• Home
  • ਫਿਰੋਜ਼ਪੁਰ ਦੇ ਐਸਐਚਓ ਨੂੰ ਕੀਤਾ ਲਾਈਨ ਹਾਜ਼ਰ, ਖਹਿਰਾ ਦੀ ਗੱਡੀ ਰੋਕਣ ਵਾਲਿਆਂ ਦਾ ਉਸਨੂੰ ਪਤਾ ਸੀ

ਫਿਰੋਜ਼ਪੁਰ ਦੇ ਐਸਐਚਓ ਨੂੰ ਕੀਤਾ ਲਾਈਨ ਹਾਜ਼ਰ, ਖਹਿਰਾ ਦੀ ਗੱਡੀ ਰੋਕਣ ਵਾਲਿਆਂ ਦਾ ਉਸਨੂੰ ਪਤਾ ਸੀ

ਚੰਡੀਗੜ੍ਹ17 ਮਈ (ਖ਼ਬਰ ਵਾਲੇ   ਬਿਊਰੋ ) ਬੀਤੇ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਵਿਰੋਧ ਕਰਨ ਲਈ ਫਿਰੋਜ਼ਪੁਰ ਵਿਖੇ ਪੁੱਜੇ ਉੱਥੋਂ ਦੇ ਐਮ ਐਲ ਏ ਪਰਮਿੰਦਰ ਸਿੰਘ ਪਿੰਕੀ ਦੇ ਨਜ਼ਦੀਕੀਆਂ ਨੂੰ  ਸੁਖਪਾਲ ਖਹਿਰਾ ਦੀ ਗੱਡੀ ਰੋਕਣ ਲਈ ਹੱਲਾ ਸ਼ੇਰੀ ਦੇਣ ਵਾਲੇ ਐਸਐਚਓ ਨੂੰ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਲਾਈਨ ਹਾਜ਼ਰ ਕਰਕੇ ਉਸ ਦੀ ਅਗਾਊਂ ਪੜਤਾਲ ਕਰਨ ਦੇ ਹੁਕਮ ਦੇ ਦਿੱਤੇ ਹਨ । ਦੱਸਣਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦ ਫ਼ਿਰੋਜ਼ਪੁਰ ਵਿਖੇ ਜ਼ਮੀਨਾਂ ਤੇ ਕਬਜ਼ਿਆਂ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਦੇ ਹੱਕ  ਵਿੱਚ ਫਿਰੋਜ਼ਪੁਰ ਵਿਖੇ ਜਾ ਰਹੇ ਸਨ ਤਾਂ ਰਸਤੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਕਰਨ ਲਈ ਬਹੁਤ ਸਾਰੇ ਕਾਂਗਰਸੀ ਅੱਗੇ ਵਧ ਰਹੇ ਸਨ ਤਾਂ ਐਸਐਚਓ ਖੜ੍ਹਾ ਅਰਾਮ ਨਾਲ ਦੇਖ ਰਿਹਾ ਸੀ , ਖਹਿਰਾ ਵੱਲੋਂ ਇਸ ਪ੍ਰਤੀ ਪੰਜਾਬ ਦੇ ਡੀਜੀਪੀ ਨੂੰ ਵੀ ਲਿਖਿਆ ਗਿਆ ਸੀ ,ਕਿ ਐਸਐਚਓ ਇਹ ਸਭ ਕੁਝ ਜਾਣਦਾ ਸੀ ਕਿ ਕੁਝ ਲੋਕ ਉਸ ਦਾ ਵਿਰੋਧ ਕਰਨ ਲਈ ਜੁਟੇ ਹੋਏ ਹਨ ਤਾਂ ਉਸ ਨੇ ਇਕੱਠੇ ਕਿਉਂ ਹੋਣ ਦਿੱਤੇ । ਇਸ ਸਮੇਂ ਪੁਲਿਸ ਤੇ ਕਾਂਗਰਸੀਆਂ ਵਿੱਚ ਝੜਪ ਵੀ ਹੋਈ ਸੀ ।