• Home
  • ਫੂਡ ਸਪਲਾਈ ਮੰਤਰੀ ਦੀ ਹਦਾਇਤ ਤੇ ਲੁਧਿਆਣਾ ਚ ਇੱਕ ਗੈਸ ਏਜੰਸੀ ਤੇ ਜਿਲਾ ਅਧਿਕਾਰੀ ਦਾ ਛਾਪਾ

ਫੂਡ ਸਪਲਾਈ ਮੰਤਰੀ ਦੀ ਹਦਾਇਤ ਤੇ ਲੁਧਿਆਣਾ ਚ ਇੱਕ ਗੈਸ ਏਜੰਸੀ ਤੇ ਜਿਲਾ ਅਧਿਕਾਰੀ ਦਾ ਛਾਪਾ

ਲੁਧਿਆਣਾ 31 ਮਈ - (ਖਬਰ ਵਾਲੇ ਬਿਊਰੋ ) ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਮਿਲੀ ਹਦਾਇਤ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਸ਼੍ਰੀ ਰਾਕੇਸ਼ ਭਾਸਕਰ ਨੇ ਮੈਸ: ਕੈਲੇ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਏਜੰਸੀ ਦੇ ਕੰਮ-ਕਾਰ ਵਿੱਚ ਗੰਭੀਰ ਊਣਤਾਈਆਂ ਪਾਈਆਂ ਗਈਆਂ। ਇਨ੍ਹਾਂ ਊਣਤਾਈਆਂ ਦੇ ਸਨਮੁੱਖ ਸਬੰਧਤ ਏਜੰਸੀ ਦੇ ਖਿਲਾਫ ਐਮ.ਡੀ.ਜੀ ਗਾਈਡ ਲਾਈਨਾਂ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਸਬੰਧਤ ਸੇਲ ਅਫਸਰ ਨੂੰ ਲਿਖਿਆ ਗਿਆ ਹੈ।
ਸ਼੍ਰੀ ਰਾਕੇਸ਼ ਭਾਸ਼ਕਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਵੱਲੋਂ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗੈਸ ਏਜੰਸੀ ਖਿਲਾਫ ਆਮ ਜਨਤਾ ਵੱਲੋਂ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਕਰਕੇ ਇਹ ਚੈਕਿੰਗ ਅਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਨੂੰ ਵਿਭਾਗ ਵੱਲੋਂ ਹਮੇਸ਼ਾਂ ਪ੍ਰਮੁੱਖਤਾ ਦਿੱਤੀ ਜਾਂਦੀ ਰਹੇਗੀ।

ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਮਿਲੀ ਹਦਾਇਤ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਸ਼੍ਰੀ ਰਾਕੇਸ਼ ਭਾਸਕਰ ਨੇ ਮੈਸ: ਕੈਲੇ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਏਜੰਸੀ ਦੇ ਕੰਮ-ਕਾਰ ਵਿੱਚ ਗੰਭੀਰ ਊਣਤਾਈਆਂ ਪਾਈਆਂ ਗਈਆਂ। ਇਨ੍ਹਾਂ ਊਣਤਾਈਆਂ ਦੇ ਸਨਮੁੱਖ ਸਬੰਧਤ ਏਜੰਸੀ ਦੇ ਖਿਲਾਫ ਐਮ.ਡੀ.ਜੀ ਗਾਈਡ ਲਾਈਨਾਂ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਸਬੰਧਤ ਸੇਲ ਅਫਸਰ ਨੂੰ ਲਿਖਿਆ ਗਿਆ ਹੈ।