• Home
  • ਬੈਂਕ ਕਰਮਚਾਰੀਆਂ 2 ਦਿਨ ਦੀ ਅੱਜ ਤੋਂ ਹੜਤਾਲ ਸ਼ੁਰੂ

ਬੈਂਕ ਕਰਮਚਾਰੀਆਂ 2 ਦਿਨ ਦੀ ਅੱਜ ਤੋਂ ਹੜਤਾਲ ਸ਼ੁਰੂ

ਚੰਡੀਗੜ੍ਹ (ਖਬਰ ਵਾਲੇ ਬਿਊਰੋ)
ਆਪਣੀਆਂ ਹੱਕੀ ਮੰਗਾਂ ਖਾਤਰ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਤੇ ਦੇਸ਼ ਭਰ ਦੇ ਲਗਪਗ ਦਸ ਲੱਖ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੋ ਦਿਨ ਦੀ ਹੜਤਾਲ ਕਰ ਦਿੱਤੀ ਗਈ ਹੈ ।ਇਹ ਹੜਤਾਲ ਅੱਜ ਸਵੇਰੇ 6ਵਜੇ ਤੋਂ ਸ਼ੁਰੂ ਹੋ ਗਈ ਹੈi
ਯੂਨਾਈਟਡ ਫੋਰਮ ਦੇ ਬੁਲਾਰੇ ਅਨੁਸਾਰ ਇਹ ਹੜਤਾਲ ਪੂਰੇ ਦੇਸ਼ ਭਰ ਵਿੱਚ ਹੜਤਾਲੀ ਘੰਟੇ ਦੀ ਹੋਵੇਗੀ ਜੋ ਕਿ 30ਮਈ ਤੇ 31 ਮਈ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਬੈਂਕਾਂ ਦੇ ਬਾਹਰ ਮੁਲਾਜ਼ਮਾਂ ਵੱਲੋਂ ਜਲਸੇ ਵੀ ਕੀਤੇ ਜਾਣਗੇ ।