• Home
  • ਸਰਕਾਰ ਹੁਣ ਜੇਲ੍ਹਾਂ ਚ ਸੁਧਾਰ ਲਈ ਸਾਬਕਾ ਗੈਂਗਸਟਰਾ ਤੋ ਸਲਾਹ ਲਵੇਗੀ ?.ਜੇਲ ਮੰਤਰੀ ਨੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨਾਲ ਜੇਲ੍ਹਾਂ ਦੇ ਸੁਧਾਰ ਲਈ ਕੀਤੀ ਬਾਤਚੀਤ

ਸਰਕਾਰ ਹੁਣ ਜੇਲ੍ਹਾਂ ਚ ਸੁਧਾਰ ਲਈ ਸਾਬਕਾ ਗੈਂਗਸਟਰਾ ਤੋ ਸਲਾਹ ਲਵੇਗੀ ?.ਜੇਲ ਮੰਤਰੀ ਨੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨਾਲ ਜੇਲ੍ਹਾਂ ਦੇ ਸੁਧਾਰ ਲਈ ਕੀਤੀ ਬਾਤਚੀਤ

ਚੰਡੀਗੜ੍ਹ;14 ਮਈ: -(ਪਰਮਿੰਦਰ ਸਿੰਘ ਜੱਟਪੁਰੀ) 
ਪੰਜਾਬ ਸਰਕਾਰ ਹੁਣ ਜੇਲ੍ਹਾਂ ਚ ਸੁਧਾਰ ਲਈ ਸਾਬਕਾ ਗੈਂਗਸਟਰਾ ਤੋ ਸਲਾਹ ਲਵੇਗੀ ?..ਜੀ ਹਾ ਇਸ ਵਿੱਚ ਕੋਈ ਅਤਿਕਥਨੀ ਨਹੀਂ ,ਇਹ ਸਭ ਕੁਝ ਹੋਇਆ ਪੰਜਾਬ ਦੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਫ਼ਤਰ ਚ ਜਿੱਥੇ ਜੇਲ ਮੰਤਰੀ ਸਾਹਿਬ ਨੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨਾਲ ਜੇਲ੍ਹਾਂ ਦੇ ਵਿੱਚ ਸੁਧਾਰ ਲਈ ਕਾਫ਼ੀ ਲੰਬੀ ਬਾਤਚੀਤ ਕੀਤੀ ।ਲੱਖਾ ਸਿਧਾਣਾ ਜਿਹੜੇ ਕਿ ਆਪਣੇ ਨਾਲ ਇੱਕ ਹੋਰ ਸਾਬਕਾ ਕੈਦੀ ਨੂੰ ਨਾਲ ਲੈ ਕੇ ਆਏ ਸਨ ਨੇ ਵੀ ਇਸ ਸਮੇਂ ਖੁੱਲ੍ਹ ਕੇ ਜੇਲ ਮੰਤਰੀ ਨੂੰ ਆਪਣੀ ਜੇਲ੍ਹ ਵਿੱਚ ਹੁੰਦਿਆਂ ਦੀ ਜਿਥੇ ਹੱਡ ਬੀਤੀ ਦੱਸੀ ਉੱਥੇ ਨਾਲ ਹੀ ਜੇਲ੍ਹਾਂ ਵਿੱਚ ਹੁੰਦੇ  ਨਸ਼ਿਆਂ ਦੇ ਵਪਾਰ ਅਤੇ ਸੁਪਾਰੀ ਲੈ ਕੇ    ਕਤਲ ਤੋਂ ਇਲਾਵਾ ਜ਼ਮੀਨਾਂ ਤੇ ਕਬਜ਼ਿਆਂ ਤੇ ਸੌਦਿਆਂ ਦੀ ਗੱਲ ਦੱਸੀ। ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਕਈ ਪ੍ਰਮੁੱਖ ਜੇਲ੍ਹਾ ਚ ਜੇਲ੍ਹ ਸੁਪਰਡੈਂਟਾਂ ਦੀ ਮਿਲੀ ਭੁਗਤ ਦਾ ਦੱਸਿਆ ਅਤੇ ਵੱਖ ਵੱਖ ਕੈਟਾਗਰੀਆਂ ਦੇ ਕੈਦੀਆ ਦੇ ਗਰੁਪ  ਵੀ ਦੱਸੇ ,ਜਿਵੇਂ ਕਿ ਮੋਬਾਈਲ  ਤੇ ਨਸਾ ਜੇਲ੍ਹ ਅੰਦਰ ਪਹੁੰਚਾਉਣ ਦਾ ਤਰੀਕਾ ਵੀ ਦੱਸਿਆ । ਲੱਖਾ ਸਿਧਾਣਾ  ਇਸ ਸਮੇਂ ਮਾਡਰਨ ਜੇਲ੍ਹ ਨਾਭਾ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਤੇ ਉਗਲੀ ਚੁੱਕਦਿਆਂ ਕਿਹਾ ਕਿ ਉਹ ਖ਼ੁਦ ਅਪਰਾਧੀ ਹੈ ਅਤੇ ਕਤਲ ਦੇ ਕੇਸ ਵਿੱਚ ਚਾਰ ਮਹੀਨੇ ਜੇਲ ਵਿਚ ਵੀ ਰਿਹਾ ਹੈ ਕੀ ਉਹ ਜੇਲ੍ਹਾਂ ਵਿੱਚ ਸਾਫ਼ ਸੁਥਰਾ ਪ੍ਰਸ਼ਾਸਨ ਦੇਵੇਗਾ ।
ਇਸ ਸਮੇਂ ਜੇਲ ਮੰਤਰੀ ਰੰਧਾਵਾ ਨੇ ਸਾਬਕਾ ਗੈਂਗਸਟਰ ਸਿਧਾਣਾ ਦੀ ਸਲਾਹ ਮੰਨਦਿਆਂ ਜੇਲ ਸੁਪਰਡੈਂਟ ਨਾਭਾ ਬਲਕਾਰ ਸਿੰਘ ਭੁੱਲਰ ਦੇ ਵਿਰੁਧ ਡੀਜੀਪੀ ਜੇਲ੍ਹਾਂ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।