• Home
  • ਫਗਵਾੜਾ ਗੋਲੀ ਕਾਂਡ ‘ਚ ਦਲਿਤ ਨੇਤਾ ਨੂੰ ਕੀਤਾ ਗ੍ਰਿਫ਼ਤਾਰ-14 ਦਿਨ ਦੀ ਨਿਆਂ ਹਿਰਾਸਤ ‘ਚ

ਫਗਵਾੜਾ ਗੋਲੀ ਕਾਂਡ ‘ਚ ਦਲਿਤ ਨੇਤਾ ਨੂੰ ਕੀਤਾ ਗ੍ਰਿਫ਼ਤਾਰ-14 ਦਿਨ ਦੀ ਨਿਆਂ ਹਿਰਾਸਤ ‘ਚ

ਫਗਵਾੜਾ- ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਦਲਿਤ ਨੇਤਾ ਹਰਭਜਨ ਸੁਮਨ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕਰ ਕੇ 14 ਦਿਨ ਦੀ ਨਿਆਂ ਹਿਰਾਸਤ 'ਚ ਭੇਜ ਦਿੱਤਾ ਹੈ । ਇਸ ਨੂੰ ਕਿਸੇ ਲੜਾਈ ਝਗੜੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ 13 ਅਪ੍ਰੈਲ ਦੇ ਗੋਲੀ ਕਾਂਡ 'ਚ ਇਸ ਦਲਿਤ ਨੇਤਾ 'ਤੇ ਪਰਚਾ ਦਰਜ ਹੈ । ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਫਗਵਾੜਾ ਵਿਚ ਹੋਈ ਦਲਿਤ ਸਮਾਜ ਅਤੇ ਸ਼ਿਵ ਸੈਨਾ ਵਿਚਕਾਰ ਹਿੰਸਾ ਦੇ ਬਾਅਦ ਜਿੱਥੇ ਪੁਲਿਸ ਨੇ ਅਗਲੇ ਹੀ ਦਿਨ ਸ਼ਿਵ ਸੈਨਾ ਦੇ ਚਾਰ ਨੇਤਾਵਾਂ ਨੂੰ ਕਾਬੂ ਕਰ ਲਿਆ ਸੀ । ਬੀਤੇ ਦਿਨ ਸ਼ਿਵ ਸੈਨਾ ਦੀ ਗੋਲੀ ਮਾਰੇ ਗਏ ਜਸਵੰਤ ਬੌਬੀ ਦੇ ਸੰਸਕਾਰ ਤੋਂ ਅੱਜ ਦਲਿਤ ਲੀਡਰ ਹਰਭਜਨ ਸੁਮਨ ਅਤੇ ਯਸ਼ ਵਰਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।