• Home
  • ਪੰਜਾਬ ਪੁਲਿਸ ਵੱਲੋਂ ਕੈਨੇਡਾ ਨੂੰ ਡਰੱਗ ਭੇਜਣ ਵਾਲੇ “ਇੰਟਰਨੈਸ਼ਨਲ ਰੈਕਟ” ਦਾ ਪਰਦਾਫਾਸ਼ -ਮੁੱਖ ਦੋਸ਼ੀ ਸਮੇਤ ਚਾਰ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਕੈਨੇਡਾ ਨੂੰ ਡਰੱਗ ਭੇਜਣ ਵਾਲੇ “ਇੰਟਰਨੈਸ਼ਨਲ ਰੈਕਟ” ਦਾ ਪਰਦਾਫਾਸ਼ -ਮੁੱਖ ਦੋਸ਼ੀ ਸਮੇਤ ਚਾਰ ਗ੍ਰਿਫਤਾਰ

ਚੰਡੀਗੜ•, 17 ਜੂਨ:(ਖ਼ਬਰ ਬਾਰੇ ਬਿਊਰੋ )
ਡਰੱਗਜ਼ ਸਮਗਲਿੰਗ ਦੀ ਇੱਕ ਵੱਡੀ ਮੱਛੀ ਨੂੰ ਬੇਨਕਾਬ ਕਰਕੇ ਪੰਜਾਬ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵਿਦੇਸ਼ਾਂ ਵਿੱਚ ਨਸ਼ੀਲੇ ਪਦਾਰਥ ਸਮਗਲਿੰਗ ਕਰਨ ਲਈ ਕੋਰੀਅਰ ਸੇਵਾਵਾਂ ਦੀ ਵਰਤੋਂ ਕਰ ਰਹੇ ਸਨ, ਇਸ ਤਰ•ਾਂ ਪੰਜਾਬ ਦੇ ਨਾਲ ਕੈਨੇਡਾ ਲਈ ਚੱਲ ਰਹੀ ਨਸ਼ੀਲੇ  ਪਦਾਰਥਾਂ ਦੀ ਵੱਡੀ ਤਸਕਰੀ ਦੇ ਕੌਮਾਂਤਰੀ ਨੈਟਵਰਕ ਨੂੰ ਵੀ ਤੋੜ ਦਿੱਤਾ ਗਿਆ ਹੈ।
ਇਨ•ਾਂ ਗਿਰਫਤਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ ਹੈ, ਜਿਸ ਵਿੱਚ ਇਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਸਮਲਗਰ ਗਿਰੋਹ ਦਾ ਖੁਲਾਸਾ ਕੀਤਾ ਹੈ, ਜੋ ਕਿ “ਕੈਟਾਮਾਈਨ” ਅਤੇ “ਅਫੀਮ ” ਦੀ ਸਮਗਲਿੰਗ ਵਿਚ ਸ਼ਾਮਲ ਮੋਡੀਊਲ ਨੂੰ ਕੰਟ੍ਰੋਲ ਕਰ ਰਿਹਾ ਸੀ।

ਏ.ਆਈ.ਜੀ ਕਾਊਂਟਰ ÎਿÂੰਟੈਲੀਜੈਂਸ ਐਚ.ਕੇ.ਪੀ.ਐਸ ਖੱਖ, ਜੋ ਕਿ ਕੁਝ ਸਮੇਂ ਤੋਂ ÎਿÂ ੱਕ ਬਦਨਾਮ ਕੈਨੇਡੀਅਨ ਸਮਗਲਰ “ਦਵਿੰਦਰ ਦੇਵ” ਦਾ ਪਿੱਛਾ ਕਰ ਰਹੇ ਸਨ ,ਇਸ ਕਾਰਵਾਈ ਬਾਰੇ ਦੱਸਿਆ ਕਿ ਰੈਕੇਟ ਕੈਨੇਡੀਅਨ ਨਾਗਰਿਕ “ਕਮਲਜੀਤ ਸਿੰਘ ਚੌਹਾਨ”, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਪਿੱਛੋਂ ਜਿਲ•ਾ ਜਲੰਧਰ ਦੇ ਪਿੰਡ ਨਗਰ ਦਾ ਰਹਿਣ ਵਾਲਾ ਹੈ ਅਤੇ ਦੇਵਿੰਦਰ ਨਿਰਵਾਲ ਉਰਫ ਦੇਵ ਜੋ ਮੂਲ ਰੂਪ ਵਿੱਚ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਸਮੇਂ ਐਚ 53, ਗੁਰਬਖਸ਼ ਸਿੰਘ ਨਗਰ,ਖੰਨਾ , ਲੁਧਿਆਣਾ ਵਿਖੇ ਰਹਿੰਦਾ ਹੈ ਦੁਆਰਾ ਸਾਂਝੇ ਰੂਪ ਵਿੱਚ ਮਿਲਕੇ ਚਲਾਇਆ ਜਾ ਰਿਹਾ ਸੀ।ਸ੍ਰੀ ਖੱਖ , ਜਿਨਾਂ ਦੀ ਨਿਗਰਾਨੀ ਵਿੱਚ ਕਾਊਂਟਰ ਇੰਟੈਲੀਜੈਂਸ ਅਤੇ ਜਲੰਧਰ ਪੁਲਿਸ ਦਿਹਾਤੀ ਨੇ  ਇਹ ਸਾਂਝਾ ਆਪ੍ਰੇਸ਼ਨ ਚਲਾਇਆ , ਨੇ ਦੱਸਿਆ ਕਿ ਦੇਵ ਜਿਸਦਾ ਨਸ਼ਾ ਤਸਕਰੀ ਵਿੱਚ ਸੰਸਾਰ ਵਿੱਚ ਇਕ ਵੱਡਾ ਨਾਂ ਹੈ, ਉੱਪਰ ਇਨਫੋਰਸਮੈਂਟ ਡਾਇਰੈਕਟਰ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਵੀ ਨਜ਼ਰ ਰੱਖੀ ਹੋਈ ਸੀ।

