• Home
  • ਭਾਰਤ ਤੇ ਪਾਕਿ ਸੈਨਿਕਾਂ ਚ ਇਸ ਵਾਰ ਈਦ ਦੇ ਤਿਉਹਾਰ ਉੱਪਰ ਨਹੀਂ ਹੋਇਆ ਮਠਿਆਈਆਂ ਦਾ ਅਦਾਨ- ਪ੍ਰਦਾਨ

ਭਾਰਤ ਤੇ ਪਾਕਿ ਸੈਨਿਕਾਂ ਚ ਇਸ ਵਾਰ ਈਦ ਦੇ ਤਿਉਹਾਰ ਉੱਪਰ ਨਹੀਂ ਹੋਇਆ ਮਠਿਆਈਆਂ ਦਾ ਅਦਾਨ- ਪ੍ਰਦਾਨ

ਅੰਮ੍ਰਿਤਸਰ (ਖ਼ਬਰ ਵਾਲੇ ਬਿਊਰੋ ) ਦੇਸ਼ ਦੀਆਂ ਸਰਹੱਦਾਂ ਤੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਚੱਲ ਰਹੀ ਕੜੱਤਣ ਦੇ ਚੱਲਦਿਆਂ ਇਸ ਵਾਰ ਬਾਘਾ ਬਾਰਡਰ ਤੇ ਅੱਜ ਈਦ- ਉਲ -ਫਿਤਰ ਦੇ ਤਿਉਹਾਰ ਉੱਪਰ ਮਠਿਆਈਆਂ ਦਾ ਅਦਾਨ - ਪ੍ਰਦਾਨ ਨਹੀਂ ਹੋਇਆ । ਭਾਰਤੀ ਫੌਜ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਕਿਸਤਾਨ ਸੈਨਾ ਵੱਲੋਂ ਜੰਮੂ ਕਸ਼ਮੀਰ ਦੇ ਬਾਰਡਰ ਤੇ ਸੀਜ਼ਫਾਇਰ ਦਾ ਲਗਾਤਾਰ ਉਲੰਘਣ ਕੀਤਾ ਜਾ ਰਿਹਾ ਹੈ ।ਇਸ ਲਈ ਬਾਘਾ ਬਾਰਡਰ ਤੇ ਲੱਗਭਗ ਹਰੇਕ ਵਰ੍ਹੇ ਭਾਰਤੀ ਫੌਜ ਦੇ ਜਵਾਨ ਅਤੇ ਪਾਕਿਸਤਾਨੀ ਰੇਂਜਰਜ਼ ਆਪਸ ਵਿੱਚ ਮਠਿਆਈਆਂ ਵੰਡ ਕੇ ਈਦ ਉਲ ਫਿਤਰ ਦੀ ਵਧਾਈ ਦਿੰਦੇ ਹਨ । ਇਸ ਵਾਰ ਭਾਰਤੀ ਸੈਨਿਕਾਂ ਵੱਲੋਂ ਪਾਕਿਸਤਾਨ ਦੀ ਮਠਿਆਈ ਨਾ ਸਵੀਕਾਰ ਕੀਤੀ ਨਾ  ਹੀ ਦਿੱਤੀ ਗਈ, ਕਿਉਂਕਿ ਪਾਕਿਸਤਾਨ ਦੇ ਫ਼ੌਜੀਆਂ ਵੱਲੋਂ ਸਰਹੱਦ ਤੇ ਫਾਇਰਿੰਗ ਕਰਕੇ ਚਾਰ ਬੀਐਸਐਫ ਦੇ ਜਵਾਨਾਂ ਨੂੰ ਸ਼ਹੀਦ ਕੀਤੇ ਜਾਣ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ ।