• Home
  • ਪੰਜਾਬ ਭਾਜਪਾ ਪ੍ਰਧਾਨ ਮੀਡਿਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਦੀ ਥਾਂ ਪ੍ਰੈਸ ਕਾਨਫਰੰਸ ਵਿੱਚ ਛੱਡ ਕਿ ਦੌੜੇ

ਪੰਜਾਬ ਭਾਜਪਾ ਪ੍ਰਧਾਨ ਮੀਡਿਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਦੀ ਥਾਂ ਪ੍ਰੈਸ ਕਾਨਫਰੰਸ ਵਿੱਚ ਛੱਡ ਕਿ ਦੌੜੇ

ਪੰਜਾਬ ਭਾਜਪਾ ਪ੍ਰਧਾਨ ਸ਼ਿਵ ਸੈਨਾ ਦੇ ਖਿਲਾਫ ਬੋਲਣ ਲਈ ਨਹੀਂ ਤਿਆਰ, ਮੀਡਿਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਦੀ ਥਾਂ ਪ੍ਰੈਸ ਕਾਨਫਰੰਸ ਵਿੱਚ ਛੱਡ ਕਿ ਦੌੜੇ, ਫਗਵਾੜਾ ਦੋ ਗੁੱਟਾਂ ਦੀ ਲੜਾਈ ਮਾਮਲੇ ਚ ਰਾਜਪਾਲ ਨੂੰ ਦਿੱਤਾ ਮੰਗ ਪੱਤਰ, ਮਾਮਲੇ ਚ ਐਸ ਆਈ ਟੀ ਬਣੇ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵਾਇਤ ਮਲਿਕ ਫਗਵਾੜਾ ਚ ਪਿਛਲੇ ਦਿਨੋ ਸ਼ਿਵ ਸੈਨਾ ਤੇ ਦਲਿਤਾਂ ਦੇ ਵਿਚ ਹੋਈ ਲੜਾਈ ਦੇ ਮਾਮਲੇ ਚ ਸ਼ਿਵ ਸੈਨਾ ਦੇ ਖ਼ਿਲਾਫ਼ ਬੋਲਣ ਲਈ ਤਿਆਰ ਨਹੀਂ ਹਨ । ਜਦੋਂ ਮਲਿਕ ਤੋਂ ਪੁਛਿਆ ਗਿਆ ਕਿ ਇਕ ਹਫਤਾ ਹੋ ਗਿਆ ਭਾਜਪਾ ਇਸ ਮਾਮਲੇ ਤੇ ਚੁੱਪ ਕਿਉਂ ਹੈ ਤਾਂ ਉਨ੍ਹਾਂ ਕਿਹਾ ਕਿ ਅਸੀ ਬਿਆਨ ਦਿੱਤਾ ਹੈ ਪਰ ਜਦੋ ਪੁੱਛਿਆ ਗਿਆ ਕਿ ਅਕਾਲੀ ਦਲ ਇਸ ਲਈ ਸ਼ਿਵ ਸੈਨਾ ਨੂੰ ਦੋਸ਼ੀ ਕਰਾਰ ਦੇ ਰਿਹਾ ਹੈ ਤੇ ਇਸ ਨੂੰ ਗੁੰਡਿਆਂ ਦੀ ਪਾਰਟੀ ਕਹਿ ਰਿਹਾ ਤਾਂ ਮਲਿਕ ਨੇ ਸ਼ਿਵ ਸੈਨਾ ਬਾਰੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ਆਲਮ ਇਹ ਸੀ ਮਲਿਕ ਆਪਣੀ ਗੱਲ ਕਹਿਣ ਤੋਂ ਬਾਅਦ ਮੀਡਿਆ ਨੇ ਜਦੋਂ ਤਿੱਖੇ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਉਹ ਮੀਡਿਆ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਦੌੜ ਗਏ। ਮਲਿਕ ਨੇ ਕਿਹਾ ਕਿ ਅਸੀ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਐਸ ਆਈ ਟੀ ਬਣਾਈ ਜਾਵੇ। ਲੇਕਿਨ ਉਨ੍ਹਾਂ ਨੇ ਇਸ ਮਾਮਲੇ ਚ ਸ਼ਿਵ ਸੈਨਾ ਖ਼ਿਲਾਫ਼ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਤੇ ਇਸ ਮਾਮਲੇ ਚ ਪੱਲ੍ਹਾ ਝਾੜਦੇ ਨਜ਼ਰ ਆਏ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵਾਇਤ ਮਲਿਕ ਫਗਵਾੜਾ ਚ ਪਿਛਲੇ ਦਿਨੋ ਸ਼ਿਵ ਸੈਨਾ ਤੇ ਦਲਿਤਾਂ ਦੇ ਵਿਚ ਹੋਈ ਲੜਾਈ ਦੇ ਮਾਮਲੇ ਚ ਸ਼ਿਵ ਸੈਨਾ ਦੇ ਖ਼ਿਲਾਫ਼ ਬੋਲਣ ਲਈ ਤਿਆਰ ਨਹੀਂ ਹਨ । ਜਦੋਂ ਮਲਿਕ ਤੋਂ ਪੁਛਿਆ ਗਿਆ ਕਿ ਇਕ ਹਫਤਾ ਹੋ ਗਿਆ ਭਾਜਪਾ ਇਸ ਮਾਮਲੇ ਤੇ ਚੁੱਪ ਕਿਉਂ ਹੈ ਤਾਂ ਉਨ੍ਹਾਂ ਕਿਹਾ ਕਿ ਅਸੀ ਬਿਆਨ ਦਿੱਤਾ ਹੈ ਪਰ ਜਦੋ ਪੁੱਛਿਆ ਗਿਆ ਕਿ ਅਕਾਲੀ ਦਲ ਇਸ ਲਈ ਸ਼ਿਵ ਸੈਨਾ ਨੂੰ ਦੋਸ਼ੀ ਕਰਾਰ ਦੇ ਰਿਹਾ ਹੈ ਤੇ ਇਸ ਨੂੰ ਗੁੰਡਿਆਂ ਦੀ ਪਾਰਟੀ ਕਹਿ ਰਿਹਾ ਤਾਂ ਮਲਿਕ ਨੇ ਸ਼ਿਵ ਸੈਨਾ ਬਾਰੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ਆਲਮ ਇਹ ਸੀ ਮਲਿਕ ਆਪਣੀ ਗੱਲ ਕਹਿਣ ਤੋਂ ਬਾਅਦ ਮੀਡਿਆ ਨੇ ਜਦੋਂ ਤਿੱਖੇ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਉਹ ਮੀਡਿਆ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਦੌੜ ਗਏ। ਮਲਿਕ ਨੇ ਕਿਹਾ ਕਿ ਅਸੀ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਐਸ ਆਈ ਟੀ ਬਣਾਈ ਜਾਵੇ। ਲੇਕਿਨ ਉਨ੍ਹਾਂ ਨੇ ਇਸ ਮਾਮਲੇ ਚ ਸ਼ਿਵ ਸੈਨਾ ਖ਼ਿਲਾਫ਼ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਤੇ ਇਸ ਮਾਮਲੇ ਚ ਪੱਲ੍ਹਾ ਝਾੜਦੇ ਨਜ਼ਰ ਆਏ।