• Home
  • ਬਾਰ੍ਹਵੀਂ ਦੀ ਕਿਤਾਬ ਵਿੱਚੋਂ ਹੀ  ਪੰਦਰਾਂ ਸਵਾਲਾਂ ਦੇ ਜਵਾਬ ਦੇਣ ਦੀ ਦਿੱਤੀ ਚੁਣੌਤੀ,ਕਿਤਾਬ ਬਾਰੇ ਪੰਦਰਾਂ ਪੰਨਿਆਂ ਦੀ ਵਿਸਥਾਰਤ ਰਿਪੋਰਟ ਕੀਤੀ ਰਿਲੀਜ਼ 

ਬਾਰ੍ਹਵੀਂ ਦੀ ਕਿਤਾਬ ਵਿੱਚੋਂ ਹੀ  ਪੰਦਰਾਂ ਸਵਾਲਾਂ ਦੇ ਜਵਾਬ ਦੇਣ ਦੀ ਦਿੱਤੀ ਚੁਣੌਤੀ,ਕਿਤਾਬ ਬਾਰੇ ਪੰਦਰਾਂ ਪੰਨਿਆਂ ਦੀ ਵਿਸਥਾਰਤ ਰਿਪੋਰਟ ਕੀਤੀ ਰਿਲੀਜ਼ 

ਚੰਡੀਗੜ੍ਹ -: ਗੁਰਗਿਆਨ ਇੰਸਟੀਚਿਊਟ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਸਿੱਧੂ, ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਵਿਵਾਦਿਤ ਪੁਸਤਕ ਬਾਰੇ ਹੱਥ ਖੋਜ ਕਮੇਟੀ ਦਾ ਗਠਨ ਕਰਕੇ ਇੱਕ ਰਿਵਿਊ ਰਿਪੋਰਟ ਤਿਆਰ ਕਰਵਾਈ| ਇਸ ਸੰਬੰਧੀ ਰਿਪੋਰਟ ਦੀ ਕਾਪੀ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਨੂੰ ਵੀ ਸੌਂਪੀ ਗਈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਬਾਰ੍ਹਵੀਂ ਕਲਾਸ ਦੇ ਇਤਿਹਾਸ ਦੀ ਕਿਤਾਬ ਚਾਰ ਕੀਤੀ ਗਈ ਹੈ ਉਸ ਨੂੰ ਪੜ੍ਹ ਕੇ ਇੰਜ ਲੱਗਦਾ ਹੈ ਕਿ ਇਹ ਕੰਮ ਗਿਆਨ ਵਿਹੂਣੇ ਲੋਕਾਂ ਨੇ ਕੀਤਾ ਹੈ ।ਉਨ੍ਹਾਂ ਕਿਹਾ ਕਿ ਇਹ ਕਿਤਾਬ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਕਾਰਨ ਇਸ ਕਿਤਾਬ ਨੂੰ ਸਲੇਸ਼ ਵਿੱਚ ਨਹੀਂ ਲਗਾਉਣਾ ਚਾਹੀਦਾ । ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਖਾਲਸਾ ਰਾਜ ਨੂੰ ਸਹੀ ਤਰ੍ਹਾਂ ਪੇਸ਼ ਨਹੀਂ ਕੀਤਾ ਗਿਆ ।ਜੋ ਗੱਲਾਂ ਸਿੱਖੀ ਵਿੱਚ ਵਰਜਿਤ ਹਨ ਉਨ੍ਹਾਂ ਨੂੰ ਵਧੇਰੇ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਕਿਤਾਬ ਵਿੱਚ ਵਾਰ ਵਾਰ ਇਹ ਆਉਂਦਾ ਹੈ ਕਿ ਵਿਦਵਾਨਾਂ ਨੇ ਆਖਿਆ ਵਿਦਵਾਨਾਂ ਨੇ ਉਹ ਕਿਹਾ ਜਦਕਿ ਵਿਦਵਾਨਾਂ ਦੇ ਨਾਮ ਦਰਜ ਨਹੀਂ ਕੀਤੇ ਗਏ ।ਜਿਸ ਤੋਂ ਲੱਗਦਾ ਹੈ ਕਿ ਕਿਤਾਬ ਸਬੰਧੀ ਮੈਟਰ ਪਹਿਲਾਂ ਇੰਟਰਨੈੱਟ ਤੋਂ ਕਾਪੀ ਕੀਤਾ ਗਿਆ ।ਬਾਅਦ ਵਿੱਚ ਇਸ ਮੈਟਰ ਦਾ ਅਨੁਵਾਦ ਕਰਕੇ ਕਿਤਾਬ ਚਾਰ ਕੀਤੀ ਗਈ ਜਿਸ ਨੂੰ ਘੱਚ ਕਰਨ ਹੀ ਕਿਹਾ ਜਾ ਸਕਦਾ ਹੈ ।ਉਨ੍ਹਾਂ ਦੱਸਿਆ ਕਿ ਸਾਡੇ ਮਹਾਨ ਯੋਧਿਆਂ ਦੀਆਂ ਜਨਮ ਤਰੀਕਾਂ  ਵੀ ਕਿਤਾਬ ਵਿੱਚ ਨਹੀਂ ਲਿਖੀਆਂ ਗਈਆਂ ਜਿਸ ਕਾਰਨ ਇਸ ਕਿਤਾਬ ਨੂੰ ਲਾਗੂ ਕਰਨ ਤੋਂ ਬਾਅਦ ਗਾਈਡਾਂ ਹੀ ਵਿਦਿਆਰਥੀਆਂ ਦਾ ਸਹਾਰਾ ਬਣਨ ਲੱਗੀਆਂ ।ਇਹ ਕਿਤਾਬ  ਖਤਮ ਕਰਨ ਲਈ ਨਹੀਂ ਸਗੋਂ ਗਾਈਡਾਂ  ਪੈਦਾ ਕਰਨ ਲਈ ਹੈ ।ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਿਤਾਬ ਤਿਆਰ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਇਸ ਕਿਤਾਬ ਵਿੱਚੋਂ ਹੀ  ਤਿਆਰ ਕੀਤੇ ਪੰਦਰਾਂ ਸਾਲਾਂ ਦੇ ਜਵਾਬ ਵਿਦਿਆਰਥੀ ਕਿਤਾਬ ਦੇ ਆਧਾਰ 'ਤੇ ਨਹੀਂ ਦੇ ਸਕਦੇ।ਕਿਤਾਬ ਵਿੱਚ ਮੰਦਰ ਵਿੱਚ ਜਾ ਕੇ ਕੀਰਤਨ ਦੀਆਂ ਫੋਟੋਆਂ ਖਿੱਚਣ ਲਈ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਜਦ ਕਿ ਮੰਦਰ ਵਿੱਚ ਤੋਂ ਭਜਨ ਹੁੰਦਾ ਹੈ ।ਮਹਾਤਮਾ ਬੁੱਧ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪ੍ਰਮਾਤਮਾ ਦਾ ਗਿਆਨ ਹੋ ਗਿਆ ਜਦਕਿ ਬੁੱਧੀਜ਼ਮ ਵਿੱਚ ਕਿਤੇ ਵੀ ਪਰਮਾਤਮਾ ਦਾ ਜ਼ਿਕਰ ਨਹੀਂ । ਉਨ੍ਹਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜੋ ਲਿਖਿਆ ਗਿਆ ਹੈ ਉਸ ਅਨੁਸਾਰ ਕਰਤਾਰ ਸਿੰਘ ਸਰਾਭਾ ਲੁਧਿਆਣਾ ਦੇ ਜੰਮਪਲ ਸਨ ਅਤੇ ਉਨ੍ਹਾਂ ਦੀ ਮੂਰਤੀ ਲੁਧਿਆਣਾ ਵਿੱਚ ਲਗਾਈ ਗਈ ਹੈ ।