• Home
  • ਬਿਆਸ ਦਰਿਆ ਚ ਨਹਾਉਣ ਗਏ ਦੋ ਨੌਜਵਾਨ ਡੁੱਬੇ

ਬਿਆਸ ਦਰਿਆ ਚ ਨਹਾਉਣ ਗਏ ਦੋ ਨੌਜਵਾਨ ਡੁੱਬੇ

ਜਲੰਧਰ (ਖ਼ਬਰ ਵਾਲੇ ਬਿਊਰੋ) ਗਰਮੀਆਂ ਦੇ ਦਿਨਾਂ ਚ ਦਰਿਆਵਾਂ ਤੇ ਨਹਿਰਾਂ ਵਿੱਚ ਨਹਾਉਣ ਗਏ ਬੱਚੇ ਜਾਂ ਫਿਰ ਨੌਜਵਾਨਾਂ ਦੇ ਡੁੱਬਣ ਕਾਰਨ ਹੋਈਆਂ ਬਹੁਤਾਂ ਦੀਆਂ ਖ਼ਬਰਾਂ ਹਰ ਵਰ੍ਹੇ ਅਖ਼ਬਾਰਾਂ ਚ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਪਰ ਸਰਕਾਰ ਵੱਲੋਂ ਇਸ ਪ੍ਰਤੀ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ ।
ਬਿਆਸ ਦਰਿਆ ਵਿੱਚ ਨਹਾਉਣ ਗਏ ਦੋ ਚਚੇਰੇ ਭਰਾਵਾਂ ਦੀ ਡੁੱਬਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਪੁਸ਼ਕਰ ਸਿੰਘ (21)ਪੁੱਤਰ ਮਨਜੀਤ ਸਿੰਘ ਤੇ ਜਗਦੀਸ਼ ਸੰਨੀ(16) ਪੁੱਤਰ ਕਮਲਜੀਤ ਸਿੰਘ ਦੋਵੇਂ ਵਾਸੀ ਮੁਹੰਮਦ ਦੀ ਢਿਲਵਾਂ ਜੋ ਕਿ ਬਿਆਸ ਦਰਿਆ ਵਿੱਚ ਨਹਾਉਣ ਗਏ ਸਨ ਅਤੇ ਰੁੜ੍ਹ ਗਏ ।ਦੋਵਾਂ ਦੀਆਂ ਲਾਸ਼ਾਂ ਨੂੰ ਗੋਤਾ ਖੋਰਾਂ ਵੱਲੋਂ ਦਰਿਆ ਵਿੱਚ ਲੱਭਿਆ ਜਾ ਰਿਹਾ ਹੈ ਅਜੇ ਤੱਕ ਗੋਤਾਖੋਰਾਂ ਹੱਥ ਕੋਈ ਖੁਰਾ ਖੋਜ ਨਹੀਂ ਲੱਗਾ ।ਇਹ ਵੀ ਪਤਾ ਲੱਗਾ ਹੈ ਪੁਸ਼ਕਰ ਸਿੰਘ ਕੁਝ ਮਹੀਨੇ ਪਹਿਲਾਂ ਯੂ ਏ ਈ ਤੋਂ ਆਇਆ ਸੀ ਜਿੱਥੇ ਕਿ ਉਥੋਂ ਦੀ ਕੰਪਨੀ ਚ ਨੌਕਰੀ ਕਰਦਾ ਸੀ ।