ਵੱਲੋਂ ਆਪਣੇ ਸਕੂਲ ਦੇ  ਲੈਟਰ-ਪੈਡ (ਲਿਖਤੀ) 'ਤੇ ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਦਾ ਨਤੀਜਾ ਵੀ ਆਪਣੇ ਜ਼ਿਲ੍ਹੇ ਦੇ ਖੇਤਰੀ ਦਫਤਰ ਵਿਖੇ ਜਮ੍ਹਾਂ ਕਰਵਾਉਣਾ ਹੋਵੇਗਾ|