• Home
  • ਪੰਥਕ ਦਰਦ ਜਾਂ ਫਿਰ ਸਿਆਸੀ ਡਰਾਮਾ.! ਮੁਤਵਾਜ਼ੀ ਜਥੇਦਾਰ ਮੁੱਖ ਮੰਤਰੀ ਨੂੰ ਆਖਰ ਚੰਡੀਗੜ੍ਹ ਹੀ ਮਿਲੇ

ਪੰਥਕ ਦਰਦ ਜਾਂ ਫਿਰ ਸਿਆਸੀ ਡਰਾਮਾ.! ਮੁਤਵਾਜ਼ੀ ਜਥੇਦਾਰ ਮੁੱਖ ਮੰਤਰੀ ਨੂੰ ਆਖਰ ਚੰਡੀਗੜ੍ਹ ਹੀ ਮਿਲੇ

-ਪਰਮਿੰਦਰ ਸਿੰਘ ਜੱਟਪੁਰੀ-

ਚੰਡੀਗੜ੍ਹ  :-ਕਈ ਸਿੱਖ ਧਿਰਾਂ ਵੱਲੋਂ ਬੁਲਾਏ ਗਏ ਸਰਬੱਤ ਖ਼ਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਬਰਗਾੜੀ ਵਿਖੇ ਲਗਾਏ ਮੋਰਚੇ ਤੇ ਬਾਅਦ ਵਿੱਚ  ਮੋਮ ਵਾਂਗ ਢਲ ਕੇ ਮੁੱਖ ਮੰਤਰੀ  ਨਾਲ ਚੰਡੀਗੜ੍ਹ ਵਿਖੇ ਕੀਤੀ ਮੁਲਾਕਾਤ ਨੂੰ ਪੰਥਕ ਦਰਦ ਜਾਂ ਫਿਰ ਸਿਆਸੀ ਡਰਾਮਾ ..! ਬਰਗਾੜੀ ਕਾਂਡ ਤੇ ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਿਛਲੇ ਹਫਤੇ ਬਰਗਾੜੀ ਵਿਖੇ ਮੋਰਚਾ ਲਗਾ ਕੇ ਬੈਠੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਆਦਿ  ਜਿਹੜੇ ਕਿ ਇਸ ਮੰਗ ਤੇ ਅੜੇ ਹੋਏ ਸਨ ਕਿ ਮੁੱਖ ਮੰਤਰੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਉਨ੍ਹਾਂ ਨੂੰ  ਬਰਗਾੜੀ ਆ ਕੇ ਹੀ ਮਿਲਣ। ਜਦਕਿ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਇਹ ਵਾਰ -ਵਾਰ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਬਰਗਾੜੀ ਵਿਖੇ ਹੀ ਖੁਦ ਆ ਕੇ ਉਨ੍ਹਾਂ ਨੂੰ ਮਿਲਣ  ਕਿਉਂਕਿ ਉਹ  ਮੁੱਖ ਮੰਤਰੀ ਬਣਨ  ਤੋਂ ਪਹਿਲਾਂ ਆ ਕੇ ਲੋਕਾਂ ਨਾਲ ਲੋਕਾਂ ਦੀ ਕਚਹਿਰੀ ਚ ਆ ਕੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦਾ ਵਾਅਦਾ ਕਰਦੇ ਸਨ। ਪਰ ਅੱਜ ਵੀ ਇਹ ਉਹੀ ਬਰਗਾੜੀ  ਹੈ ,ਜਿੱਥੇ ਪੰਚਾਇਤ ਲੱਗੀ ਹੈ ,ਤੇ ਬਾਅਦ ਵਿੱਚ ਗੱਲ ਮੁੱਖ ਮੰਤਰੀ ਵੱਲੋਂ ਬਰਗਾੜੀ ਵਿਖੇ ਨੁਮਾਇੰਦਾ ਭੇਜਣ ਤੇ ਆ ਗਈ ।  ਮੁੱਖ ਮੰਤਰੀ ਵੱਲੋਂ ਨੁਮਾਇੰਦਾ ਜਾਂ ਖੁਦ ਨਾ ਪਹੁੰਚਣ ਕਾਰਨ ਸ਼ਾਮ ਤੱਕ ਸੰਗਤਾਂ ਇਹ ਆਸ ਲਾਈ ਬੈਠੀਆਂ ਸਨ ਕੇ ਜਥੇਦਾਰਾਂ ਵੱਲੋਂ ਆਰ- ਪਾਰ ਦੀ ਲੜਾਈ ਲੜਨ ਲਈ ਮੋਰਚਾ ਲਗਾਇਆ ਗਿਆ ਹੈ ।ਪਰ ਹੋਇਆ ਉਲਟ ਇਹ ਕੇ ਜਥੇਦਾਰ ਸਾਹਿਬ ਹੋਰੀਂ ਆਪਣੇ ਸਟੈਂਡ ਤੋਂ ਪਿੱਛੇ ਹਟ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਮਿਲਣ ਲਈ ਪਹੁੰਚ ਗਏ । ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਜਥੇਦਾਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਬਾਰੇ ਭਰੋਸਾ ਦਵਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਲਈ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । ਇਸ ਸਮੇਂ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ 17 ਜੂਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਮਿਲਣ ਜਾ ਰਹੇ ਹਨ ਜਿੱਥੇ ਕਿ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕੀਤੇ ਜਾਣ ਲਈ ਗੱਲਬਾਤ ਕਰਨਗੇ ।ਮੁਖ ਮੰਤਰੀ ਨੂੰ ਮਿਲਣ ਦੀ ਪ੍ਰੈੱਸ ਨੂੰ  ਭਾਈ ਗੁਰਦੀਪ ਸਿੰਘ ਬਠਿੰਡਾ ਨੇ ਜਾਣਕਾਰੀ ਦਿੰਦੇ   ਹੋਏ ਦੱਸਿਆ ਕਿ ਮੁੱਖ ਮੰਤਰੀ ਨੇ ਪੰਥਕ ਵਫ਼ਦ ਨੂੰ  ਪੂਰਨ ਭਰੋਸਾ ਦੁਆਇਆ। ਪਰ ਉਨ੍ਹਾਂ ਇਹ ਵੀ ਕਿਹਾ ਕਿ ਇਨਸਾਫ਼ ਨਾ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ।ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਾਲਿਆਂ ਵਿੱਚ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ,ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਾਣਾਸਹ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਸਹੌਲੀ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਦਿ ਆਗੂ ਮੌਜੂਦ ਸਨ ।ਦੱਸਣਯੋਗ ਹੈ ਕਿ ਇਹ ਮੰਗਾਂ ਬਰਗਾੜੀ ਵਿਖੇ ਧਰਨੇ ਦੌਰਾਨ ਤਿੰਨ ਦਿਨ ਪਹਿਲਾਂ ਬਰਗਾੜੀ ਵਿਖੇ ਪੁੱਜੇ ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਤ੍ਰਿਪਤਇੰਦਰ ਸਿੰਘ ਬਾਜਵਾ ਪਾਸ ਵੀ ਪਹਿਲਾਂ ਜਥੇਦਾਰਾਂ ਵੱਲੋਂ ਰੱਖੀਆਂ ਗਈਆਂ ਸਨ।ਕੀ ਮੰਤਰੀ ਬਾਜਵਾ ਸਰਕਾਰ ਦਾ ਨੁਮਾਇੰਦਾ ਨਹੀਂ ਸੀ? ਜਦ ਕਿ ਮੁੱਖ ਮੰਤਰੀ ਵਾਰ- ਵਾਰ ਕਮਿਸ਼ਨ ਦੀ ਰਿਪੋਰਟ ਆਉਣ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ  ਸਜ਼ਾ ਦਿਵਾਉਣ ਲਈ ਅਖ਼ਬਾਰੀ ਬਿਆਨ ਦੇ ਚੁੱਕੇ ਹਨ । ਦੂਜੇ ਪਾਸੇ ਸਿੱਖ ਹਲਕਿਆਂ ਵਿੱਚ ਇਹ ਵੀ ਚਰਚਾਵਾਂ ਜ਼ੋਰਾਂ ਤੇ ਹਨ ,ਕਿ ਘੱਲੂਘਾਰਾ ਦਿਵਸ ਤੇ ਮਤਵਾਜ਼ੀ ਜਥੇਦਾਰ ਸਰਕਾਰ ਦੇ ਕਹਿਣ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ  ਸਿੱਖ ਕੌਮ ਦੇ ਨਾਮ ਸੰਦੇਸ਼ ਪੜ੍ਹਨ ਤੋਂ ਕੰਨੀ ਕਤਰਾ ਗਏ ਹਨ ,ਕਿਉਂਕਿ ਉੱਥੇ ਦੋਵਾਂ ਧਿਰਾਂ ਚ  ਟਕਰਾਅ ਹੋਣਾ ਸੀ ਤੇ ਕਾਨੂੰਨ ਮੁਤਾਬਕ ਸਰਕਾਰ ਨੂੰ ਮੁਤਵਾਜ਼ੀ ਜਥੇਦਾਰਾਂ ਖ਼ਿਲਾਫ਼ ਕਾਰਵਾਈ ਕਰਨੀ ਪੈਣੀ ਸੀ । ਬਰਗਾੜੀ ਵਿਖੇ ਧਰਨੇ ਦਾ ਮੁੱਖ ਇਹੋ ਹੀ ਕਾਰਨ ਦੱਸਿਆ ਜਾ ਰਿਹਾ ਹੈ ।ਮੁਤਵਾਜ਼ੀ ਜਥੇਦਾਰਾਂ ਵੱਲੋਂ ਘੱਲੂਘਾਰਾ ਦਿਵਸ ਤੋਂ ਕੰਨੀ ਕਤਰਾਉਣ ਨੂੰ ਚੰਗਾ ਕਦਮ ਕਰਕੇ ਸਿੱਖ ਕੌਮ ਵਿੱਚ ਸਲਾਹਿਆ ਵੀ ਜਾ ਰਿਹਾ ਹੈ ,ਕਿਉਂਕਿ ਇਸ ਵਾਰ ਖੂਨੀ ਟਕਰਾਅ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ ।