• Home
  • ਫਾਰਮੇਸੀ ਕੌਂਸਲ ਦੇ ਨਵੇਂ ਚੁਣੇ ਚੇਅਰਮੈਨ ਨੇ ਅਹੁਦਾ ਸੰਭਾਲਿਆ-ਸਿਹਤ ਮੰਤਰੀ ਵੱਲੋਂ ਵਧਾਈ

ਫਾਰਮੇਸੀ ਕੌਂਸਲ ਦੇ ਨਵੇਂ ਚੁਣੇ ਚੇਅਰਮੈਨ ਨੇ ਅਹੁਦਾ ਸੰਭਾਲਿਆ-ਸਿਹਤ ਮੰਤਰੀ ਵੱਲੋਂ ਵਧਾਈ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਨਵੇਂ ਚੁਣੇ ਗਏ ਚੇਅਰਮੈਨ ਸ੍ਰੀ ਰਾਜਪਾਲ ਖੁੱਲਰ ਸ੍ਰੀ ਨੇ ਆਪਣਾ ਅਹੁਦਾ ਕੌਂਸਲ ਦੇ ਚੁਣੇ ਗਏ 9 ਮੈਂਬਰਾਂ ਦੀ ਟੀਮ ਸਮੇਤ ਮੈਡੀਕਲ ਸਿੱਖਿਆ ਭਵਨ ਵਿਖੇ ਆਪਣੇ ਦਫ਼ਤਰ ਚ ਸੰਭਾਲਿਆ ਸੰਭਾਲਿਆ ਹੈ ।

ਅਹੁਦਾ ਸੰਭਾਲਣ ਤੋਂ ਬਾਅਦ ਚੇਅਰਮੈਨ ਖੁੱਲਰ ਨੂੰ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਵਧਾਈ ਦਿੱਤੀ ਅਤੇ ਫਾਰਮੇਸੀ ਕੌਂਸਲ ਦੇ ਚੇਅਰਮੈਨ ਸ੍ਰੀ ਖੁੱਲਰ ਅਤੇ ਉਨ੍ਹਾਂ ਦੀ ਟੀਮ ਨਾਲ ਕੌਂਸਲ ਦੇ ਕਈ ਅਹਿਮ ਮੁੱਦਿਆਂ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਤੇ ਨਾਲ ਹੀ ਸਿਹਤ ਮੰਤਰੀ ਨੇ ਪੰਜਾਬ ਚ ਮੈਡੀਕਲ ਨਸ਼ੇ ਨੂੰ ਫੈਲਾ ਰਹੇ ਕੁੱਝ ਝੋਲਾ ਛਾਪ ਡਾਕਟਰਾਂ ਵਿਰੁੱਧ ਸ਼ਿਕੰਜਾ ਕਸਣ ਦੇ ਆਦੇਸ਼ ਦਿੱਤੇ । ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਚੇਅਰਮੈਨ ਸ੍ਰੀ ਰਾਜ ਖੁੱਲਰ ਨੇ ਖ਼ਬਰ ਵਾਲੇ ਟੀਮ ਨਾਲ  ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਿਹਤ ਵਿਭਾਗ ਦੀ ਡਰੱਗ ਕੰਟਰੋਲ ਐਡਵਾਈਜ਼ਰੀ ਕਮੇਟੀ ਵਿੱਚ ਵੀ ਮੈਂਬਰ ਹਨ,ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਪੰਜਾਬ ਦੇ ਵਿੱਚ ਗੈਰ ਫਾਰਮਾਸਿਸਟਾਂ ਵੱਲੋਂ ਖੋਲ੍ਹੇ ਗਏ ਮੈਡੀਕਲ ਸਟੋਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਤੇ ਸ਼ਿਕੰਜਾ ਕੱਸਣਗੇ ਅਤੇ ਨਾਲ ਹੀ ਆਪਣੇ ਲਾਇਸੈਂਸ ਕਿਰਾਏ ਤੇ ਦੇਣ ਵਾਲੇ ਵਿਅਕਤੀ ਦਾ ਲਾਇਸੰਸ ਕੈਂਸਲ ਵੀ ਹੋਵੇਗਾ । ਸ੍ਰੀ ਖੁੱਲਰ ਨੇ ਇਸ ਸਮੇਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ 45000 ਕੌਂਸਲ ਤੋਂ ਰਜਿਸਟਰਡ ਫਾਰਮਾਸਿਸਟ ਲਾਇਸੈਂਸਧਾਰਕ ਹਨ ।ਉਨ੍ਹਾਂ  ਨੂੰ ਅਤੇ ਬਾਹਰਲੇ ਸੂਬਿਆਂ ਵਾਲੇ ਉਮੀਦਵਾਰਾਂ ਨੂੰ ਰਿਨਿਊ ਕਰਵਾਉਣ ਚ ਦਰਪੇਸ਼ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ,ਅਸੀਂ ਕੌਂਸਲ ਵੱਲੋਂ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਨੂੰ ਦਿੱਕਤਾਂ ਨਾ ਆਉਣ ।ਅਖੀਰ ਵਿੱਚ ਸ੍ਰੀ ਖੁੱਲਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਕੁਝ ਲੋਕਾਂ ਨੇ  ਬਾਹਰਲੇ ਸੂਬਿਆਂ ਤੋਂ ਜਾਅਲੀ ਫਾਰਮਾਸਿਸਟ ਦੇ ਸਰਟੀਫਕੇਟ ਬਣਾ ਕੇ ਮੈਡੀਕਲ ਸਟੋਰ ਖੋਲ੍ਹੇ ਹਨ ,ਅਸੀਂ ਉਨ੍ਹਾਂ ਦੀ ਵੀ ਸ਼ਨਾਖਤ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਰਮੇਸੀ ਕੌਂਸਲ ਦੇ ਰਜਿਸਟਰਾਰ ਕੁਲਭੂਸ਼ਨ ਦੁੱਗਲ ,ਡਾਇਰੈਕਟਰ ਮੈਡੀਕਲ ਐਜੂਕੇਸ਼ਨ ਡਾ ਅਵਨੀਤ ,ਆਯੁਰਵੈਦਿਕ ਕੌਂਸਲ ਦੇ ਰਜਿਸਟਰਾਰ ਸੰਜੀਵ ਗੋਇਲ ,ਅਸ਼ੋਕ ਕੁਮਾਰ, ਅਦਿੱਤਿਆ ਵਰਮਾ ,ਗੁਰਪ੍ਰੀਤ ਸਿੰਘ ਅਤੇ ਕੌਾਸਲ ਦੇ ਮੈਂਬਰ ਹਾਜ਼ਰ ਸਨ ।