• Home
  • ਬਰਗਾੜੀ ਕਾਂਡ ਚ ਡੇਰਾ ਸੱਚਾ ਸੌਦਾ ਦਾ ਹੱਥ ਨਿਕਲਿਆ – ਦੋਸ਼ੀਆਂ ਕੋਲ ਸਿਰਸਾ ਤੋਂ ਹੀ ਆਏ ਸਨ ਹਥਿਆਰ

ਬਰਗਾੜੀ ਕਾਂਡ ਚ ਡੇਰਾ ਸੱਚਾ ਸੌਦਾ ਦਾ ਹੱਥ ਨਿਕਲਿਆ – ਦੋਸ਼ੀਆਂ ਕੋਲ ਸਿਰਸਾ ਤੋਂ ਹੀ ਆਏ ਸਨ ਹਥਿਆਰ

ਮੋਗਾ( ਖ਼ਬਰ ਵਾਲੇ ਬਿਊਰੋ )ਆਖਰ ਉਹੀ ਹੋਇਆ ਜੋ ਸਿੱਖ ਸੰਗਤ ਤਿੰਨ ਵਰ੍ਹੇ ਪਹਿਲਾਂ ਕਹਿ ਰਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹੀ ਹਨ । ਪੰਜਾਬ ਪੁਲਿਸ ਦੀ ਏਜੰਸੀ ਐੱਸ ਆਈ ਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਮਾਮਲੇ ਚ ਮੁੱਖ ਦੋਸ਼ੀ ਮਹਿੰਦਰ ਪਾਲ ਬਿੱਟੂ ਨੇ ਜਿੱਥੇ ਆਪਣੇ ਹੋਰ ਸਾਥੀਆਂ ਜਿਨ੍ਹਾਂ ਉਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਿੱਚ ਸਾਥ ਦਿੱਤਾ ਦਾ ਨਾਮ ਜੱਗ ਜ਼ਾਹਰ ਕੀਤਾ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਨੂੰ ਚੋਰੀ ਕਰਕੇ ਕਿੱਥੇ ਕਿੱਥੇ ਲਿਜਾਇਆ ਗਿਆ ਤੇ ਵੀ ਪੁਲਸ ਨੂੰ ਭੁਲੇਖਾ ਪਾਊ ਖੁਲਾਸੇ ਕੀਤੇ ।ਭਾਵੇਂ ਕਿ ਇਸ ਦੀ ਜਾਂਚ ਕਰ ਰਹੇ ਐੱਸਆਈਟੀ  ਦੇ ਡੀਆਈਜੀ ਸਰਦਾਰ ਖੱਟੜਾ ਵੱਲੋਂ ਮਹਿੰਦਰਪਾਲ ਬਿੱਟੂ ਦੇ ਘਰੋਂ ਬੱਤੀ ਬੋਰ ਦੇ ਕਈ ਖਾਲੀ ਕਾਰਤੂਸ ਅਤੇ ਇੱਕ ਧਾਰਮਿਕ ਸਿੱਖ ਗੁਰੂਆਂ ਨਾਲ ਸਬੰਧਿਤ ਸਾਖੀ ਵੀ ਬਰਾਮਦ ਕੀਤੀ ।ਉੱਥੇ ਬਰਗਾੜੀ ਘਟਨਾ ਚ ਸ਼ਾਮਲ 9 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ । ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਪੁਲਸ ਨੂੰ ਬਰੀਕੀ ਨਾਲ ਕੀਤੀ ਗਈ ਜਾਂਚ ਤੋਂ ਬਹੁਤ ਅਹਿਮ ਸੁਰਾਗ ਹੱਥ ਲੱਗੇ ਹਨ । ਜਿਨ੍ਹਾਂ ਚ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਬਰਗਾੜੀ ਘਟਨਾ ਨੂੰ ਅੰਜਾਮ ਦੇਣ ਲਈ   ਡੇਰਾ ਸਿਰਸਾ ਤੋਂ ਹਥਿਆਰ ਦਿੱਤੇ ਗਏ ਸਨ ।ਜਿਨ੍ਹਾਂ ਚ 1-1 ਦੇਸੀ ਪਿਸਤੌਲ ਅਤੇ 10-10 ਕਾਰਤੂਸ ਦਿੱਤੇ ਗਏ ਸੀ । ਪੁਲਿਸ ਦੇ ਅੰਦਰੂਨੀ  ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀਆਂ ਨੇ ਮੰਨਿਆ ਕਿ ਬਰਗਾੜੀ ਕਾਂਡ ਨੂੰ ਨੇਪਰੇ ਚਾੜ ਕੇ ਉਨ੍ਹਾਂ ਨੇ ਹਥਿਆਰਾਂ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੀ ਬ੍ਰਾਂਚ ਰਾਜਸਥਾਨ ਚ ਪਹੁੰਚਾ ਦਿੱਤਾ ਸੀ ।ਦੂਜੇ ਪਾਸੇ ਪੁਲਸ ਵੱਲੋਂ ਹੁਣ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੀ ਪਲਾਨ ਸੀ ਅਤੇ ਬਰਗਾੜੀ ਕਾਂਡ ਵਿੱਚ ਕਿਹੜੇ ਕਿਹੜੇ ਹੋਰ ਉਨ੍ਹਾਂ ਦੇ ਨਾਲ ਸਨ ਇਸ ਕੇਸ ਨੂੰ ਪੂਰਨ ਰੂਪ ਵਿੱਚ ਮੁਕੰਮਲ ਕਰਨ ਲਈ   ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਿਸ ਕਾਰਨ ਅੱਜ ਪੁਲਿਸ ਨੇ ਡਿਊਟੀ ਮੈਜਿਸਟਰੇਟ ਸਾਹਮਣੇ ਇਨ੍ਹਾਂ ਜਾਣਕਾਰੀਆਂ ਦਾ ਖੁਲਾਸਾ ਕਰਕੇ ਦੋਸ਼ੀਆਂ ਨੂੰ ਪੇਸ਼ੀ ਉਪਰੰਤ ਪੰਜ ਦਿਨ ਦਾ  ਰਿਮਾਂਡ ਮੰਗਿਆ, ਪਰ ਅਦਾਲਤ ਵੱਲੋਂ ਇਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ।

ਅੱਜ ਐੱਸਆਈਟੀ  ਦੇ ਡੀਆਈਜੀ ਸਰਦਾਰ ਖੱਟੜਾ ਨੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲ ਤੋਂ ਬਾਅਦ ਦੱਸਿਆ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਦੇ ਪਾਸ ਹੈ ।ਉਨ੍ਹਾਂ ਦੇ ਉੱਚ ਅਧਿਕਾਰੀਆਂ ਨੇ ਸੀਬੀਆਈ ਦੇ ਨਿਰਦੇਸ਼ਕ ਨੂੰ ਪਕੜੇ ਗਏ ਦੋਸ਼ੀਆਂ ਦੇ ਬਾਰੇ ਸੂਚਨਾ ਦੇ ਦਿੱਤੀ ਹੈ ।ਉਨ੍ਹਾਂ ਦੱਸਿਆ ਕਿ ਸੀਬੀਆਈ ਦੀ ਟੀਮ ਇੱਕ ਦੋ ਦਿਨਾਂ ਵਿੱਚ ਇਸ ਜਾਂਚ ਨੂੰ ਜੁਆਇਨ  ਕਰ ਲਏਗੀ ਅਤੇ ਸੈੱਟ ਉਨ੍ਹਾਂ ਦਾ ਪੂਰਨ ਸਹਿਯੋਗ ਦੇਵੇਗੀ ।