• Home
  • ਫੇਸਬੁੱਕ ਨੇ ਚੰਡੀਗੜ੍ਹ ਦੇ ਨੌਜਵਾਨ ਨੂੰ ਨੌਕਰੀ ਕਰਨ ਲਈ 2 ਕਰੋੜ ਦਾ ਪੈਕੇਜ ਦਿੱਤਾ

ਫੇਸਬੁੱਕ ਨੇ ਚੰਡੀਗੜ੍ਹ ਦੇ ਨੌਜਵਾਨ ਨੂੰ ਨੌਕਰੀ ਕਰਨ ਲਈ 2 ਕਰੋੜ ਦਾ ਪੈਕੇਜ ਦਿੱਤਾ

ਚੰਡੀਗੜ੍ਹ (ਖਬਰ ਵਾਲੇ ਬਿਊਰੋ )  ਚੰਡੀਗੜ੍ਹ ਦੇ ਨੌਜਵਾਨ ਨੂੰ ਫੇਸਬੁੱਕ ਨੇ ਆਪਣੇ ਕੰਪਨੀ ਚ ਕੰਮ ਕਰਨ ਬਦਲੇ  2 ਕਰੋੜ ਦਾ ਪੈਕੇਜ ਦਿੱਤਾ ਦਿੱਤਾ ਹੈ ,ਜਿਸ ਨਾਲ ਚੰਡੀਗੜ੍ਹ ਦਾ ਸਿਰ ਮਾਣ ਨਾਲ ਉੱਚਾ ਹੋਇਆ ।ਸੈਕਟਰ 15 ਦੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਚੋਂ ਬਾਰ੍ਹਵੀਂ ਪਾਸ ਕਰਕੇ ਦਿੱਲੀ ਵਿਖੇ ਬੀ ਟੈੱਕ ਕਰਨ ਵਾਲਾ ਗੌਰਵ ਦਾ ਪਿਛੋਕੜ ਹਰਿਆਣਾ ਸੂਬੇ ਨਾਲ ਸਬੰਧਤ ਹੈ ।ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ  ਉਸ ਦਾ ਛੋਟਾ ਭਾਈ  ਉਹ ਵੀ ਦਿੱਲੀ ਪੜ੍ਹਾਈ ਕਰ ਰਿਹਾ ਹੈ ,ਗੌਰਵ ਦਾ ਪਿਤਾ  ਡਾਕਟਰ ਸੁਰਿੰਦਰ ਸਿੰਘ ਦਹੀਆ ਜਿਹੜੇ ਕੇ ਸੈਕਟਰ -32 ਸਥਿਤ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਚ ਬਤੌਰ ਡਾਇਰੈਕਟਰ ਦੇ ਪਦ ਤੇ ਹਨ ।ਮੁੱਲ ਦੱਸਿਆ ਕਿ ਗੌਰਵ ਨੇ ਐਨ ਆਈ ਟੀ ਦਿੱਲੀ ਤੋਂ ਬੀਟੈੱਕ ਤੇ ਫਿਰ ਅਮਰੀਕਾ ਤੋਂ ਮਾਸਟਰ ਐਂਡ ਕੰਪਿਊਟਰ ਸਾਇੰਸ ਦੀ ਡਿਗਰੀ ਹਾਸਲ ਕੀਤੀ ।ਉਸ ਦੇ ਪਿਤਾ ਨੇ ਦੱਸਿਆ ਕਿ ਗੌਰਵ ਨੂੰ ਬੀ ਟੈੱਕ ਕਰਨ ਤੋਂ ਬਾਅਦ ਵੱਡੀਆਂ ਕੰਪਨੀਆਂ ਦੇ ਆਫਰ ਮਿਲੇ ਸਨ ।ਪਹਿਲਾਂ ਕੈਂਪਸ ਪਲੇਸਮੈਂਟ 16 ਲੱਖ ਪੈਕੇਜ ਮਿਲਿਆ ਸੀ ਤੇ ਫਿਰ ਕੁਝ ਸਮੇਂ ਬਾਅਦ ਦੂਜੀ ਕੰਪਨੀ  ਚ 26 ਲੱਖ ਦਾ ਪੈਕੇਜ ਮਿਲਿਆ । ਡਾਕਟਰ ਦਹੀਆ ਨੇ ਦੱਸਿਆ ਕਿ ਉਸ ਦੇ ਬਾਅਦ ਗੌਰਵ ਕੰਪਿਊਟਰ ਵਿਗਿਆਨ ਵਿੱਚ ਹਾਇਰ ਸਟੱਡੀ ਕਰਨ ਲਈ ਅਮਰੀਕਾ ਚਲਿਆ ਗਿਆ, ਜਿੱਥੇ ਗੌਰਵ ਨੇ ਸਟੋਨੀ ਬਰਾਕ ਯੂਨੀਵਰਸਿਟੀ ਚ  ਮਾਸਟਰ ਇਨ ਕੰਪਿਊਟਰ ਸਾਇੰਸ ਦੀ ਡਿਗਰੀ ਹਾਸਲ ਕੀਤੀ