• Home
  • ਬਾਦਲ ਦੀ ਰੱਖੀ” ਇੱਟ “ਕੈਪਟਨ ਨੇ ਪੁੱਟੀ…!- ਹੁਣ ਫੋਕਲ ਪੁਆਇੰਟਾਂ ਵਾਂਗ ਸੇਵਾ ਕੇਂਦਰਾਂ ਚ ਕਬੂਤਰ ਬੋਲਣਗੇ.? 

ਬਾਦਲ ਦੀ ਰੱਖੀ” ਇੱਟ “ਕੈਪਟਨ ਨੇ ਪੁੱਟੀ…!- ਹੁਣ ਫੋਕਲ ਪੁਆਇੰਟਾਂ ਵਾਂਗ ਸੇਵਾ ਕੇਂਦਰਾਂ ਚ ਕਬੂਤਰ ਬੋਲਣਗੇ.? 

ਚੰਡੀਗੜ੍ਹ 27 (ਮਈ ਪਰਮਿੰਦਰ ਸਿੰਘ ਜੱਟਪੁਰੀ )
ਬਾਦਲ ਸਰਕਾਰ ਵੱਲੋਂ ਪਿਛਲੇ ਦਹਾਕੇ ਬਣਾਏ ਗਏ ਪਿੰਡਾਂ ਦੀਆਂ ਦਾਣਾ ਮੰਡੀਆਂ ਚ ਲੋਕਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਜਿਹੜੇ ਕਿ ਸਰਕਾਰਾਂ ਬਦਲਣ ਕਰਕੇ "ਖੰਡਰ " ਬਣ ਗਏ ਹਨ ,ਇਸੇ ਤਰ੍ਹਾਂ ਪਿਛਲੀ ਬਾਦਲ ਸਰਕਾਰ ਵੱਲੋਂ ਬਣਾਏ ਗਏ ਪਿੰਡਾਂ ਚ ਇੱਕੋ ਛੱਤ ਹੇਠ ਲੋਕਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਹੀ ਸਹੂਲਤ ਦੇਣ ਲਈ" ਸੇਵਾ ਕੇਂਦਰਾਂ" ਚ ਹੁਣ ਕਬੂਤਰ ਬੋਲਣਗੇ ।
ਕੈਪਟਨ ਸਰਕਾਰ ਨੇ 700 ਸੁਵਿਧਾ ਕੇਂਦਰਾਂ ਨੂੰ ਬੰਦ ਕਰਨ ਲਈ ਸ਼ਾਹੀ ਫਰਮਾਨ ਅਖ਼ਬਾਰਾਂ ਵਿੱਚ ਇਸ਼ਤਿਹਾਰ ਲਗਵਾ ਕੇ ਵੀ ਕਰ ਦਿੱਤਾ ਹੈ ਤਾਂ ਕਿ ਲੋਕ ਜਾਣੂ ਹੋ ਸਕਣ l


ਦੱਸਣਯੋਗ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਆਖਰੀ ਕਾਰਜਕਾਲ ਦੌਰਾਨ 2147 ਸੇਵਾ ਕੇਂਦਰ ਪਿੰਡਾਂ ਤੇ ਕਸਬਿਆਂ ਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਇਕੋ ਛੱਤ ਹੇਠ ਸਹੂਲਤਾਂ ਦੇਣ ਲਈ ਬਣਾਏ ਸਨ ਅਤੇ ਜਿਸ ਦਾ ਠੇਕਾ ਇਕ ਕੰਪਨੀ ਨੂੰ ਦਿੱਤਾ ਸੀ ।
ਪਰ ਕੈਪਟਨ ਸਰਕਾਰ ਨੂੰ ਵਿੱਤੀ ਸੰਕਟ ਨਾਲ ਜੂਝਣਾ ਪੈ ਰਿਹਾ ਹੋਣ ਕਾਰਨ ਇਹ ਸੌਦਾ ਘਾਟੇ ਵਾਲਾ ਲੱਗਿਆ ਜਿਸ ਕਾਰਨ ਸਰਕਾਰ ਨੇ ਆਪਣੇ ਹੱਥ ਪਿਛਾਂਹ ਵੱਲ ਖਿੱਚ ਲਏ । ਸਰਕਾਰ ਨੇ ਬਕਾਇਦਾ ਇਨ੍ਹਾਂ ਦੀ ਆਈਡੀਜ਼ ਵੀ ਬਲਾਕ ਕਰ ਦਿੱਤੀ I ਇਸ ਨਾਲ ਹਜ਼ਾਰਾਂ ਮੁਲਾਜ਼ਮ ਜਿਹੜੇ ਸੇਵਾ ਕੇਂਦਰਾਂ ਤੇ ਕੰਮ ਕਰਦੇ ਸੀ, ਉਹ ਬੇਰੁਜ਼ਗਾਰ ਹੋਣਗੇ ਅਤੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਮਿਲੀ ਸਹੂਲਤ ਤੋਂ ਵੀ ਵਾਂਝੇ ਹੋ ਜਾਣਗੇ । ਇਸ ਫੈਸਲੇ ਨਾਲ ਪਿੰਡਾਂ ਦੀਆਂ ਸੱਥਾਂ ਚ ਇੱਕ ਗੱਲ ਜ਼ਰੂਰ ਚੱਲ ਪਈ ਹੈ, ਕਿ ਸਰਕਾਰਾਂ ਜਿਹੜੀਆਂ ਮਰਜ਼ੀ ਆਉਣ। ਉਨ੍ਹਾਂ ਨੂੰ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ ,ਨਾ ਕਿ ਇਕ ਦੂਜੇ ਦੀ ਰੱਖੀ ਹੋਈ ਇੱਟ ਨਹੀਂ  ਪੁੱਟਣੀ ਚਾਹੀਦੀ ।