• Home
  • ਬਹੁ -ਕਰੋੜੀ ਜ਼ਮੀਨ ਘੁਟਾਲੇ ਚ ਵਿਜੀਲੈਂਸ ਵੱਲੋਂ ਤਹਿਸੀਲਦਾਰ ਗ੍ਰਿਫਤਾਰ

ਬਹੁ -ਕਰੋੜੀ ਜ਼ਮੀਨ ਘੁਟਾਲੇ ਚ ਵਿਜੀਲੈਂਸ ਵੱਲੋਂ ਤਹਿਸੀਲਦਾਰ ਗ੍ਰਿਫਤਾਰ

ਚੰਡੀਗੜ੍ਹ 27 ਮਈ : (ਖ਼ਬਰ ਵਾਲੇ ਬਿਊਰੋ) ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਗ੍ਰਾਮਪੰਚਾਇਤ ਪਿੰਡ ਝਿਉਰਹੇੜੀ ਦੇ ਨਾਮ 'ਤੇ ਵੱਖ-ਵੱਖ ਥਾਵਾਂ 'ਤੇ 25 ਏਕੜ ਤੋਂ ਵੱਧ ਜ਼ਮੀਨ ਖਰੀਦਣ ਵਿਚ ਹੋਈ ਕਰੀਬ 8 ਕਰੋੜ ਰੁਪਏ ਦੀਘਪਲੇਬਾਜੀ ਦੀ ਪੜ੍ਹਤਾਲ ਉਪਰੰਤ ਉਸ ਵੇਲੇ ਬੱਸੀ ਪਠਾਣਾ ਵਿਖੇਤਾਇਨਾਤ ਤਹਿਸੀਲਦਾਰ ਕੁਲਦੀਪ ਸਿੰਘ ਢਿਲੋਂ ਨੂੰ ਗ੍ਰਿਫਤਾਰ ਕਰਲਿਆ ਹੈ।

ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਵਲੋਂ ਪਿੰਡਝਿਉਰਹੇੜੀ ਦੀ ਕਰੀਬ ਪੰਚਾਇਤ ਦੇਹ ਜ਼ਮੀਨ ਖਰੀਦਣ ਵਿਚ ਹੋਈਘਪਲੇਬਾਜੀ ਦੀ ਜਾਂਚ ਦੌਰਾਨ ਪਾਇਆ ਗਿਆ ਕਿ  ਪਿੰਡ ਕੰਦੀਪੁਰ ਤੇਕਰੀਮਪੁਰ ਜਿਲਾ ਫਤਿਹਗੜ੍ਹ ਸਾਹਿਬ ਵਿੱਖੇ ਜਮੀਨ ਦਾ ਕੂਲੇੈਕਟਰਰੇਟ 9,77,000/-ਰੁ: ਪ੍ਰਤੀ ਏਕੜ ਸੀ ਜਦਕਿ ਉਸ ਸਮੇਂ ਜਮੀਨ ਦਾਮਾਰਕੀਟ ਰੇਟ 20 ਤੋਂ 25 ਲੱਖ ਰੁਪਏ ਪ੍ਰਤੀ ਏਕੜ ਸੀ ਪਰ ਸਰਪੰਚਗੁਰਪਾਲ ਸਿੰਘ ਪਿੰਡ ਝਿਊਰਹੇੜੀ ਅਤੇ ਵਿਚੌਲਾ ਮੁਹੰਮਦ ਸੁਹੇਲਚੌਹਾਨ ਵਲੋਂ ਇਨ੍ਹਾਂ ਦੋਹਾਂ ਪਿੰਡਾਂ ਦੀ ਜਮੀਨ 54 ਲੱਖ ਰੁਪਏ ਪ੍ਰਤੀਏਕੜ ਦੇ ਹਿਸਾਬ ਨਾਲ ਖਰੀਦੀ ਜਾ ਗਈ ਸੀ। ਉਕਤ ਦੋਸ਼ੀਆਂ ਦੀਪੜਤਾਲ ਤੋਂ ਇਹ ਸਾਹਮਣੇ ਆਇਆ ਕਿ ਅਪ੍ਰੈਲ 2016 ਨੂੰਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਇਹ ਕਹਿ ਕੇ ਰਜਿਸਟਰੀਰੋਕ ਦਿੱਤੀ ਸੀ ਕਿ ਇਸ ਇਲਾਕੇ ਵਿੱਚ ਜਮੀਨ ਦਾ ਰੇਟ 20-25 ਲੱਖਰੁਪਏ ਤੋਂ ਵੱਧ ਨਹੀਂ ਹੈ ਜਦਕਿ ਉਨ੍ਹਾਂ ਵਲੋਂ 54 ਲੱਖ ਰੁਪਏ ਪ੍ਰਤੀ ਏਕੜਦੇ ਹਿਸਾਬ ਨਾਲ ਰਜਿਸਟਰੀ ਕਿਉਂ ਕਰਵਾ ਰਹੇ ਹੋ। ਇਸ ਤੋਂ ਇਲਾਵਾਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਜਮੀਨ ਖਰੀਦਣ ਲਈਸਰਕਾਰ ਦੇ ਹੁਕਮਾਂ ਦੀ ਕਾਪੀ ਅਤੇ ਸਰਪੰਚ ਨੂੰ ਜਮੀਨ ਖਰੀਦਣਲਈ ਅਧਿਕਾਰਿਤ ਕਰਨ ਵਾਲੇ ਮਤੇ ਦੀ ਕਾਪੀ ਮੰਗੀ। ਰਜਿਸਟਰੀਰੋਕਣ ਤੋਂ ਬਾਅਦ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦਸੁਹੇਲ ਚੌਹਾਨ ਪ੍ਰਾਪਰਟੀ ਡੀਲਰ ਬਲਦੇਵ ਸਿੰਘ ਵਾਸੀ ਪਿੰਡਵਜੀਦਪੁਰ ਤਹਿ: ਬੱਸੀ ਪਠਾਣਾ ਨੂੰ ਇਸ ਕੇਸ ਵਿਚ ਮਦਦ ਕਰਨਲਈ  ਕਿਹਾ ਗਿਆ ਜੋ ਕਿ ਪ੍ਰਾਪਰਟੀ ਡੀਲਰ ਹੋਣ ਕਰਕੇ ਪਹਿਲਾਂ ਵੀਤਹਿਸੀਲਦਾਰ ਕੁਲਦੀਪ ਸਿੰਘ ਕੋਲ ਕੰਮ ਕਰਵਾਉਣ ਲਈ ਜਾਂਦਾਰਹਿੰਦਾ ਸੀ। ਉਨ੍ਹਾਂ ਨੇ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੂੰਦੱਸਿਆ ਕਿ ਉਹ ਆਪਣੀ ਸੇਵਾ ਦੱਸੇ ਅਤੇ ਰਜਿਸਟਰੀ ਕਰ ਦੇਵੇ।ਜੋਦੋਸ਼ੀ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਜਮੀਨ ਦੀ ਰਜਿਸਟਰੀਕਰਨ ਬਦਲੇ ਉਨ੍ਹਾਂ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਸੌਦਾ 10 ਲੱਖ ਰੁਪਏ ਵਿੱਚ ਤਹਿ ਹੋ ਗਿਆ ਸੀ। ਜੋ ਕੁਝ ਦੇਰ ਬਾਦ ਸਰਪੰਚਗੁਰਪਾਲ ਸਿੰਘ ਅਤੇ ਮੁਹੰਮਦ ਸੁਹੇਲ ਚੌਹਾਨ 10 ਲੱਖ ਰੁਪਏ ਲੈ ਕੇਦੋਸ਼ੀ ਦੇ ਦਫਤਰ ਗਏ ਅਤੇ ਦੋਸੀ ਨੇ 10 ਲੱਖ ਰੁਪਏ ਆਪਣੀ ਗੱਡੀਵਿੱਚ ਰਖਵਾ ਲਏ ਅਤੇ ਇਨ੍ਹਾਂ ਦੀਆਂ ਰਜਿਸਟਰੀਆਂ ਨੰਬਰ 42 ਅਤੇ43 ਮਿਤੀ 06.04.2016 ਕਰ ਦਿੱਤੀਆਂ। ਤਹਿਸੀਲਦਾਰ ਕੁਲਦੀਪਸਿੰਘ ਨੇ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦ ਸੁਹੇਲਚੌਹਾਨ ਨੁੰ ਆਪਣਾ ਮੋਬਾਇਲ ਨੰਬਰ ਅਤੇ ਘਰ ਦਾ ਪਤਾ ਦੇ ਦਿੱਤਾਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਫਿਰ ਕੋਈ ਕੰਮ ਹੋਵੇ ਤਾਂ ਉਹ ਸਿੱਧਾਮੇਰੇ ਕੋਲ ਆ ਜਾਣ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ । ਇਸ ਤੋਂਬਾਅਦ ਮਿਤੀ 27.04.2016 ਨੂੰ ਸਰਪੰਚ ਗੁਰਪਾਲ ਸਿੰਘ ਅਤੇਵਕੀਲ ਮੁਹੰਮਦ ਸੁਹੇਲ ਚੌਹਾਨ ਤਹਿਸੀਲਦਾਰ ਕੁਲਦੀਪ ਸਿੰਘ ਦੇਘਰ ਫੇਸ 11 ਮੋਹਾਲੀ ਵਿੱਖੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂਇੱਕ ਹੋਰ ਰਜਿਸਟਰੀ ਕਰਵਾਉਣੀ ਹੈ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਕਿਹਾ ਕਿਅੱਜ ਰਜਿਸਟਰੀਆਂ ਉਪਰ ਉਸ ਦੀ ਡਿਊਟੀ ਨਹੀਂ ਹੈ ਅੱਜ ਨਾਇਬਤਹਿਸੀਲਦਾਰ ਦੀ ਡਿਊਟੀ ਹੈ ਦੋਸ਼ੀ ਨੇ ਕਿਹਾ ਕਿ ਤੁਹਾਡਾ ਕੰਮ ਕਰਵਾਦਿਆਂਗਾ। ਫਿਰ ਦੋਸ਼ੀ ਨੇ ਅੰਡਰ ਟਰੇਨਿੰਗ ਨਾਇਬ ਤਹਿਸੀਲਦਾਰਸਰਬਜੀਤ ਸਿੰਘ ਨੂੰ ਕਹਿ ਕੇ ਇਨ੍ਹਾਂ ਦੀ ਰਜਿਸਟਰੀ ਨੰਬਰ 139 ਮਿਤੀ 27.4.2018 ਨੂੰ  ਕਰਵਾ ਦਿੱਤੀ। ਜਿਸ ਬਦਲੇ ਬਦਲੇ ਉਨ੍ਹਾਂ ਤੋਂ7 ਲੱਖ ਰੁਪਏ ਹਾਸਲ ਕਰਕੇ ਸਰਪੰਚ ਗੁਰਪਾਲ ਸਿੰਘ,  ਮੁਹੰਮਦਸੁਹੇਲ ਚੌਹਾਨ ਤੋਂ 17 ਲੱਖ ਰੁਪਏ ਰਿਸ਼ਵਤ ਲੈ ਕੇ ਉਕਤਰਜਿਸਟਰੀਆਂ ਕਰਕੇ ਬਾਕੀ ਦੋਸ਼ੀਆਂ ਦਾ 6 ਕਰੋੜ 35 ਲੱਖ ਰੁਪਏਦਾ ਘਪਲਾ ਕਰਨ ਵਿੱਚ ਸਾਥ ਦਿੱਤਾ ਹੈ।

ਜਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਮੁਹਾਲੀਹਵਾਈ ਅੱਡੇ ਦਾ ਵਿਸਥਾਰ ਕਰਨ ਮੌਕੇ ਪਿੰਡ ਝਿਉਰਹੇੜੀ ਦੀ ਕਰੀਬ36 ਏਕੜ ਪੰਚਾਇਤ ਦੇਹ ਜ਼ਮੀਨ ਅਕਵਾਇਰ ਕੀਤੀ ਗਈ ਜਿਸ ਦਾਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ54,16,87,500 ਰੁਪਏ ਜਾਰੀ ਕੀਤਾ ਗਿਆ ਸੀ ਅਤੇ ਇਹ ਰਕਮਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਨਿਗਰਾਨੀ 'ਤੇਰੱਖੀ ਗਈ ਸੀ ਪਰ ਸਾਲ 2013 ਵਿਚ ਸਰਪੰਚ ਗੁਰਪਾਲ ਸਿੰਘ ਨੇਪੰਚਾਇਤ ਵੱਲੋਂ ਪਾਸ ਮਤੇ ਦੇ ਉਲਟ ਮਹਿਕਮੇ ਦੇ ਅਧਿਕਾਰੀਆਂ, ਕਮਰਚਾਰੀਆਂ, ਸਰਪੰਚ ਅਤੇ ਹੋਰਨਾਂ ਨੇ ਰਲ ਕੇ ਵੱਖ-ਵੱਖ ਥਾਵਾਂ 'ਤੇਜ਼ਮੀਨ ਖਰੀਦਣ ਵਿੱਚ ਘਪਲੇਬਾਜ਼ੀ ਕੀਤੀ।

ਉਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਜ਼ਮੀਨ ਖਰੀਦਣ ਸਬੰਧੀਸਰਕਾਰੀ ਹਦਾਇਤਾਂ ਤੋਂ ਜਾਣੂੰ ਹੁੰਦੇ ਹੋਏ ਵੀ ਆਪਣੇ ਨਿੱਜੀ ਲਾਭ ਲਈਇਹ ਜ਼ਮੀਨ ਕੁਲੈਕਟਰ ਰੇਟ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉਚੇ ਰੇਟ'ਤੇ ਖਰੀਦਕੇ ਸਰਕਾਰ ਅਤੇ ਗਰਾਮ ਪੰਚਾਇਤ ਨੂੰ ਭਾਰੀ ਨੁਕਸਾਨਪਹੁੰਚਾਇਆ ਜਿਸ ਕਰਕੇ ਉਕਤ ਦੋਸ਼ੀਆਂ ਡੀ.ਡੀ.ਪੀ.ਓ., ਬੀ.ਡੀ.ਪੀ.ਓ. ਅਤੇ ਪੰਚਾਇਤ ਸਕੱਤਰ ਸਮੇਤ ਸੁਰਿੰਦਰ ਸਿੰਘ ਉਰਫਸੁਰਿੰਦਰ ਖਾਨ ਵਾਸੀ ਮੂਲੇਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਵਿਚੌਲਾਮੁਹੰਮਦ ਸੁਹੇਲ ਚੌਹਾਨ, ਦਰਸ਼ਨ ਸਿੰਘ, ਦਰਸ਼ਨ ਸਿੰਘ ਖਿਲਾਫ਼ਪਹਿਲਾਂ ਹੀ ਭਾਰਤੀ ਦੰਡਾਵਲੀ ਦੀ ਧਾਰਾ 409, 420, 465, 467, 471, 120-ਬੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤੇ 13 (2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।