• Home
  • ਬੀ ਡੀ ਪੀ ਓ ਖੰਨਾ ਦੇ ਸੂਚਨਾ ਕਮਿਸ਼ਨ ਵੱਲੋਂ ਜ਼ਮਾਨਤੀ ਵਾਰੰਟ ਜਾਰੀ

ਬੀ ਡੀ ਪੀ ਓ ਖੰਨਾ ਦੇ ਸੂਚਨਾ ਕਮਿਸ਼ਨ ਵੱਲੋਂ ਜ਼ਮਾਨਤੀ ਵਾਰੰਟ ਜਾਰੀ

ਚੰਡੀਗੜ੍ਹ-( ਖ਼ਬਰ ਵਾਲੇ ਬਿਊਰੋ )ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀਡੀਪੀਓ) ਖੰਨਾ ਨੂੰ ਉਸ ਸਮੇਂ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਜਦੋਂ ਇੱਕ ਆਰਟੀਆਈ ਕਾਰਕੁਨ ਨੇ ਬੀਡੀਪੀਓ ਵਿਭਾਗ ਤੋਂ ਕਿਸੀ ਮਾਮਲੇ ਸੰਬੰਧੀ ਸੂਚਨਾ ਮੰਗੀ ਸੀ, ਪਰੰਤੂ ਸੂਚਨਾ ਦੇਣ ਤੋਂ ਨਾ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਇੱਕ ਆਰਟੀਆਈ ਕਾਰਕੁਨ ਨੇ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀਡੀਪੀਓ) ਖੰਨਾ ਤੋਂ ਮੰਗੀ ਗਈ ਜਾਣਕਾਰੀ ਨਿਰਧਾਰਿਤ ਕੀਤੇ ਗਏ ਸੂਚਨਾ ਦੇਣ ਦੇ ਸਮੇਂ ਅੰਦਰ ਨਹੀਂ ਦਿੱਤੀ।

ਇਸ ਦੇ ਬਾਵਜੂਦ ਜਦੋਂ ਇੱਕ ਵਾਰ ਫਿਰ ਤੋਂ ਆਰਟੀਆਈ ਕਾਰਕੁਨ ਨੇ ਬੀਡੀਪੀਓ ਤੱਕ ਪਹੁੰਚ ਕਰ ਕੇ ਆਰਟੀਆਈ ਰਾਹੀਂ ਜਾਣਕਾਰੀ ਮੰਗਣ ਦੀ ਅਪੀਲ ਕੀਤੀ ਤਾਂ ਫਿਰ ਤੋਂ ਉਸ ਨੂੰ ਲੋੜੀਂਦੀ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਗਈ। ਇਸ ਉਪਰੰਤ ਜਦੋਂ ਆਰਟੀਆਈ ਕਾਰਕੁਨ ਨੇ ਇਸ ਮਾਮਲੇ ਸੰਬੰਧੀ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਤਾਂ ਸੂਚਨਾ ਕਮਿਸ਼ਨ ਨੇ ਇਸ ਮਾਮਲੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਬਲਾਕ ਵਿਕਾਸ ਪੰਚਾਇਤ ਅਫ਼ਸਰ ਨੂੰ ਪੇਸ਼ ਹੋਣ ਲਈ ਕਿਹਾ ਪਰੰਤੂ ਅਫ਼ਸੋਸ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਹਮਣੇ ਬੀਡੀਪੀਓ ਪੇਸ਼ ਨਹੀਂ ਹੋਇਆ ਤਾਂ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਨੋਟਿਸ ਜਾਰੀ ਕਰਨ 'ਤੇ ਵੀ ਬੀਡੀਪੀਓ ਦੇ ਪੇਸ਼ ਨਾ ਹੋਣ ਦੇ ਦੋਸ਼ ਵਿਚ ਬੀਡੀਪੀਓ ਖੰਨਾ ਦੇ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ।