• Home
  • ਬਲਵੀਰ ਸਿੱਧੂ ਵਲੋਂ ਰੂਪਨਗਰ ਦੇ ਸੀਮਨ ਬੈਂਕ ਅਤੇ ਪੂੰਗ ਮੱਛੀ ਫਾਰਮ ਕਟਲੀ ਦਾ ਨਿਰੀਖਣ

ਬਲਵੀਰ ਸਿੱਧੂ ਵਲੋਂ ਰੂਪਨਗਰ ਦੇ ਸੀਮਨ ਬੈਂਕ ਅਤੇ ਪੂੰਗ ਮੱਛੀ ਫਾਰਮ ਕਟਲੀ ਦਾ ਨਿਰੀਖਣ

ਰੂਪਨਗਰ, 12 ਜੂਨ:(ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਕਿਰਤ ਮੰਤਰੀ ਸ. ਬਲਵੀਰ ਸਿੰਘ ਸਿੱਧੂ ਨੇ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਆਪਣੀ ਆਰਥਿਕ ਹਾਲਤ ਮਜ਼ਬੂਤ ਬਣਾਉਣ ਲਈ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ ਦਾ ਸੱਦਾ ਦਿੱਤਾ ਹੈ।
ਉਨ•ਾਂ ਇਹ ਪ੍ਰਗਟਾਵਾ ਅੱਜ ਰੂਪਨਗਰ ਦੇ ਸੀਮਨ ਬੈਂਕ ਅਤੇ ਪਿੰਡ ਕਟਲੀ ਦੇ ਮੱਛੀ ਪੂੰਗ ਫਾਰਮ ਦਾ ਨਿਰੀਖਣ ਕਰਨ ਮੌਕੇ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਨਈ ਜਿੱਥੇ ਲੋਕਾਂ ਤੇ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਏਗੀ, ਉੱਥੇ ਹੀ ਨੌਜਵਾਨਾਂ ਨੂੰ ਇਸ ਕਿੱਤੇ ਦੀ ਸਿਖਲਾਈ ਵੀ ਦੇਵੇਗੀ ਤਾਂ ਕਿ ਲੋਕ ਤੇ ਕਿਸਾਨ ਇਸ ਕਿੱਤੇ ਰਾਹੀਂ ਵੱਧ ਤੋਂ ਵੱਧ ਮੁਨਾਫਾ ਕਮਾ ਸਕਣ। ਉਨ• ਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਆਪਣੇ ਪੈਰਾ 'ਤੇ ਖੜ•ਾ ਕੀਤਾ ਜਾ ਸਕੇ। ਉਨ•ਾਂ ਨੇ ਸੂਬੇ ਦੇ ਲੋਕਾਂ ਨੂੰ ਪਸ਼ੂ ਪਾਲਣ ਵਰਗੇ ਪਿਤਾ ਪੁਰਖੀ ਧੰਦਿਆਂ ਨਾਲ ਜੁੜਨ ਦੀ ਅਪੀਲ ਵੀ ਕੀਤੀ। ਉਨ•ਾ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਹਸਪਤਾਲਾਂ ਵਿਖੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਏਗੀ ਅਤੇ ਵੈਟਨਰੀ ਡਾਕਟਰਾਂ ਅਤੇ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਜਿੱਥੇ ਨਵੀਂ ਭਰਤੀ ਕਰੇਗੀ ਉੱਥੇ ਹੀ ਰੈਸਨੇਲਾਈਜੇਸ਼ਨ ਵਿਧੀ ਵੀ ਅਪਣਾਏਗੀ।
ਪੰਜਾਬ ਦੇ ਸਰਕਾਰੀ ਸੀਮਨ ਬੈਂਕ ਰੂਪਨਗਰ ਵਿਖੇ ਸੀਮਨ ਤਿਆਰ ਕਰਨ ਤੇ ਉਸ ਦੇ ਰੱਖ ਰਖਾਅ ਸਬੰਧੀ ਉਨ•ਾਂ ਦੱਸਿਆ ਕਿ ਇਹ ਬੈਂਕ ਦਾ ਖੇਤਰ 21 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇੱਥੇ 14 ਏਕੜ ਵਿੱਚ ਹਰੇ ਚਾਰੇ ਦੀ ਬਿਜਾਈ ਕੀਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਇੱਥੇ ਸਾਨ•ਾਂ ਤੇ ਝੋਟਿਆਂ ਜੋ ਕਿ ਗਿਣਤੀ ਪੱਖੋਂ 56 ਹਨ, ਦੀਆਂ ਐਚ.ਐਫ 100, ਜਰਸੀ, ਐਚ.ਐਫ ਕਰਾਸ ਤੇ ਸਾਹੀਵਾਲ ਕਿਸਮਾਂ ਦੇ ਸੀਮਨ ਦਾ ਉਤਪਾਦਨ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਰੂਪਨਗਰ ਦਾ ਸੀਮਨ ਬੈਂਕ ਆਈ.ਐਸ.