• Home
  • ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੂੰ ਸਦਮਾ-ਵੱਡੇ ਭਰਾ ਦਾ ਅਕਾਲ ਚਲਾਣਾ

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੂੰ ਸਦਮਾ-ਵੱਡੇ ਭਰਾ ਦਾ ਅਕਾਲ ਚਲਾਣਾ

ਚੰਡੀਗੜ, 9 ਮਈ:
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਨੂੰ ਅੱਜ ਉਸ ਵੇਲੇ ਅਚਾਨਕ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸ. ਸਦਾਜੀਤ ਸਿੰਘ ਭੱਟੀ ਬੀਮਾਰੀ ਕਾਰਨ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਉਮਰ ਲਗਭਗ 70 ਸਾਲ ਸੀ ਅਤੇ ਉਨ੍ਹਾਂ ਦਾ ਇਲਾਜ ਪਿਛਲੇ 7-8 ਦਿਨਾਂ ਤੋਂ ਪਟਿਆਲਾ ਹਾਰਟ ਹਸਪਤਾਲ, ਪਟਿਆਲਾ ਵਿਖੇ  ਵਿਚ ਚਲ ਰਿਹਾ ਸੀ।
ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਸ. ਸਦਾਜੀਤ ਸਿੰਘ ਭੱਟੀ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿਲਾਸਪੁਰ, ਜ਼ਿਲਾ ਮੋਗਾ ਵਿਖੇ ਕਰ ਦਿੱਤਾ ਗਿਆ। ਉਹ ਆਪਣੇ ਪਿਛੇ ਆਪਣੀ ਧਰਮ ਪਤਨੀ, ਇਕ ਬੇਟਾ ਅਤੇ ਇਕ ਬੇਟੀ ਛੱਡ ਗਏ ਹਨ।