• Home
  • ਪੰਜਾਬ ਪੁਲਿਸ ਵੱਲੋਂ ਮਿੱਥ ਕੇ ਕਤਲ ਕਰਨ ਵਾਲੇ ਦੋ ਖਾਲਿਸਤਾਨੀ ਹਥਿਆਰਬੰਦ ਵਿਅਕਤੀ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਮਿੱਥ ਕੇ ਕਤਲ ਕਰਨ ਵਾਲੇ ਦੋ ਖਾਲਿਸਤਾਨੀ ਹਥਿਆਰਬੰਦ ਵਿਅਕਤੀ ਗ੍ਰਿਫਤਾਰ

ਚੰਡੀਗੜ10 ਮਈ
ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਮਿੱਥ ਕੇ ਕਤਲ ਕਰਨ ਵਾਲੇ ਵਿਦੇਸ਼ੀਂ ਖਾਲਿਸਤਾਨੀ ਸੰਚਾਲਕਾਂ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਦੋ ਹਥਿਆਰਬੰਦ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਦਾ ਮੰਤਵ ਆਪਣੇ ਵੱਖਵਾਦੀ ਖਾਲਿਸਤਾਨੀ ਏਜੰਡੇ ਨੂੰ ਬੜਾਵਾ ਦੇਣ ਲਈ ਘਿਣਾਉਣੇ ਮਨਸੂਬੇ ਰਾਹੀਂ ਕੱਟੜਵਾਦ ਫੈਲਾਉਣ ਅਤੇ ਜਾਤੀਵਾਦੀ ਵੰਡ ਲਈ ਨੌਜਵਾਨਾਂ ਨੂੰ ਵਰਤਣਾ ਹੈ।
ਮੋਟਰਸਾਇਕਲ ਸਵਾਰ, ਜਿਹਨਾਂ ਦੀ ਪਛਾਣ ਸੰਦੀਪ ਸਿੰਘ ਅਤੇ ਅਮਰ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ। ਜਿਹਨਾਂ ਦਾ ਸਬੰਧ ਸੂਬੇ ਵਿਚ ਮਿੱਥ ਕੇ ਕਤਲ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਗੁੱਟਾਂ ਨਾਲ ਹੈ। ਪੁਲਿਸ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਹ ਦੋਵੇਂ ਵਿਅਕਤੀ ਆਸਟਰੇਲੀਆ ਵਾਸੀ ਗੁਰਜੰਟ ਸਿੰਘ ਦੇ ਸੰਪਰਕ ਵਿਚ ਸਨ ਜਿਸ ਨੂੰ ਐਨ.ਆਈ.ਏ ਵੱਲੋਂ ਅਕਤੂਬਰ 2017 ਵਿਚ ਲੁਧਿਆਣਾ ਵਿਖੇ ਹੋਏ ਆਰ.ਐਸ.ਐਸ ਦੇ ਰਵਿੰਦਰ ਗੋਸਾਈ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਹੈ।


ਇਹਨਾਂ ਅਤਿ ਕੱਟੜਵਾਦੀ ਅਪਰਾਧੀਆਂ ਨੂੰ ਫਰੀਦਕੋਟ-ਕੋਟਕਪੂਰਾ ਨੈਸ਼ਨਲ ਹਾਈਵੇਅ 'ਤੇ ਇਹਨਾਂ ਦੇ ਮੋਟਰਸਾਇਕਲ ਅਤੇ ਸਕਾਰਪਿਓ ਗੱਡੀ ਵਿਚਕਾਰ ਹੋਈ ਟੱਕਰ ਦੌਰਾਨ ਗ੍ਰਿਫਤਾਰ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਦੇਖਿਆ ਕਿ ਇਹ ਦੋਵੇਂ ਆਪਣੇ ਨਾਲ ਹਥਿਆਰ ਲਿਜਾ ਰਹੇ ਸਨ। ਤਲਾਸੀ ਦੌਰਾਨ  ਇਹਨਾਂ  ਕੋਲੋਂ ਦੋ ਪਿਸਟਲ (32 ਬੋਰ) ਅਤੇ 40 ਜਿੰਦਾ ਕਾਰਤੂਸ ਬਰਾਮਦ ਹੋਏ ਜੋ ਕਿ ਵਿਦੇਸ਼ੀ ਖਾਲਿਸਤਾਨੀਆਂ ਹੈਂਡਲਰਾਂ ਵੱਲੋਂ ਮੁਹੱਈਆ ਕਰਵਾਏ ਗਏ ਸਨ।
ਪੁੱਛ-ਪੜਤਾਲ ਦੌਰਾਨ ਇਹਨਾਂ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਉਹ ਸੰਚਾਲਕਾਂ ਨਾਲ ਸੋਸ਼ਲ ਮੀਡੀਆ ਅਤੇ ਏਨਕ੍ਰਿਪਟ ਵੀ.ਓ.ਆਈ.ਪੀ ਕਾੱਲਾਂ ਦੁਆਰਾ ਸੰਪਰਕ ਵਿੱਚ ਰਹਿੰਦੇ ਸਨ ਅਤੇ ਉਨ•ਾਂ ਦੇ ਸੰਚਾਲਕਾਂ ਵੱਲੋਂ ਨਿਰਧਾਰਤ ਟੀਚਿਆਂ ਦੇ ਮਿੱਥ ਕੇ ਕਤਲ ਕਰਨ ਦਾ ਕੰਮ ਸੌਂਪਿਆ ਜਾਂਦਾ ਸੀ। ਉਹਨਾਂ ਅੱਗੇ ਕਿਹਾ ਕਿ ਉਹ ਗੁਰਜੰਟ ਸਿੰਘ ਦੇ ਸੰਪਰਕ ਵਿੱਚ ਸਨ, ਜੋ ਫੇਸਬੁੱਕ ਤੇ ਆਪਣੀਆਂ ਕੱਟੜਪੰਥੀਆਂ ਸਰਗਰਮੀਆਂ ਕਾਰਨ ਧਿਆਨ ਵਿੱਚ ਆਇਆ ਸੀ।
ਪੁਲਿਸ ਦੇ ਬੁਲਾਰੇ ਦੇ ਅਨੁਸਾਰ ਪੁਲਿਸ ਵੱਲੋਂ ਪਿਛਲੇ ਸਾਲ 29 ਮਈ ਨੂੰ ਗ੍ਰਿਫਤਾਰ ਕੀਤੇ ਅੱਤਵਾਦੀ ਗੁੱਟ ਜਿਸ ਨੇ 'ਖਾਲਿਸਤਾਨ ਜਿੰਦਾਬਾਦ' ਨਾਂ ਦਾ ਇਕ ਹੋਰ ਗੁੱਟ ਬਣਾ ਲਿਆ ਸੀ। ਇਸ ਗੁੱਟ ਦਾ ਸਬੰਧ ਗੁਰਜੰਟ ਵੱਲੋਂ ਬਣਾਈ ਕੱਟੜਪੰਥੀ ਵੈਬਸਾਈਟ 'ਇੰਨਟਰਨੈਸ਼ਨਲ ਸਿੱਖ ਫੈਡਰੇਸ਼ਨ' ਨਾਲ ਹੈ।
ਬੁਲਾਰੇ ਨੇ ਦੱਸਿਆ ਕਿ ਗੁਰਜੰਟ ਸਿੰਘ ਨੂੰ ਪੰਜਾਬ ਵਿੱਚ ਜਨਵਰੀ 2016 ਅਤੇ ਅਕਤੂਬਰ 2017 ਵਿਚਕਾਰ ਮਿੱਥ ਕੇ ਕਤਲ/ਹਮਲੇ ਕਰਨ ਵਾਲੇ ਕੇ.ਐਲ.ਐਫ / ਆਈ.ਐਸ.ਵਾਈ.ਐਫ ਅਤਿਵਾਦੀ ਗੁੱਟਾਂ ਦੀ ਵਿੱਤੀ ਮੱਦਦ ਕਰਦਾ ਪਾਇਆ ਗਿਆ ਸੀ। ਇਨ•ਾਂ ਦੋ ਗ੍ਰਿਫਤਾਰ ਨੌਜਵਾਨਾਂ ਦੇ ਹੋਰ ਸੰਭਾਵਤ ਗੁੱਟ ਮੈਂਬਰਾਂ ਅਤੇ ਖਾਲਿਸਤਾਨੀ ਦਲਾਂ ਦੇ ਨਾਲ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੰਦੀਪ ਸਿੰਘ ਪੁੱਤਰ ਨਿਰਮਲ ਸਿੰਘ, ਉਮਰ 26 ਸਾਲ ਜੋ ਕਿ  ਬਠਿੰਡਾ ਜ਼ਿਲ•ਾਂ ਦੇ ਪਿੰਡ ਬੰਗੀਨਿਹਾਲ ਤਹਿਸੀਲ ਤਲਵੰਡੀ ਸਾਬੋਂ, ਪੀ.ਐਸ ਰਾਮਾ ਮੰਡੀ ਦਾ ਰਹਿਣ ਵਾਲਾ ਹੈ ਅਤੇ 48 ਸਾਲਾ ਅਮਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਜੋ ਕਿ ਹਰਿਆਣਾ ਦੇ ਜ਼ਿਲ•ੇ ਸਿਰਸਾ ਦੇ ਪਿੰਡ ਚੱਠਾ, ਪੀ.ਐਸ ਸਦਰ-ਡਬਵਾਲੀ ਦਾ ਰਹਿਣ ਵਾਲਾ ਹੈ।
ਬਲਾਰੇ ਨੇ ਅੱਗੇ ਦੱਸਿਆ ਕਿ ਅਪਰਾਧੀਆਂ ਵਿਰੱਧ ਕੇਸ ਐਫ.ਆਈ.ਆਰ ਨੰ. 73 ਮਿਤੀ 10.05.2018 ਯੂ/ਐਸ 17,18,19,20 ਯੂ ਏ (ਪੀ) ਐਕਟ ਅਤੇ 25,54,59 ਆਰਮ ਐਕਟ ਦੇ ਤਹਿਤ ਪੀ.ਐਸ ਕੋਟਕਪੂਰਾ ਸ਼ਹਿਰ ਵਿੱਚ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਰੇਲੀ ਜਾਂਚ ਚੱਲ ਰਹੀ ਹੈ।