• Home
  • ਪੰਜਾਬ ਸਰਕਾਰ ਕੋਲ ਦੇਣ ਲਈ 855 ਕਰੋੜ ਨਹੀਂ, ਓਮੈਕਸ ਨੂੰ 85 ਏਕੜ ਦੇਵੇਗੀ ਜ਼ਮੀਨ ?

ਪੰਜਾਬ ਸਰਕਾਰ ਕੋਲ ਦੇਣ ਲਈ 855 ਕਰੋੜ ਨਹੀਂ, ਓਮੈਕਸ ਨੂੰ 85 ਏਕੜ ਦੇਵੇਗੀ ਜ਼ਮੀਨ ?

ਚੰਡੀਗੜ੍ਹ- ਪੰਜਾਬ ਸਰਕਾਰ ਪਟਿਆਲਾ ਵਿੱਚ ਓਮੈਕਸ ਨੂੰ 855 ਕਰੋੜ ਦੇਣ ਦੀ ਥਾਂ 85 ਏਕੜ ਜ਼ਮੀਨ ਪਟਿਆਲਾ ਵਿੱਚ ਛੱਡਣ ਜਾ ਰਹੀ ਹੈ। ਜਿਸ ਨੂੰ ਪੰਜਾਬ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਉੱਤੇ ਲਿਆ ਹੈ । ਪਟਿਆਲਾ ਡਿਵੈਲਪਮੈਂਟ ਆਥਿਰਿਟੀ ਨੇ ਓਮੈਕਸ ਦੇ ਨਾਲ ਮਿਲਕੇ ਪਟਿਆਲਾ ਵਿੱਚ ਪਲਾਟ ਕੱਟੇ ਸਨ। ਜਿਸ ਲਈ ਜ਼ਮੀਨ ਕਿਸਾਨੀ ਐਕਵਾਇਰ ਕੀਤੀ ਗਈ ਸੀ, ਪਰੰਤੂ ਬਾਅਦ ਵਿੱਚ ਕਿਸਾਨ ਜ਼ਿਆਦਾ ਮੁਆਵਜ਼ਾ ਮੰਗਣ ਲੱਗੇ ਅਤੇ ਉਹ ਕੋਰਟ ਵਿੱਚ ਚਲੇ ਗਏ ਅਤੇ ਹਾਈ ਕੋਰਟ ਨੇ 900 ਕਰੋੜ ਕਿਸਾਨਾਂ ਨੂੰ ਮੁਆਵਜ਼ਾ ਦੇਣ ਨੂੰ ਕਿਹਾ ਸੀ, ਪਟਿਆਲਾ ਡਿਵੈਲਪਮੈਂਟ ਆਥਿਰਿਟੀ ਨੇ ਸਿਰਫ਼ 27 ਕਰੋੜ ਹੀ ਅਦਾ ਕੀਤਾ। ਪਟਿਆਲਾ ਡਿਵੈਲਪਮੈਂਟ ਅਥਾਰਿਟੀ ਨੇ 2003 ਵਿੱਚ ਕਿਸਾਨਾਂ ਦੀ 336 ਏਕੜ ਜ਼ਮੀਨ ਲਈ ਸੀ। 2006 ਵਿੱਚ ਓਮੈਕਸ ਨਾਲ ਮਿਲਕੇ ਪਲਾਟ ਕੱਟ ਦਿੱਤੇ । ਜਿਸ ਦੇ ਇਵਜ਼ ਵਿੱਚ ਕਿਸਾਨਾਂ ਨੂੰ ਓਮੈਕਸ ਨੇ ਮੁਆਵਜ਼ਾ ਦਿੱਤਾ ਅਤੇ ਓਮੈਕਸ ,ਸੁਪਰੀਮ ਕੋਰਟ ਚੱਲੀ ਗਈ ਅਤੇ ਕੋਰਟ ਨੇ ਪੰਜਾਬ ਸਰਕਾਰ ਨੂੰ 855 ਕਰੋੜ ਓਮੈਕਸ ਨੂੰ ਦੇਣ ਲਈ ਆਦੇਸ਼ ਜਾਰੀ ਕਰ ਦਿੱਤੇ ਸੂਤਰਾਂ ਦਾ ਕਹਿਣਾ ਹੈ ,ਪੰਜਾਬ ਸਰਕਾਰ ਦੇ ਕੋਲ ਦੇਣ ਲਈ 855 ਕਰੋੜ ਨਹੀਂ ਹੈ ਇਸ ਲਈ ਉਹ ਓਮੈਕਸ ਨੂੰ 85 ਏਕੜ ਜ਼ਮੀਨ ਛੱਡਣ ਜਾ ਰਹੀ ਹੈ।