• Home
  • ਬਿਆਸ ਦਰਿਆ ਦੀ ਘਟਨਾ ਤੇ ਮੁੱਖ ਮੰਤਰੀ ਹੋਏ ਸਖਤ- ਦੋਸ਼ੀਆਂ ਦਾ ਪਤਾ ਲਗਾ ਕੇ ਕਾਰਵਾਈ ਦੀ ਹਦਾਇਤ

ਬਿਆਸ ਦਰਿਆ ਦੀ ਘਟਨਾ ਤੇ ਮੁੱਖ ਮੰਤਰੀ ਹੋਏ ਸਖਤ- ਦੋਸ਼ੀਆਂ ਦਾ ਪਤਾ ਲਗਾ ਕੇ ਕਾਰਵਾਈ ਦੀ ਹਦਾਇਤ

ਚੰਡੀਗੜ• 24ਮਈ:(ਖ਼ਬਰ ਵਾਲੇ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਵਿੱਚ ਸੀਰਾ ਲੀਕ ਹੋਣ ਦੇ ਮਾਮਲੇ ਵਿਚ ਕਿਸੇ ਵੀ ਤਰ•ਾਂ ਦੀ ਨਰਮੀ ਜਾਂ ਲਾਪਰਵਾਹੀ ਵਰਤੇ ਜਾਣ ਵਿਰੁਧ ਸਖਤ ਚੇਤਾਵਨੀ ਦਿੰਦੇ ਹੋਏ ਸਬੰਧਤ ਏਜੰਸੀਆਂ ਨੂੰ ਦੋਸ਼ੀਆਂ ਵਿਰੁੱਧ ਪ੍ਰਭਾਵਸ਼ਾਲੀ ਕਾਨੂੰਨੀ ਅਤੇ ਦੰਡਾਤਮਕ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵੱਖ ਵੱਖ ਸਰਕਾਰੀ ਏਜੰਸੀਆਂ ਵਲੋਂ ਕੀਤੀ ਗਈ ਕਾਰਵਾਈ ਬਾਰੇ ਪ੍ਰਗਤੀ ਦਾ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਸ਼ੁਰੂ ਕੀਤੀ ਜਾਂਚ ਦੇ ਸਬੰਧ ਵਿੱਚ ਵਾਤਾਵਰਨ ਵਿਭਾਗ ਤੋਂ ਭਲਕ ਤੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ ਜਿਸ ਦੇ ਨਾਲ ਮੱਛੀਆਂ ਦੇ ਜੀਵਨ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਦਰਿਆ ਦਾ ਪਾਣੀ ਪ੍ਰਦੂਸ਼ਤ ਹੋਇਆ ਹੈ। ਇਸ ਤੋਂ ਇਲਾਵਾ ਇਸ ਨਾਲ ਫਰੀਦਕੋਟ, ਮੁਕਤਸਰ ਅਤੇ ਫ਼ਾਜ਼ਿਲਕਾ ਨਾਂ ਦੇ ਦੱਖਣੀ ਜਿਲਿ•ਆਂ ਵਿੱਚ ਨਹਿਰਾਂ ਅਧਾਰਿਤ ਜਲ-ਸਪਲਾਈ 'ਚ ਵਿਘਨ ਪਿਆ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਘਟਨਾ ਦੇ ਦੋਸ਼ਿਆਂ ਦੇ ਵਿਰੁੱਧ ਢਿੱਲ ਨਾ ਵਰਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ•ਾਂ ਨੇ ਦੋਸ਼ਿਆ ਵਿਰੁੱਧ ਸਖਤ ਕਾਰਵਾਈ ਕਰਨ ਲਈ ਵੀ ਆਖਿਆ ਹੈ।
ਇਸ ਮਾਮਲੇ ਦੀ ਜਾਂਚ ਕਰਨ ਵਾਲੀਆਂ ਵੱਖ ਵੱਖ ਏਜੰਸੀਆਂ ਨੂੰ ਨਿਰਦੇਸ਼ ਜ਼ਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਜਾਂਚ ਵਿਚ ਤੇਜ਼ੀ ਲਿਆਉਣ ਲਈ ਆਖਿਆ ਹੈ ਤਾਂ ਜੋ ਇਸ ਘਟਨਾ ਦੇ ਦੋਸ਼ੀਆਂ ਦਾ ਪਤਾ ਲਗਾ ਕੇ ਉਨ•ਾਂ ਵਿਰੁੱਧ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 24 ਮਈ ਨੂੰ ਇਸ ਮਾਮਲੇ ਬਾਰੇ ਰਸਮੀ ਸੁਣਵਾਈ ਕਰ ਰਿਹਾ ਹੈ। ਉਨ•ਾਂ ਦੱਸਿਆ ਕਿ ਮੱਛੀਆਂ ਦੇ ਜੀਵਨ ਨੂੰ ਹੋਏ ਨੁਕਸਾਨ ਕਾਰਨ ਜੰਗਲੀ ਜੀਵ ਵਿਭਾਗ ਨੇ ਪਹਿਲਾਂ ਹੀ ਪੈਰਵੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ•ਾਂ ਹੀ ਜਲ ਸ੍ਰੋਤ ਵਿਭਾਗ ਨੇ ਵੀ ਨਹਿਰੀ ਅਤੇ ਡਰੇਨੇਜ਼ ਐਕਟ ਹੇਠ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਪ੍ਰਭਾਵਿਤ ਇਲਾਕਿਆਂ ਨੂੰ ਨਹਿਰੀ ਪਾਣੀ ਦੀ ਕੀਤੀ ਜਾ ਰਹੀ ਸਪਲਾਈ ਦੇ ਮਿਆਰ ਸਬੰਧੀ ਚੁੱਕੇ ਗਏ ਕਦਮਾਂ ਦਾ ਵੀ ਜਾਇਜਾ ਲਿਆ। ਵੱਖ ਵੱਖ ਥਾਵਾਂ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਏ ਗਏ ਸੈਂਪਲਾਂ ਦੇ ਆਧਾਰਿਤ ਰਿਪੋਰਟ ਅਨੁਸਾਰ ਨਹਿਰੀ ਪਾਣੀ ਦਾ ਮਿਆਰ ਲਗਭਗ ਆਮ ਵਰਗਾ ਹੋ ਗਿਆ ਹੈ। ਬੁਲਾਰੇ ਅਨੁਸਾਰ ਸਥਿਤੀ ਨੂੰ ਹੋਰ ਸਥਿਰ ਕਰਨ ਲਈ ਮੁੱਖ ਮੰਤਰੀ ਨੇ ਬਿਆਸ ਦਰਿਆ ਵਿੱਚ ਤੁਰੰਤ ਵਾਧੂ ਤਾਜ਼ਾ ਪਾਣੀ ਛੱਡੇ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਬੁਲਾਰੇ ਅਨੁਸਾਰ ਪ੍ਰਭਾਵਿਤ ਜਿਲਿ•ਆਂ ਦੇ ਪਿੰਡਾਂ ਅਤੇ ਕਸਬਿਆਂ ਨੂੰ ਜਲ ਸਪਲਾਈ ਦੇ ਲਈ ਜ਼ਿੰਮੇਂਵਾਰ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਥਾਨਕ ਸਰਕਾਰ ਵਿਭਾਗ ਪਾਣੀ ਦੇ ਮਿਆਰ ਦੀ ਨਿਯਮਤ ਤੌਰ 'ਤੇ ਪਰਖ ਕਰ ਰਹੇ ਹਨ। ਇਹ ਪਰਖ ਵਾਟਰ ਵਰਕਸ ਅਤੇ ਅਣਸੋਧੇ ਨਹਿਰੀ ਪਾਣੀ ਦੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰਾਂ ਵਲੋਂ ਸਬੰਧਤ ਵਿਭਾਗਾਂ ਦੇ ਨਾਲ ਜਲ ਸਪਲਾਈ ਦੇ ਉੱਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਵੇਲੇ ਸਥਿਤੀ ਨਿਯੰਤਰਣ ਹੇਠ ਹੈ।
ਬੁਲਾਰੇ ਅਨੁਸਾਰ ਹਿਫ਼ਾਜਤੀ ਕਦਮਾਂ ਵਜੋਂ ਜਲ ਸਪਲਾਈ ਏਜੰਸੀਆਂ ਨੇ ਵਾਟਰ ਵਰਕਸ ਦੀ ਸਫਾਈ ਵੀ ਸ਼ੁਰੂ ਕੀਤੀ ਹੈ ਤਾਂ ਜੋ ਸਥਾਨਕ ਲੋਕਾਂ ਨੂੰ  ਕਿਸੇ ਵੀ ਤਰ•ਾਂ ਦੇ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਦੀ ਸੰਭਵਾਨਾ ਨੂੰ ਖਤਮ ਕੀਤਾ ਜਾ ਸਕੇ। ਲੋੜ ਪੈਣ 'ਤੇ ਏਜੰਸੀਆਂ ਵਲੋਂ ਅੰਤ੍ਰਿਮ ਪ੍ਰਬੰਧ ਵੀ ਕੀਤੇ ਜਾਣਗੇ ਭਾਵੇਂ ਕਿ ਵਾਟਰ ਵਰਕਸ ਦੀ ਸਫਾਈ ਦੇ ਸਮੇਂ ਦੌਰਾਨ ਆਰ ਓ ਪਲਾਂਟਾਂ ਜਾਂ ਟੈਂਕਰਾਂ ਰਾਹੀਂ ਮੁਫਤ  ਜਲ ਸਪਲਾਈ ਕੀਤੀ ਜਾ ਰਹੀ ਹੈ।