ਉਨ੍ਹਾਂ ਕਿਹਾ ਕਿ ਕਰਤਾਰ ਸਿੰਘ  ਸਰਾਭਾ , ਪਿੰਡ ਸਰਾਭਾ ਦੇ ਜੰਮਪਲ ਸਨ ਅਤੇ ਸ਼ਹੀਦਾਂ ਦੇ ਬੁੱਤ ਹੀ ਲਗਾਏ ਜਾਂਦੇ ਹਨ ਨਾ ਕਿ ਮੂਰਤੀਆਂ ।
ਉਨ੍ਹਾਂ ਤੱਥਾਂ ਦੇ ਆਧਾਰਤ ਗੱਲਬਾਤ ਕਰਦਿਆਂ ਦੱਸਿਆ ਕਿ 12ਵੀਂ ਦੇ ਇਤਿਹਾਸ ਦੀ ਪੁਸਤਕ ਕਿਸੇ ਵੀ ਪੱਖ ਤੋਂ ਪਾਠ ਪੁਸਤਕ  ਦੇ ਮਾਪ-ਦੰਡਾਂ 'ਤੇ ਖਰੀ ਨਹੀਂ ਉਤਰਦੀ| ਇਤਿਹਾਸਕ ਵਿਧੀ ਨਾਲ ਪੁਸਤਕ ਲਿਖਣ ਦੀ ਬਜਾਇ ਇਧਰੋ ਉਧਰੋਂ ਇਕੱਠੀ ਕੀਤੀ ਜਾਣਕਾਰੀ ਦਾ ਨਾ ਕੋਈ ਹਵਾਲਾ ਹੈ ਅਤੇ ਨਾ ਹੀ ਕੋਈ ਅਧਾਰ ਹੈ| ਪੁਸਤਕ ਦੇ ਵਿਚ ਸਾਹਮਣੇ ਆ ਰਹੀਆਂ ਤਰੁੱਟੀਆਂ ਆਮ ਨਹੀਂ ਅਤੇ ਨਾ ਹੀ ਕਿਸੇ ਅਣਗਹਿਲੀ ਦਾ ਨਤੀਜਾ ਹੈ| ਪੁਸਤਕ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਜਾਣਬੁਝ ਕੇ ਤੱਥਾਂ ਨੂੰ ਤੋੜ ਕੇ ਇਤਿਹਾਸ ਨੂੰ ਗਲਤ ਰੰਗਤ ਦਿਤੀ ਗਈ ਹੈ|
ਭਾਰਤੀ ਰਾਸ.ਟਰਵਾਦ ਨੂੰ ਤਿੰਨ ਪਾਠਾਂ ਵਿਚ ਰੱਖਿਆ ਗਿਆ ਹੈ ਜਦੋਂ ਕਿ ਰਾਸ.ਟਰਵਾਦ ਇਤਿਹਾਸ ਨਾਲੋਂ ਵਧੇਰੇ ਰਾਜਨੀਤੀ ਵਿਗਿਆਨ ਦਾ ਵਿਸ਼ਾ ਹੈ। ਪੰਜਾਬ ਦੇ ਇਤਿਹਾਸ ਦੇ ਮਹੱਤਵ ਨੂੰ ਘਟਾਉਣ ਲਈ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਇਤਿਹਾਸ ਦੀ ਕਿਤਾਬ ਬਾਰੇ ਜੀ.ਆਈ.ਐਚ.ਸੀ. ਵਲੋਂ ਤਿਆਰ ਕੀਤੀ ਰਿਵਿਊ ਰਿਪੋਰਟ ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਇਹ ਪਾਠ ਪੁਸਤਕ ਕਿਸੇ ਵੀ ਪੱਖ ਤੋਂ ਮਿਆਰੀ ਨਹੀਂ ਹੈ| ਇਸ ਪੁਸਤਕ ਵਿਚ ਮਿਥਿਹਾਸ ਨੂੰ ਇਤਿਹਾਸ ਸਿੱਧ ਕਰਨ ਲਈ ਇਤਿਹਾਸ ਅਤੇ ਇਤਿਹਾਸਕ ਤੱਥਾਂ ਦੀ ਭੰਨ ਤੋੜ ਕੀਤੀ ਗਈ ਹੈ| ਸੈਕੂਲਰ ਰਾਸ਼ਟਰ ਦੀ ਥਾਂ ਤੇ ਹਿੰਦੂਤਵਵਾਦੀ ਰਾਸ਼ਟਰ ਦੀ ਨੀਂਹ ਮਜਬੂਤ ਕਰਨ ਲਈ ਅਤੇ ਸਿੱਖ ਪਛਾਣ ਦੀ ਮੌਲਕਿਤਾ ਨੂੰ ਖਤਮ ਕਰਨ ਦੀ ਸਾਜ਼ਿਸ਼  ਦੇ ਅਧੀਨ ਇਹ ਪੁਸਤਕ ਤਿਆਰ ਕੀਤੀ ਗਈ ਹੈ| (ਪਹਿਲਾਂ 12ਵੀਂ ਦੀ ਕਿਤਾਬ ਤਿਆਰ ਕੀਤੀ ਹੈ| 11ਵੀਂ ਜਮਾਤ ਵਿਚ ਪੰਜਾਬ ਦੇ  ਇਤਿਹਾਸ ੋਤੇ ਕੇਵਲ ਇਕ ਭਾਗ ਰੱਖਿਆ ਹੈ)|
ਸਿੱਖ ਧਰਮ ਨੂੰ ਰਾਮ ਭਗਤੀ ਦਾ ਹਿੱਸਾ ਬਣਾਉਣ ਲਈ ਗੁਰੂ ਨਾਨਕ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ੋਭਗਤੀ ਦੇ ਨਵੇਂ ਰੰਗੋ ਪਾਠ ਵਿਚ ਸ.ਾਮਿਲ ਕੀਤਾ ਹੈ ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਨ੍ਹਾਂ ਵਲੋਂ ਸਾਜੇ ਖਾਲਸੇ ਦਾ ੦ਿਕਰ ਜਾਣ ਬੁਝ ਕੇ ਨਹੀਂ ਕੀਤਾ ਗਿਆ| ਭਗਤ ਨਾਮਦੇਵ ਜੀ ਦੇ ਗੁਰਦੁਆਰੇ ਨੂੰ ਮੰਦਰ ਲਿਖਿਆ ਹੈ| ਸ.ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਨੂੰ ਮੂਰਤੀ ਲਿਖਿਆ ਹੈ| ਪੁਰਾਣ ਸਾਹਿਤ ਨੂੰ ਇਤਿਹਾਸ ਬਣਾਉਣ ਦੀ ਗੈਰ^ਇਤਿਹਾਸਕ ਕੋਸਿ.ਸ. ਕੀਤੀ ਗਈ ਹੈ| ਮਹਾਤਮਾਂ ਬੁੱਧ ਦੇ ਗਿਆਨ ਨੂੰ ਪਰਮਾਤਮਾ ਦਾ ਗਿਆਨ ਲਿਖਿਆ ਹੈ ਜਦੋਂ ਕਿ ਬੁੱਧ ਸੰਬੰਧੀ ਸਾਹਿਤ ਵਿਚ ਪਰਮਾਤਮਾ ਦੇ ਗਿਆਨ ਦਾ ਕੋਈ ੦ਿਕਰ ਨਹੀਂ ਹੈ|ਇਸ ਪੁਸਤਕ ਦੇ ਮਿਆਰ ਨੂੰ ਪਰਖਣ ਲਈ ਰਿਵਿਊ ਕਮੇਟੀ ਨੇ ਨਮੂਨੇ ਵਜੋਂ ਕੁਝ ਪ੍ਰਸ.ਨ ਦਿਤੇ ਅਤੇ ਬੋਰਡ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰਸ.ਨ ਵਿਚੋਂ ਬੁਨਿਆਦੀ ਪ੍ਰਸ.ਨਾਂ ਦੇ ਉਤਰ ਲੱਭ ਕੇ ਦੱਸਣ| ਇਸ ਪੁਸਤਕ ਵਿਚ ਸੰਬੰਧੀ ਬੋਰਡ ਅਧਿਕਾਰੀ ਹੁਣ ਗਲਤੀਆਂ ਦੀ ਗੱਲ ਮੰਨਣ ਲਗੇ ਹਨ ਪਰੰਤੂ ਇਹ ਗਲਤੀਆਂ ਸਾਜਿਸ. ਅਧੀਨ ਕੀਤੀਆਂ ਗਈਆਂ ਹਨ| ਇਸ ਪੁਸਤਕ ਵਿਚ ਘੱਟ ਗਿਣਤੀ ਧਰਮਾਂ ਦਾ ਇਤਿਹਾਸ ਤੋੜ^ਮਰੋੜ ਕੇ ਪੇਸ. ਕੀਤਾ ਹੈ| ਮਹਾਤਮਾ ਬੁੱਧ ਦੀਆਂ ਸਿੱਖਿਆਵਾਂ, ਕੀਰਤਨ, ਭਗਤੀ ਆਦਿ ਸੰਬੰਧੀ ਨਿਰ ਅਧਾਰ ਟਿਪਣੀਆਂ ਕੀਤੀਆਂ ਗਈਆਂ ਹਨ| ਪੁਸਤਕ ਵਿਚ ਗਤੀਵਿਧੀਆਂ ਰਾਹੀ ਮਿਥਿਹਾਸ ਵਿਚ ਇਤਿਹਾਸ ਖੋਜਣ ਦਾ ਕਾਰਜ ਦਿਤਾ ਗਿਆ ਹੈ| ਇਹ ਕਾਰਜ ਯੂਨੀਵਰਸਿਟੀ ਪੱਧਰ ਦੇ ਵਿਦਵਾਨ ਨਹੀਂ ਕਰ ਸਕੇ 12ਵੀਂ ਦੇ ਵਿਦਿਆਰਥੀ ਕਿਸ ਤਰ੍ਹਾਂ ਕਰਨਗੇ| ਕਮੇਟੀ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿਤਾ ਕਿ ਇਤਿਹਾਸ ਦੀ ਇਹ ਪੁਸਤਕ ਤੁਰੰਤ ਵਾਪਸ ਲਈ ਜਾਵੇ ਅਤੇ ਪਹਿਲਾਂ 11ਵੀਂ ਜਮਾਤ ਦੀ ਪਾਠ ਪੁਸਤਕ ਤਿਆਰ ਕੀਤੀ ਜਾਵੇ| ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿਚ ਰੱਖ ਕੇ ਫਿਲਹਾਲ ਪੁਰਾਣਾ ਸਿਲੇਬਸ ਹੀ ਲਾਗੂ ਕੀਤਾ ਜਾਵੇ|ਇੰਸਟੀਚਿਊਟ ਦੇ ਸਕੱਤਰ ਡਾ. ਗੁਰਵੀਰ ਸਿੰਘ ਨੇ ਦੱਸਿਆ ਕਿ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਪਾਠ^ਪੁਸਤਕ ਦੇ ਵਿਸ.ਲੇਸ.ਣ ਤੋਂ ਇਲਾਵਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨਾਂ, ਇਤਿਹਾਸਕਾਰਾਂ, ਸਿੱਖ ਵਿਦਵਾਨਾਂ, ਸਕੂਲ ਲੈਕਚਰਾਰਾਂ ਅਤੇ ਇਤਿਹਾਸ ਪੜ੍ਹਦੇ ਵਿਦਿਆਰਥੀਆਂ ਨਾਲ ਲੰਮੀਆਂ ਮੁਲਾਕਾਤਾਂ ਕਰਕੇ ਤੱਥ ਖੋਜੇ ਗਏ ਹਨ|