ਲਿਸ ਨੇ 4.75 ਕਿਲੋਗਰਾਮ “ਕੈਟਾਮਾਈਨ” ਅਤੇ 6 ਕਿਲੋਗਰਾਮ “ਅਫੀਮ ”ਜੋ ਦੋਹਰੀ ਪਰਤ ਵਿੱਚ 7 ਵੱਡੀਆਂ ਕੜਾਹੀਆਂ ਵਿੱਚ ਪੈਕ ਕੀਤੀ  ਗਈ ਸੀ ਨੂੰ ਜ਼ਬਤ ਕੀਤਾ ਹੈ। ਮੂਲ ਰੂਪ ਵਿੱਚ ਇਨਾਂ ਕੜਾਹੀਆਂ ਨੂੰ ਲੰਗਰ ਸਮਗਰੀ ਦੀਆਂ ਤਿਆਰੀਆਂ ਲਈ ਵਰਤਿਆ ਜਾਂਦਾ ਹੈ।

ਦੇਵ(68) ਦੇ ਇਲਾਵਾ , ਹੋਰ ਮੁਲਜ਼ਮਾਂ ਦੀ ਸ਼ਨਾਖਤ ਅਜੀਤ ਸਿੰਘ(45) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੈਤੇਵਾਲੀ ਥਾਣਾ ਪਤਾਰਾ ਜਿਲ•ਾ ਜਲੰਧਰ,ਤਰਲੋਚਨ ਸਿੰਘ(42) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੈਤੀਵਾਲੀ  ਥਾਣਾ ਪਤਾਰਾ ਜਿਲ•ਾ ਜਲੰਧਰ ਅਤੇ ਗੁਰਬਖਸ਼ ਸਿੰਘ (50) ਪੁੱਤਰ ਪਰਗਟ ਸਿੰਘ ਵਾਸੀ ਪਿੰਡ ਕਾਠੇ ਥਾਣਾ ਬੁਲੋਵਾਲ, ਹੁਸ਼ਿਆਰਪੁਰ ਵਜੋਂ ਹੋਈ ਹੈ।
ਗ੍ਰਿਫਤਾਰੀਆਂ ਦੇ ਵੇਰਵੇ ਦਿੰਦਿਆਂ, ਏ.ਆਈ.ਜੀ ਖੱਖ ਨੇ ਕਿਹਾ ਕਿ ਇਕ ਭਰੋਸੇਯੋਗ ਸੂਤਰ ਤੋਂ ਮਿਲੀ ਅਹਿਮ ਜਾਣਕਾਰੀ ਤੇ ਜਿਲ•ਾ ਪੁਲਿਸ ਜਲੰਧਰ ਦਿਹਾਤੀ ਦੀ ਸੀਆਈਏ ਦੀ ਟੀਮ ਦੇ ਨਾਲ ਕਾਊਂਟਰ ਇਨਟੈਲੀਜੈਂਸ ਵਿਭਾਗ ਨੇ ਜੰਡੂ ਸਿੰਘ ਦੇ ਨੇੜੇ ਹਰੀਪੁਰ ਟੀ ਪੁਆਇੰਟ ਇੱਕ ਵਿਸ਼ੇਸ਼ ਮੁਹਿਮ ਚਲਾਈ ਅਤੇ ਦੋ ਕਾਰਾਂ ਨਿਸਾਨ ਮਾਈਕਰਾ ਅਤੇ ਨਿਸਨ ਟਰੇਨੋ ਵਿੱਚ 7 ਵੱਡੀਆਂ ਖਾਣਾ ਪਕਾਉਣ ਵਾਲੀਆਂ ਕੜਾਹੀਆਂ ਵਿੱਚ ਨਸ਼ੀਲੇ ਪਦਾਰਥ ਛੁਪਾਕੇ ਲੈ ਜਾ ਰਹੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨਾਂ ਨਸ਼ੀਲੇ ਪਦਾਰਥਾਂ ਨੂੰ ਕੋਰੀਅਰ ਰਾਹੀਂ ਅੱਗੇ ਕੈਨੇਡਾ ਭੇਜਿਆ ਜਾਣਾ ਸੀ। ਨਿੱਜੀ ਕੋਰੀਅਰ ਜਾਂ ਡਾਕ ਸੇਵਾਵਾਂ ਦੀ ਵਰਤੋਂ ਕਰਕੇ ਨਸ਼ਾ ਤਸਕਰ ਵੱਲੋਂ ਸਮਗਲਿੰਗ ਕਰਨ ਦੀ ਨਵੇਂ ਤਰੀਕੇ ਦੀ ਖੋਜ ਕੀਤੀ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਮਲਜੀਤ ਚੌਹਾਨ ਜੋ ਪਿਛਲੀ ਸਰਦ ਰੁੱਤ ਵਿੱਚ  ਭਾਰਤ ਆਇਆ ਸੀ , ਨੇ ਇਨਾਂ ਨਾਲ  ਕੈਟਾਮਾਈਨ ਅਤੇ ਅਫੀਮ ਨੂੰ ਕੈਨੇਡਾ ਤਸਕਰੀ ਕਰਕੇ ਭੇਜਣ ਦੀ ਸਾਜ਼ਿਸ਼ ਰਚੀ ਸੀ। ਇਸ ਯੋਜਨਾ ਅਨੁਸਾਰ ਦਵਿੰਦਰ ਉਰਫ ਦੇਵ ਅਤੇ ਅਜੀਤ ਸਿੰਘ ਉਰਫ ਜੀਤੇ ਨੇ ਆਪਣੇ ਭਾਰਤੀ ਸ੍ਰੋਤਾਂ ਤੋਂ ਨਸ਼ੀਲੇ ਪਦਾਰਥਾਂ ਦਾ ਪ੍ਰਬੰਧ ਕਰਨਾ ਅਤੇ ਉਨਾਂ ਨੂੰ ਚੰਗੇ ਢੰਗ ਨਾਲ ਪੈਕ ਕਰਨਾ ਸੀ ਤੇ ਕਰਲਜੀਤ ਚੌਹਾਨ ਨੇ ਕੋਰੀਅਰ ਰੂਟ ਰਾਹੀਂ ਇਸਨੂੰ ਕੈਨੇਡਾ ਤੱਕ ਲੈਕੇ ਜਾਣ ਦੀ ਜਿੰਮੇਵਾਰੀ ਲਈ ਸੀ।

