• Home
  • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀੜੀ ਦੀ ਚੱਢਾ ਸ਼ੂਗਰ ਮਿੱਲ ਸੀਲ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀੜੀ ਦੀ ਚੱਢਾ ਸ਼ੂਗਰ ਮਿੱਲ ਸੀਲ

ਬਿਆਸ 18ਮਈ (ਖ਼ਬਰ ਵਾਲੇ ਬਿਊਰੋ )-ਬਿਆਸ ਦਰਿਆ ਚ ਬੀਤੇ ਕੱਲ੍ਹ  ਜਿੱਥੇ ਕੱਲ ਕੁਇੰਟਲਾਂ ਦੇ ਹਿਸਾਬ ਨਾਲ ਮੱਛੀਆਂ ਦੇ ਮਰ ਜਾਣ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਹਰਕਤ ਵਿੱਚ ਆਇਆ ਹੈ, ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਿਸ ਸ਼ੂਗਰ ਮਿੱਲ ਵਿੱਚੋਂ ਦਰਿਆ ਦੇ ਪਾਣੀ ਵਿੱਚ  ਸੀਰਾ ਪਾਇਆ  ਗਿਆ ਸੀ ਉਸ  ਸ਼ੂਗਰ ਮਿੱਲ ਨੂੰ ਵਿਭਾਗ ਵੱਲੋਂ ਸੀਲ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਲਈ ਪੰਜਾਬ  ਸਰਕਾਰ ਨੂੰ ਲਿਖ ਦਿੱਤਾ ਗਿਆ ਹੈ ।ਦੱਸਣਯੋਗ ਹੈ ਕਿ ਬੀਤੇ ਕੱਲ੍ਹ ਬਿਆਸ ਲਾਗੇ ਪਿੰਡ ਕੀੜੀ ਚ ਸਥਿਤ ਚੱਢਾ ਸ਼ੂਗਰ ਮਿੱਲ ਵਿੱਚੋਂ ਸੀਰਾ ਬਿਆਸ ਦਰਿਆ ਵਿੱਚ ਪੈਣ ਕਾ ਕਾਰਨ ਕੁਇੰਟਲਾਂ ਦੇ ਹਿਸਾਬ ਨਾਲ ਮੱਛੀਆਂ ਅਤੇ ਹੋਰ ਪਾਣੀ ਵਿੱਚ ਜੀਵ ਜੰਤੂ ਮਰ ਗਏ  ਸਨ ।ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਵਿਚ ਬਹੁਤ ਰੋਸ ਸੀ।