• Home
  • ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ 88 ਆਯੁਰਵੈਦਿਕ ਮੈਡੀਕਲ ਅਫ਼ਸਰਾਂ, 144 ਮਹਿਲਾ ਏ.ਐੱਨ.ਐੱਮਜ਼., 545 ਮਹਿਲਾ ਸਟਾਫ਼ ਨਰਸਾਂ, 105 ਫਾਰਮਾਸਿਸਟ ਅਤੇ 65 ਲੈਬੋਰੈਟਰੀ ਟੈਕਨੀ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ,

ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ 88 ਆਯੁਰਵੈਦਿਕ ਮੈਡੀਕਲ ਅਫ਼ਸਰਾਂ, 144 ਮਹਿਲਾ ਏ.ਐੱਨ.ਐੱਮਜ਼., 545 ਮਹਿਲਾ ਸਟਾਫ਼ ਨਰਸਾਂ, 105 ਫਾਰਮਾਸਿਸਟ ਅਤੇ 65 ਲੈਬੋਰੈਟਰੀ ਟੈਕਨੀ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ,

ਚੰਡੀਗੜ•, 31 ਮਈ (:ਖ਼ਬਰ ਵਾਲੇ ਬਿਊਰੋ )
ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ  ਤਹਿਤ ਵਿਭਿੰਨ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤਾ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਬੁਲਾਰੇ ਨੇ ਦੱਸਿਆ ਕਿ ਇਹ ਅਸਾਮੀਆਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਰਾਹੀਂ ਕੰਟਰੈਕਟ 'ਤੇ ਭਰੀਆਂ ਜਾਣਗੀਆਂ। ਭਰੀਆਂ ਜਾਣ ਵਾਲੀਆਂ ਅਸਾਮੀਆਂ ਦੇ ਵੇਰਵੇ ਦਿੰਦਿਆਂ ਉਨ•ਾਂ ਕਿਹਾ ਕਿ ਆਰ.ਬੀ.ਐੱਸ.ਕੇ ਤਹਿਤ 88 ਆਯੁਰਵੈਦਿਕ ਮੈਡੀਕਲ ਅਫ਼ਸਰਾਂ, 144 ਮਹਿਲਾ ਏ.ਐੱਨ.ਐੱਮਜ਼., 545 ਮਹਿਲਾ ਸਟਾਫ਼ ਨਰਸਾਂ, 105 ਫਾਰਮਾਸਿਸਟ ਅਤੇ 65 ਲੈਬੋਰੈਟਰੀ ਟੈਕਨੀਸ਼ੀਅਨਜ਼ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ।
ਉਹਨਾਂ ਅੱਗੇ ਕਿਹਾ ਕਿ ਯੋਗ ਉਮੀਦਵਾਰ 23 ਜੂਨ,2018 ਤੱਕ ਆਪਣੇ ਫਾਰਮ ਆਨਲਾਈਨ  ਜਮ•ਾਂ ਕਰਵਾ ਸਕਦੇ ਹਨ ਜਦੋਂ ਕਿ ਬੈਂਕ ਚਲਾਨ ਜਮ•ਾਂ ਕਰਨ ਦੀ ਆਖ਼ਰੀ ਮਿਤੀ 26 ਜੂਨ, 2018 ਹੈ। ਉਹਨਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਯੂਨੀਵਰਸਿਟੀ ਵੱਲੋਂ ਇੱਕ ਲਿਖਤੀ ਟੈੱਸਟ ਵੀ ਲਿਆ ਜਾਵੇਗਾ। ਜਿਸ ਲਈ ਮਿਤੀ ਯੂਨੀਵਰਸਿਟੀ ਦੀ ਵੈੱਬਸਾਈਟ www.bfuhs.ac.in  ਅਤੇ ਵਿਗਿਆਪਨ ਰਾਹੀਂ ਜਲਦ ਹੀ ਜਾਰੀ ਕੀਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਜਰੂਰੀ  ਸ਼ਰਤਾਂ ਅਤੇ ਹੋਰ ਜਾਣਕਾਰੀ ਯੂਨੀਵਰਸਿਟੀ ਦੀ ਵੈੱਬਸਾਈਟ www.bfuhs.ac.in  ਅਤੇ ਰਾਸ਼ਟਰੀ ਸਿਹਤ ਮਿਸ਼ਨ ਦੀ ਵੈਬਸਾਈਟhttp://pbnrhm.org/career1.aspx.  'ਤੇ ਅਪਲੋਡ ਹੁੰਦੀ ਰਹੇਗੀ। ਉਮੀਦਵਾਰਾਂ ਨੂੰ ਸਬੰਧਿਤ ਵੈਬਸਾਈਟਾਂ ਨਿਰੰਤਰ ਦੇਖਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।