• Home
  • ਫ਼ਿਲਮ ‘ਖਿੱਦੋ ਖੂੰਡੀ’ ਦੀ ਮਸ਼ਹੂਰੀ ਲਈ ਕਲਾਕਾਰ ਲੁਧਿਆਣਾ ਪੁੱਜੇ

ਫ਼ਿਲਮ ‘ਖਿੱਦੋ ਖੂੰਡੀ’ ਦੀ ਮਸ਼ਹੂਰੀ ਲਈ ਕਲਾਕਾਰ ਲੁਧਿਆਣਾ ਪੁੱਜੇ

ਹਾਕੀ ’ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ‘ਖਿੱਦੋ ਖੂੰਡੀ’ 20 ਅਪਰੈਲ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਮਸ਼ਹੂਰੀ ਲਈ ਅੱਜ ਫ਼ਿਲਮ ਦੇ ਕਲਾਕਾਰਾਂ ਨੇ ਲੁਧਿਆਣਾ ਦਾ ਦੌਰਾ ਕੀਤਾ। ਇਹ ਫ਼ਿਲਮ ਖੇਡ ਦੇ ਮਾਣ-ਮੱਤੇ ਇਤਿਹਾਸ ਨੂੰ ਸਮੇਟੇ ਜਲੰਧਰ ਦੇ ਨੇੜੇ ਛੋਟੇ ਜਿਹੇ ਪਿੰਡ ਸੰਸਾਰਪੁਰ ਦੀ ਕਹਾਣੀ ਬਿਆਨ ਕਰੇਗੀ। ਇਸ ਪਿੰਡ ਨੇ ਦੇਸ਼ ਨੂੰ 15 ਹਾਕੀ ਓਲੰਪਿਅਨ ਦਿੱਤੇ ਹਨ। ਇਸ ਦਾ ਨਿਰਮਾਣ ਤਲਵਿੰਦਰ ਅਤੇ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ।
‘ਖਿੱਦੋ ਖੂੰਡੀ’ ਫ਼ਿਲਮ ’ਚ ਮੁੱਖ ਭੂਮਿਕਾ ਰਣਜੀਤ ਬਾਵਾ ਅਤੇ ਮੈਂਡੀ ਤੱਖੜ ਨੇ ਨਿਭਾਈ ਹੈ। ਫ਼ਿਲਮ ਦੀ ਟੀਮ ਨੂੰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਸਿਖਲਾਈ ਦਿੱਤੀ ਹੈ। ਸੁਰਜੀਤ ਪਾਤਰ ਅਤੇ ਵਕੀਲ ਹਰਪ੍ਰੀਤ ਸਿੰਘ ਸੰਧੂ ਫ਼ਿਲਮ ਦੇ ਕਲਾਕਾਰਾਂ ਨੂੰ ਵਧਾਈ ਦੇਣ ਪਹੁੰਚੇ। ਇਸ ਮੌਕੇ ਰਣਜੀਤ ਬਾਵਾ ਨੇ ਕਿਹਾ  ਕਿ  ਉਸ ਦੇ ਕਰੀਅਰ ’ਚ ਵਿਭਿੰਨ ਸੰਗੀਤ ਐਲਬਮਾਂ ਅਤੇ ਫ਼ਿਲਮਾਂ ਦਾ ਇੱਕ ਹਿੱਸਾ ਰਿਹਾ ਹੈ ਪਰ ਇਸ ਫ਼ਿਲਮ ਦੇ ਨਾਲ ਉਸ ਨੂੰ ਜਿਹੜਾ ਸੰਤੋਸ਼ ਮਿਲਿਆ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਮੈਡੀ ਤੱਖੜ ਨੇ ਦੱਸਿਆ ਕਿ ਇਹ ਫ਼ਿਲਮ ਸੰਸਾਰਪੁਰ ਪਿੰਡ ਨੂੰ ਲੈ ਕੇ ਹੈ। ਐਲਨਾਜ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ’ਚ ਕੰਮ ਕਰਨਾ ਪਸੰਦ ਆਇਆ ਅਤੇ ਇਸ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ।