• Home
  • ਬਲਵਿੰਦਰ ਜੰਮੂ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਮੈਂਬਰ ਬਣੇ

ਬਲਵਿੰਦਰ ਜੰਮੂ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਮੈਂਬਰ ਬਣੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ )
ਪੰਜਾਬ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਤੇ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੂੰ ਪ੍ਰੈੱਸ ਕੌਂਸਲ ਆਫ਼ ਇੰਡੀਆ ਦਾ ਭਾਰਤ ਸਰਕਾਰ ਵੱਲੋਂ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਬਲਵਿੰਦਰ ਸਿੰਘ ਜੰਮੂ ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਸੀਨੀਅਰ ਜਰਨਲਿਸਟ ਹਨ । ਉਨ੍ਹਾਂ ਦੀ ਇਹ ਨਿਯੁਕਤੀ ਇੰਡੀਅਨ ਯੂਨੀਅਨ ਆਫ ਜਰਨਲਿਸਟ ਦੀ ਸਿਫਾਰਿਸ਼ ਤੇ ਕੀਤੀ ਗਈ ਹੈ ।