• Home
  • ਬਲੈਕ ਸੰਡੇ-15ਲੋਕਾਂ ਦੀ ਦੋ ਹਾਦਸਿਆਂ ਚ ਮੌਤ 

ਬਲੈਕ ਸੰਡੇ-15ਲੋਕਾਂ ਦੀ ਦੋ ਹਾਦਸਿਆਂ ਚ ਮੌਤ 

ਚੰਡੀਗੜ੍ਹ 13 ਮਈ (ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਚ ਅੱਜ ਵੱਖ -ਵੱਖ ਦੋ ਹਾਦਸਿਆਂ ਨੇ ਪੰਦਰਾਂ ਦੇ ਕਰੀਬ ਲੋਕਾ ਦੀ ਜਾਨ ਲੈ ਲਈ ਹੈ ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਪ੍ਰਾਈਵੇਟ ਬੱਸ ਸਿਰਮੌਰ  ਜ਼ਿਲ੍ਹੇ ਚ ਪਿੰਡ ਖੋਟੀ ਨੇੜੇ ਡੂੰਘੀ ਖਤਾਨ ਵਿਚ ਪਲਟ ਗਈ ਜਿਸ ਨਾਲ ਸੱਤ ਦੇ ਕਰੀਬ ਮੌਤਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਤੇ ਕੁਝ  ਸਵਾਰੀਆਂ ਜ਼ਖਮੀ ਹਨ ।
ਇਸ ਦੁਰਘਟਨਾ ਦੀ ਅਜੇ ਆਨਲਾਈਨ ਅਖ਼ਬਾਰਾਂ ਨੇ  ਜਾਣਕਾਰੀ ਨਸ਼ਰ ਕੀਤੀ ਹੀ ਸੀ ਤਾਂ ਥੋੜ੍ਹੀ ਦੇਰ ਬਾਅਦ ਸ਼ਿਮਲਾ  ਨੇੜੇ  ਹਾਟਕੋਟੀ ਰੋਡ ਤੇ ਪਿੰਡ ਸੈਲਾ ਨੇੜੇ ਇੱਕ ਕਾਰ ਦਾ ਹਾਦਸਾ ਦੱਸਿਆ ਗਿਆ ।ਜਿਸ ਵਿੱਚ ਸਵਾਰ ਛੇ ਜਣੇ ਸਵਾਰ ਸਨ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਜਾਣ ਦੀ ਵੀ ਦੁੱਖਦਾਈ ਖ਼ਬਰ ਹੈ । ਮਰਨ ਵਾਲਿਆਂ ਚ ਦੋ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਹਨ ।ਅੱਜ ਦੇ ਕਾਲੇ ਐਤਵਾਰ ਨੂੰ ਹਿਮਾਚਲ ਵਿੱਚ ਲਗਾਤਾਰ ਹੋਈਆਂ ਪੰਦਰਾਂ ਮੌਤਾਂ ਕਾਰਨ ਹਰ ਪਾਸੇ ਸੋਗ ਪਾਇਆ ਜਾ ਰਿਹਾ ਹੈ ।