• Home
  • ਬਿਆਸ ਦਰਿਆ ‘ਚ ਰਲਿਆ ਜ਼ਹਿਰੀਲਾ ਕੈਮੀਕਲ ਪਹੁੰਚਿਆ ਫ਼ਰੀਦਕੋਟ, ਪ੍ਰਸ਼ਾਸਨ ਨੇ ਅਲਰਟ ਕੀਤਾ ਜਾਰੀ

ਬਿਆਸ ਦਰਿਆ ‘ਚ ਰਲਿਆ ਜ਼ਹਿਰੀਲਾ ਕੈਮੀਕਲ ਪਹੁੰਚਿਆ ਫ਼ਰੀਦਕੋਟ, ਪ੍ਰਸ਼ਾਸਨ ਨੇ ਅਲਰਟ ਕੀਤਾ ਜਾਰੀ

ਫ਼ਰੀਦਕੋਟ- (ਖਬਰ ਵਾਲੇ ਬਿਊਰੋ)ਬੀਤੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਲੱਖਾਂ ਮੱਛੀਆਂ ਨੇ ਆਪਣੀ ਜਾਨ ਗਵਾ ਦਿੱਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਚੱਡਾ ਮਿੱਲਜ਼ ਨਾਲ ਜੁੜਿਆ ਨਜ਼ਰ ਆਇਆ ‘ਤੇ ਬਾਅਦ ‘ਚ ਪ੍ਰਸ਼ਾਸਨ ਨੇ ਉਸ ਮਿੱਲ ਨੂੰ ਬੰਦ ਕਰ ਦਿੱਤਾ ਹੈ। ਪਰ ਅੱਜ ਫਿਰ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਚੱਢਾ ਖੰਡ ਮਿੱਲ, ਕੀੜੀ ਅਫਗਾਨਾ ਦਾ ਬਿਆਸ ਦਰਿਆ 'ਚ ਰਲਿਆ ਕੈਮੀਕਲ ਯੁਕਤ ਸੀਰੇ ਦਾ ਅਸਰ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਹੁਣ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਰਾਹੀਂ ਅੱਜ ਤੜਕੇ ਫ਼ਰੀਦਕੋਟ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਤੱਕ ਪਹੁੰਚ ਗਿਆ ਹੈ। ਇਸ ਕਾਰਨ ਮੱਛੀਆਂ ਅਤੇ ਹੋਰ ਜੀਵ-ਜੰਤੂ ਮਰ ਰਹੇ ਹਨ। ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ।