• Home
  • ਬਾਰ੍ਹਵੀਂ ਦੀ ਰੀ-ਚੈਕਿੰਗ ਲਈ 27 ਅਪ੍ਰੈਲ ਤੋਂ 11 ਮਈ ਤੱਕ ਕੀਤਾ ਜਾ ਸਕੇਗਾ ਅਪਲਾਈ

ਬਾਰ੍ਹਵੀਂ ਦੀ ਰੀ-ਚੈਕਿੰਗ ਲਈ 27 ਅਪ੍ਰੈਲ ਤੋਂ 11 ਮਈ ਤੱਕ ਕੀਤਾ ਜਾ ਸਕੇਗਾ ਅਪਲਾਈ

ਐਸ.ਏ.ਐਸ.ਨਗਰ 25 ਅਪ੍ਰੈਲ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2018 ਦਾ ਨਤੀਜਾ 23 ਅਪ੍ਰੈਲ ਨੂੰ ਘੋਸ਼ਿਤ ਹੋ ਚੁੱਕਾ ਹੈ| ਜਿਹੜੇ ਪ੍ਰੀਖਿਆਰਥੀਆਂ ਨੇ ਆਪਣੇ ਕਿਸੇ ਵਿਸ਼ੇ ਦੀ ਰੀ-ਚੈਕਿੰਗ ਲਈ ਅਪਲਾਈ ਕਰਨਾ ਹੈ, ਉਹ 27 ਅਪ੍ਰੈਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਮਮਮ|ਬਤਕਲ|.ਫ|ਜਅ ਤੇ ਦਰਸਾਈਆਂ ਹਿਦਾਇਤਾਂ ਅਨੁਸਾਰ 11 ਮਈ ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ|
ਸਕੂਲ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਬਾਅਦ ਚਲਾਨ ਜਨਰੇਟ ਕਰਕੇ ਦਰਸਾਈ ਬੈਂਕ ਵਿੱਚ ਆਖਰੀ ਮਿਤੀ 16 ਮਈ ਤੱਕ ਪ੍ਰਤੀ ਉੱਤਰ ਪੱਤਰੀ 500/-ਰੁਪਏ ਨਿਰਧਾਰਤ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ| ਇਸ ਉਪਰੰਤ ਰੀ-ਚੈਕਿੰਗ ਫਾਰਮ ਦਾ ਪ੍ਰਿੰਟ ਅਤੇ ਜਮ੍ਹਾਂ ਕਰਵਾਈ ਫੀਸ ਦਾ ਚਲਾਨ ਆਪਣੇ ਜ਼ਿਲ੍ਹੇ ਦੇ ਖੇਤਰੀ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਮਿਤੀ 21ਮਈ ਤੱਕ ਜਮ੍ਹਾਂ ਕਰਵਾਏ ਜਾਣ| ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਪ੍ਰੀਖਿਆਰਥੀ ਰੀ-ਚੈਕਿੰਗ ਲਈ ਇੱਕ ਹੀ ਵਾਰ ਫਾਰਮ ਭਰ ਸਕਦਾ ਹੈ|