• Home
  • ਬਰਨਾਲਾ ਜ਼ਿਲੇ ਦੀ ਕੁੜੀ ਨੇ ਪੰਜਾਬ ਦਾ ਮਾਣ ਰੱਖਿਆ-10ਵੀਂ ਚੋਂ ਤੀਜਾ ਸਥਾਨ ਹਾਸਲ

ਬਰਨਾਲਾ ਜ਼ਿਲੇ ਦੀ ਕੁੜੀ ਨੇ ਪੰਜਾਬ ਦਾ ਮਾਣ ਰੱਖਿਆ-10ਵੀਂ ਚੋਂ ਤੀਜਾ ਸਥਾਨ ਹਾਸਲ

00ਬਰਨਾਲਾ (ਖਬਰ ਵਾਲੇ ਬਿਊਰੋ )
ਸੀ ਬੀ ਐੱਸ ਈ ਦੀ ਐਲਾਨੀ ਗਈ ਦਸਵੀਂ ਦੀ ਪ੍ਰੀਖਿਆ ਚੋਂ ਬਰਨਾਲੇ ਜ਼ਿਲ੍ਹੇ ਦੀ ਲੜਕੀ ਨੇ ਪੰਜਾਬ ਵਾਸੀਆਂ ਦਾ ਰੱਖਦਿਆਂ ਦੇਸ਼ ਭਰ ਦੇ ਵਿਦਿਆਰਥੀਆਂ ਦੇ ਮੁਕਾਬਲੇ ਚ ਤੀਜਾ ਸਥਾਨ ਹਾਸਲ ਕੀਤਾ ਹੈ ।
500 ਅੰਕਾਂ ਚੋਂ 497 ਅੰਕ ਪ੍ਰਾਪਤ ਕਰਨ ਵਾਲੀ ਤਰਨਪ੍ਰੀਤ ਕੌਰ ਜੋਕਿ ਪੰਚਕੂਲਾ ਰੀਜਨ ਚੋਂ ਹੈ ,ਜਿਸ ਨੇ ਪੰਚਕੂਲਾ ਰੀਜਨ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ । ਦੇਸ਼ ਭਰ ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਤਰਨਪ੍ਰੀਤ ਕੌਰ ਪਿੰਡ ਵਜੀਦਕੇ ਦੀ ਰਹਿਣ ਵਾਲੀ ਹੈ ।ਇਸ ਦੇ ਪਿਤਾ ਤਰਲੋਚਨ ਸਿੰਘ ਜੋ ਕਿ ਸਾਧਾਰਨ ਕਿਸਾਨ ਹਨ।


ਤਰਨਪ੍ਰੀਤ ਕੌਰ ਖੁਦ ਕੇਸਕੀ ਸਜਾਂਓਦੀ ਹੈ ਅਤੇ ਇਸ ਦਾ ਪੂਰਾ ਪਰਿਵਾਰ ਅਮਿਰ੍ਤਧਾਰੀ ਹੈ ।
ਤਰਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਨਾਲ ਕਰਦੀ ਹੈ ਤੇ ਉਸ ਦਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਟੁੱਟ ਵਿਸ਼ਵਾਸ ਹੈ ।ਉਸ ਨੇ ਦੱਸਿਆ ਕਿ ਉਸ ਦਾ ਅੱਗੇ ਪੜ੍ਹਾਈ ਕਰਕੇ ਆਈ ਏ ਐੱਸ ਅਫ਼ਸਰ ਬਣਨ ਦਾ ਮਨ ਹੈ ।