• Home
  • ਬੂਆ ਸਿੰਘ ਸੰਧੂ ਨੂੰ ਮਾਲ ਮੰਤਰੀ ਦਾ ਓ ਐਸ ਡੀ ਲਾਇਆ

ਬੂਆ ਸਿੰਘ ਸੰਧੂ ਨੂੰ ਮਾਲ ਮੰਤਰੀ ਦਾ ਓ ਐਸ ਡੀ ਲਾਇਆ

ਚੰਡੀਗੜ•, 10 ਜੂਨ: (ਖਬਰ ਵਾਲੇ ਬਿਊਰੋ)
 ਸ੍ਰੀ ਬੂਆ ਸਿੰਘ ਸੰਧੂ ਨੂੰ ਪੰਜਾਬ ਦੇ ਮਾਲ, ਜਲ ਸ੍ਰੋਤ ਅਤੇ ਖਣਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ ਗਿਆ ਹੈ। 
 ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਬੂਆ ਸਿੰਘ ਸੰਧੂ ਪੁੱਤਰ ਸ੍ਰੀ ਇੰਦਰ ਸਿੰਘ ਦੀ ਨਿਯੁਕਤੀ ਸਬੰਧੀ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।  ਇਸ ਨਿਯੁਕਤੀ ਲਈ ਸ੍ਰੀ ਸੰਧੂ ਨੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।