• Home
  • ਬੈਂਸ ਵਿਰੁੱਧ ਮੁਕੱਦਮਾ ਦਰਜ ਕਰਨ ਤੇ ਖਹਿਰਾ ਵੱਲੋਂ ਸਰਕਾਰ ਤੇ ਹਮਲਾ-ਕਿਹਾ ਸੱਚਾਈ ਨੂੰ ਦਬਾਇਆ ਨਹੀਂ ਜਾ ਸਕਦਾ

ਬੈਂਸ ਵਿਰੁੱਧ ਮੁਕੱਦਮਾ ਦਰਜ ਕਰਨ ਤੇ ਖਹਿਰਾ ਵੱਲੋਂ ਸਰਕਾਰ ਤੇ ਹਮਲਾ-ਕਿਹਾ ਸੱਚਾਈ ਨੂੰ ਦਬਾਇਆ ਨਹੀਂ ਜਾ ਸਕਦਾ

  • ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ) ਪੰਜਾਬ ਸਰਕਾਰ ਸੱਚਾਈ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਤਿਹਾਸ ਗਵਾਹ ਹੈ ਜਿਸ ਵੀ ਤਾਨਾਸ਼ਾਹ ਨੇ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਲੋਕ ਸ਼ਕਤੀ ਬਣ ਕੇ ਉੱਭਰੀ ਹੈ  ਇਹ ਟਿੱਪਣੀ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਿਰੁੱਧ ਦਰਜ ਕੀਤੇ ਗਏ ਮੁਕੱਦਮੇ ਅਤੇ ਕੰਜਿਊਮਰ ਕੋਰਟ ਦੀ ਮੁਖੀ ਮੰਜੂ ਰਾਣਾ ਨੂੰ ਹਟਾਉਣ ਤੋਂ ਬਾਅਦ ਕੀਤੀ । ਖਹਿਰਾ ਨੇ ਕਿਹਾ ਕਿ ਸਿਮਰਜੀਤ ਬੈਂਸ ਨੇ ਵੇਰਕਾ ਵੱਲੋਂ ਕੀਤੀ ਜਾਂਦੀ ਕਿਸਾਨਾਂ ਨਾਲ ਧੋਖੇਬਾਜ਼ੀ ਦਾ ਸਕੈਂਡਲ ਬੇਨਕਾਬ ਕੀਤਾ ,ਉਨ੍ਹਾਂ ਕਿਹਾ ਸਗੋਂ ਪੰਜਾਬ ਸਰਕਾਰ ਨੂੰ ਸਿਮਰਜੀਤ ਬੈਂਸ ਨੂੰ ਸਨਮਾਨ ਕਰਨਾ ਚਾਹੀਦਾ ਸੀ । ਇਸ ਮੌਕੇ ਉਨ੍ਹਾਂ ਕਪੂਰਥਲਾ ਚ ਤੈਨਾਤ ਕੰਜਿਊਮਰ ਕੋਰਟ ਦੀ ਮੁਖੀ ਮੰਜੂ ਰਾਣਾ ਨੂੰ ਹਟਾਉਣ ਪਿੱਛੇ ਰਾਜਨੀਤੀ ਨੂੰ ਨੰਗਾ ਕਰਦਿਆਂ ਕਿਹਾ ਕਿ ਉਸ ਨੇ ਸਿਹਤ ਮੰਤਰੀ ਬ੍ਰਹਮਮਹਿੰਦਰਾ ਨੂੰ ਜੁਰਮਾਨਾ ਠੋਕਿਆ ਸੀ ਇਸ ਲਈ ਉਸ ਨੂੰ  ਬਦਲਾ ਲਉ ਭਾਵਨਾ ਨਾਲ ਹਟਾਇਆ ਗਿਆ ।ਵਿਰੋਧੀ ਧਿਰ ਦੇ ਨੇਤਾ ਸਰਦਾਰ ਖਹਿਰਾ ਨੇ ਕੈਪਟਨ ਸਰਕਾਰ ਵੱਲੋਂ ਲਗਾਏ ਗਏ ਇਨ੍ਹਾਂ ਫ਼ੈਸਲਿਆਂ ਦੀ ਕਰੜੀ ਨਿੰਦਾ ਕੀਤੀ ।