• Home
  • ਬਾਰ੍ਹਵੀਂ ਚੋਂ ਫੇਲ ਹੋਣ ਕਾਰਨ ਵਿਦਿਆਰਥਣਾਂ ਵੱਲੋਂ ਆਤਮ ਹੱਤਿਆ

ਬਾਰ੍ਹਵੀਂ ਚੋਂ ਫੇਲ ਹੋਣ ਕਾਰਨ ਵਿਦਿਆਰਥਣਾਂ ਵੱਲੋਂ ਆਤਮ ਹੱਤਿਆ

ਮੋਗਾ ( ਖ਼ਬਰ ਵਾਲੇ ਬਿਊਰੋ) ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਕਸਬੇ ਚ ਇੱਕ ਨੌਜਵਾਨ ਮੁਟਿਆਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਵਿਦਿਆਰਥਣ ਗੁਰਬੀਰ ਕੌਰ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ  ਅਤੇ ਚਾਰ ਲੜਕੀਆਂ ਹਨ ਗੁਰਬੀਰ ਕੌਰ ਸਭ ਤੋਂ ਛੋਟੀ ਸੀ ਅਤੇ ਜਿਸ ਦਿਨ ਦਾ ਬਾਰ੍ਹਵੀਂ ਦਾ ਨਤੀਜਾ ਆਇਆ ਹੈ ਉਹ ਓਸ ਦਿਨ ਤੋ ਫੇਲ ਹੋਣ ਕਾਰਨ ਪਰੇਸ਼ਾਨ ਰਹਿੰਦੀ ਸੀ ਜਦੋਂ ਉਹ ਸ਼ਾਮ ਨੂੰ ਸਤਿਸੰਗ ਤੋਂ ਘਰ ਵਾਪਸ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਗੁਰਵੀਰ ਪੱਖੇ ਨਾਲ ਲਟਕ ਰਹੀ ਹੈ ਪੁਲਿਸ ਨੇ ਲੜਕੀ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ਤੇ 174ਦੀ ਕਾਰਵਾਈ ਕਰਕੇ ਲਾਸ਼ ਮਾਪਿਆਂ ਹਵਾਲੇ ਕਰ ਦਿੱਤੀ ਹੈ