• Home
  • ਬਰਗਾੜੀ ਕਾਂਡ ਚ ਗ੍ਰਿਫਤਾਰ ਕੀਤੇ ਮਹਿੰਦਰ ਪਾਲ ਨੇ ਸੱਤ ਵਰ੍ਹੇ ਪਹਿਲਾਂ ਮੋਗਾ ਚ ਵੀ ਬੱਸ ਨੂੰ ਅੱਗ ਲਗਾਈ ਸੀ -ਅਦਾਲਤ ਵੱਲੋਂ ਪੰਜ ਦਿਨ ਦਾ ਦਿੱਤਾ ਪੁਲੀਸ ਰਿਮਾਂਡ

ਬਰਗਾੜੀ ਕਾਂਡ ਚ ਗ੍ਰਿਫਤਾਰ ਕੀਤੇ ਮਹਿੰਦਰ ਪਾਲ ਨੇ ਸੱਤ ਵਰ੍ਹੇ ਪਹਿਲਾਂ ਮੋਗਾ ਚ ਵੀ ਬੱਸ ਨੂੰ ਅੱਗ ਲਗਾਈ ਸੀ -ਅਦਾਲਤ ਵੱਲੋਂ ਪੰਜ ਦਿਨ ਦਾ ਦਿੱਤਾ ਪੁਲੀਸ ਰਿਮਾਂਡ

ਮੋਗਾ (ਖ਼ਬਰ ਵਾਲੇ ਬਿਊਰੋ ) ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਦੁਨੀਆ ਭਰ  ਚ ਰਹਿੰਦੇ ਸਿੱਖਾਂ ਦੇ ਹਿਰਦੇ ਵਲੂੰਧਰਨ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਡੇਰਾ ਸੱਚਾ ਸੌਦਾ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਵਾਲਾ ਮਹਿੰਦਰ ਪਾਲ ਬਿੱਟੂ ਜਿਸ ਨੂੰ ਪੰਜਾਬ ਪੁਲਿਸ ਦੀ ਦੀ ਵਿਸ਼ੇਸ਼ ਟੀਮ ਨੇ ਹਿਮਾਚਲ ਦੇ ਪਾਲਮਪੁਰ ਇਲਾਕੇ ਚੋਂ ਗ੍ਰਿਫ਼ਤਾਰ ਕੀਤਾ ਸੀ ,ਜਿੱਥੇ ਕਿ ਉਹ ਆਪਣੀ ਪਹਿਚਾਣ ਬਦਲ ਕੇ ਕਰਿਆਨੇ ਦੀ ਦੁਕਾਨ ਚਲਾ ਰਿਹਾ ਸੀ । ਤੋਂ ਪੁੱਛਗਿੱਛ ਵੱਡੀ ਪੱਧਰ ਤੇ ਜਾਰੀ ਹੈ ,ਦੀ ਅੱਜ ਮੋਗਾ ਪੁਲਸ ਨੇ ਵੀ ਗ੍ਰਿਫਤਾਰੀ ਪਾ ਦਿੱਤੀ ਹੈ ਕਿਉਂਕਿ ਉਸ ਨੇ ਸੱਤ ਸਾਲ ਪਹਿਲਾਂ ਜਦੋਂ ਡੇਰਾ ਮੁਖੀ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਹਿਨ ਕੇ ਅੰਮ੍ਰਿਤ ਤਿਆਰ ਕਰਨ ਦਾ ਡਰਾਮਾ ਕੀਤਾ ਸੀ। ਉਸ ਸਮੇਂ ਸਿੱਖਾਂ ਦੇ ਨਾਲ ਟਕਰਾਉਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੌਰਾਨ ਮਹਿੰਦਰ ਪਾਲ ਬਿੱਟੂ ਦੀ ਅਗਵਾਈ ਚ ਡੇਰਾ ਪ੍ਰੇਮੀਆਂ ਨੇ ਮੋਗਾ ਪਾਈਪ ਬਾਈਪਾਸ ਤੇ ਜਾਮ ਲਗਾ ਦਿੱਤਾ ਸੀ ਅਤੇ ਪੀ ਆਰ ਟੀ ਸੀ ਦੀ ਬੱਸ ਨੂੰ ਤੋੜ ਫੋੜ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਸੀ ।ਜਿਸ ਕਾਰਨ ਉਸ ਸਮੇਂ 7 ਮਾਰਚ 2011ਨੂੰ ਇਸ ਦੇ ਹੋਰ 300 ਡੇਰਾ ਪ੍ਰੇਮੀਆਂ ਵਿਰੁੱਧ ਥਾਣਾ ਸਿਟੀ ਮੋਗਾ ਚ ਮੁਕੱਦਮਾ ਦਰਜ ਕੀਤਾ ਗਿਆ ਸੀ । ਸੱਤ ਵਰ੍ਹੇ ਪੁਰਾਣੇ  ਉਸ ਮਾਮਲੇ ਵਿੱਚ ਇਸ ਦੀ ਗ੍ਰਿਫਤਾਰੀ ਮੋਗਾ ਪੁਲਸ ਵੱਲੋਂ ਪਾਈ ਗਈ ।ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ । ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਦਰਜਨ ਦੇ ਕਰੀਬ ਹੋਰ ਡੇਰਾ ਪ੍ਰੇਮੀਆਂ ਨੂੰ ਰਾਤ ਵਿਚ ਲਿਆ ਗਿਆ ਹੈ ਅਤੇ ਕੋਡ ਪੁਰਾ ਅਤੇ ਫ਼ਰੀਦਕੋਟ ਵਿੱਚ ਰਹਿੰਦੇ ਸ਼ੱਕੀ ਡੇਰਾ ਪ੍ਰੇਮੀਆਂ ਤੇ ਪੁਲਿਸ ਨੇ ਨਜ਼ਰ ਵੀ ਰੱਖੀ ਹੋਈ ਹੈ ।