• Home
  • ਬਾਰ੍ਹਵੀ ਦੀ ਰੀਵੈਲੂਏਸ਼ਨ ਲਈ 27 ਅਪ੍ਰੈਲ ਤੋਂ 11 ਮਈ ਤੱਕ ਕੀਤਾ ਜਾ ਸਕੇਗਾ ਅਪਲਾਈ

ਬਾਰ੍ਹਵੀ ਦੀ ਰੀਵੈਲੂਏਸ਼ਨ ਲਈ 27 ਅਪ੍ਰੈਲ ਤੋਂ 11 ਮਈ ਤੱਕ ਕੀਤਾ ਜਾ ਸਕੇਗਾ ਅਪਲਾਈ

ਐਸ.ਏ.ਐਸ.ਨਗਰ: 26 ਅਪ੍ਰੈਲ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2018 ਦਾ ਨਤੀਜਾ 23 ਅਪ੍ਰੈਲ ਨੂੰ ਘੋਸ਼ਿਤ ਕੀਤਾ ਜਾ ਚੁੱਕਾ ਹੈ| ਹੁਣ ਜਿਹੜੇ ਪ੍ਰੀਖਿਆਰਥੀਆਂ ਨੇ ਆਪਣੇ ਕਿਸੇ ਵਿਸ਼ੇ ਦੀ ਰੀਵੈਲੂਏਸ਼ਨ ਲਈ ਅਪਲਾਈ ਕਰਨਾ ਹੈ, ਉਹ 27 ਅਪ੍ਰੈਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਮਮਮ|ਬਤਕਲ|.ਫ|ਜਅ ਤੇ ਦਰਸਾਈਆਂ ਹਿਦਾਇਤਾਂ ਅਨੁਸਾਰ 11 ਮਈ ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ|
ਸਕੂਲ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ 11 ਮਈ ਤੋਂ ਬਾਅਦ ਆਖਰੀ ਮਿਤੀ 16 ਮਈ ਤੱਕ ਚਲਾਨ ਜਨਰੇਟ ਕਰਕੇ ਦਰਸਾਈ ਬੈਂਕ ਵਿੱਚ ਪ੍ਰਤੀ ਉੱਤਰ ਪੱਤਰੀ ਨਿਰਧਾਰਤ ਫੀਸ 1000/-ਰੁਪਏ ਜਮ੍ਹਾਂ ਕਰਵਾਈ ਜਾ ਸਕਦੀ ਹੈ| ਇਸ ਉਪਰੰਤ ਰੀਵੈਲੂਏਸ਼ਨ ਫਾਰਮ ਦਾ ਪ੍ਰਿੰਟ ਅਤੇ ਜਮ੍ਹਾਂ ਕਰਵਾਈ ਫੀਸ ਦਾ ਚਲਾਨ ਆਪਣੇ ਜ਼ਿਲ੍ਹੇ ਦੇ ਖੇਤਰੀ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਮਿਤੀ 21ਮਈ ਤੱਕ ਜਮ੍ਹਾਂ ਕਰਵਾਏ ਜਾਣ| ਉਹਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਪ੍ਰੀਖਿਆਰਥੀ ਰੀਵੈਲੂਏਸ਼ਨ ਲਈ ਇੱਕ ਵਾਰ ਹੀ ਫਾਰਮ ਭਰ ਸਕਦਾ ਹੈ|