ਓ. ਦੁਆਰਾ ਪ੍ਰਮਾਣਿਤ ਹੈ ਅਤੇ ਇਹ ਬੈਂਕ 'ਚ ਸਾਲ 1998 ਤੋਂ 2018 ਤੱਕ 1,27,58,784 ਸੀਮਨ ਖ਼ੁਰਾਕਾਂ ਦਹ ਉਤਪਾਦਲ ਕੀਤਾ ਜਾ ਚੁੱਕਾ ਹੈ। ਉਨ•ਾ ਦੱਸਿਆ ਕਿ ਇੱਥੇ ਤਿਆਰ ਕੀਤਾ ਤੇ ਕੁਆਲਟੀ ਕੰਟਰੋਲ ਦੁਆਰਾ ਪ੍ਰਮਾਣਿਤ ਸੀਮਨ ਸੂਬਾ ਪੱਧਰੀ ਸੀਮਨ ਵੰਡ ਕੇਂਦਰ ਪਟਿਆਲਾ ਭੇਜ ਦਿੱਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਸ ਬੈਂਕ ਦਾ ਸਾਲ 2018-2019 ਦਾ ਟੀਚਾ 15, 000, 00 ਲੱਖ ਸੀਮਨ ਖੁਰਾਕਾਂ ਤਿਆਰ ਕਰਨ ਦਾ ਮਿੱਕਿਆ ਗਿਆ ਹੈ।
ਇਸ ਉਪਰੰਤ ਸ. ਸਿੱਧੂ ਨੇ ਮੱਛੀ ਪੂੰਗ ਫਾਰਮ ਕਟਲੀ ਦਾ ਦੌਰਾ ਵੀ ਕੀਤਾ। ਉਨ•ਾਂ ਇੱਥੇ ਮੱਛੀ ਦਾ ਪੂੰਗ ਦਿਆਰ ਕੀਤੇ ਜਾਣ ਦੀ ਪ੍ਰਕਿਰਿਆ ਦਾ ਨਿਰੀਖਣ ਕੀਤਾ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਖੇਤੀ ਵਿਭਿੰਨਤਾ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਆਪਣੀ ਆਮਦਨ ਵਧਾਉਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਇਸ ਮੱਛੀ ਪੂੰਗ ਫਾਰਮ ਵਿਖੇ ਸਾਲ 2017-2018 ਦੌਰਾਨ 43.48 ਲੱਖ ਮੱਛੀ ਦੇ ਪੂੰਗ ਦਾ ਉਤਪਾਦਨ ਕੀਤਾ ਗਿਆ ਸੀ ਜਿਸ ਨਾਲ ਸੂਬੇ ਦਾ 1766 ਏਕੜ ਖੇਤਰ ਕਵਰ ਕੀਤਾ ਜਾ ਚੁੱਕਿਆ ਹੈ। ਉਨ•ਾਂ ਕਿਹਾ ਜ਼ਿਲ•ਾ ਰੂਪਨਗਰ ਦੇ ਇਸ ਫਾਰਮ ਵਿਖੇ ਹੁਣ ਤੱਕ 254 ਪੰਜ ਦਿਨਾਂ ਸਿਖਲਾਈ ਕੈਂਪ ਅਤੇ 697 ਹਿੱਕ ਦਿਨਾਂ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ ਤਾਂ ਕਿ ਮੱਛੀ ਪਾਲਕ ਵੱਧ ਲਾਭ ਕਮਾ ਸਕਣ। ਉਨ•ਾਂ ਕਿਹਾ ਮੱਛੀ ਪਾਲਣ ਲਈ ਰੂਪਨਗਰ ਜ਼ਿਲ•ੇ ਦੇ ਪਾਲਕਾਂ ਲਈ ਹੁਣ ਤੱਕ 27, 95, 100 ਸਬਸਿਡੀ ਵੰਡੀ ਜਾ ਚੁੱਕੀ ਹੈ।
ਇਸ ਮੌਕੇ ਸ. ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਰੂਪਨਗਰ, ਸ੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ ਜਨਰਲ, ਐਸ.ਡੀ.ਐਮ. ਸ੍ਰੀਮਤੀ ਹਰਜੋਤ ਕੌਰ, ਤਹਿਸੀਲਦਾਰ ਸ੍ਰੀ ਰਾਜਪਾਲ ਸਿੰਘ ਸੇਖੋਂ ਤੋਂ ਇਲਾਵਾ ਸਾਬਕਾ ਵਿਧਾਇਕ ਸ. ਭਾਗ ਸਿੰਘ, ਸ੍ਰੀ ਰਮੇਸ਼ ਗੋਇਲ, ਸ੍ਰੀ ਗੁਰਿੰਦਰ ਪਾਲ ਬਿੱਲਾ, ਸ੍ਰੀ ਸੁਖਵਿੰਦਰ ਸਿੰਘ ਵਿਸਕੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸ੍ਰੀ ਪ੍ਰੇਮ ਸਿੰਘ ਡੱਲਾ, ਸ੍ਰੀ ਪੋਮੀ ਸੋਨੀ, ਸ੍ਰੀਮਤੀ ਕਿਰਨ ਸੋਨੀ, ਸ੍ਰੀਮਤੀ ਸ਼ੀਲਾ ਨਾਰੰਗ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਸ੍ਰੀ ਮੇਵਾ ਸਿੰਘ ਗਿੱਲ, ਸ੍ਰੀ ਕਰਮ ਸਿੰਘ, ਸ੍ਰੀ ਕ੍ਰਿਸ਼ਨ ਸਿੰਘ ਬਾਗਵਾਲੀ, ਸ੍ਰੀ ਮਹਿੰਦਰ ਸਿੰਘ ਢਿੱਲੋਂ, ਸ੍ਰੀ ਜਗਦੀਸ਼ ਕਾਜਲਾ, ਸ੍ਰੀ ਰਾਕੇਸ਼ ਕੁਮਾਰ ਬੱਗਾ, ਸ੍ਰੀ ਸ਼ਿਵ ਦਿਆਲ ਆਦਿ ਹਾਜ਼ਰ ਸਨ।