ਸ਼ੁਰੂਆਤ ਵਿੱਚ, ਤਜਰਬੇ ਦ। ਲਈ ਇਨਾਂ ਕਮਲਜੀਤ ਨੂੰ ਭੇਜਣ ਲਈ 6 ਕਿਲੋ ਅਤੇ 14 ਕਿਲੋ ਅਫੀਮ ਦੀ 2 ਖੇਖਾਂ ਜਲੰਧਰ ਬੱਸ ਸਟੈਂਡ ਦੇ ਨੇੜੇ ਕਮਲਜੀਤ ਦੇ ਬੰਦਿਆਂ ਦੇ ਸਪੁਰਦ ਕੀਤੀਆਂ ਜਿਸਦੀ ਸਫਲਤਾਪੂਰਵਕ ਸਪੁਰਦਗੀ ਲੈਣ ਦੇ ਬਾਅਦ , ਕਮਲਜੀਤ ਨੇ ਦੇਵ ਅਤੇ ਜੀਤ ਨੂੰ ਕਿਹਾ ਕਿ ਉਹ ਅਫੀਮ ਦੇ ਨਾਲ ਮਹਿੰਗਾ ਵਿਕਣ ਵਾਲਾ ਨਸ਼ੀਲਾ ਪਦਾਰਥ ਕੈਟਾਮਾਈਨ ਵੀ ਭੇਜਣ।
ਕਮਲਜੀਤ ਦੇ ਕਹਿਣ 'ਤੇ ਅਜੀਤ ਸਿੰਘ ਨੇ ਮਾਲੋਰਕੋਟਲੇ ਤੋਂ 14 ਵੱਡੇ ਖਾਣਾ ਬਣਾਉਣ ਵਾਲੇ ਕੜਾਹਿਆਂ ਦੀ ਖਰੀਦ ਕੀਤੀ ਅਤੇ ਦੋ ਕੜਾਹੀਆਂ ਨੂੰ ਇਕ ਦੂਜੇ ਵਿੱਚ ਰੱਖ ਕੇ  ਉਨਾਂ ਦੇ ਵਿੱਚ ਨਸ਼ੀਲੇ ਪਦਾਰਥ ਨੂੰ ਲੁਕਾ ਕੇ ਇਨੀਂ ਚੰਗੀ ਤਰਾਂ ਜੋੜਿਆ ਕਿ ਇਹ ਸਿਰਫ ਇੱਕ ਕੜਾਹੀ ਹੀ ਲਗਦੀ ਸੀ ਅਤੇ ਇਸ ਤਰਾਂ ਉਸਨੇ 7 ਅਜਿਹੇ ਕੜਾਹੇ ਬਣਾਏ । ਅਜੀਤ ਸਿੰਘ ਨੇ ਵੈਲਡਿੰਗ ਦੇ ਕੰਮ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੋਈ ਸੀ। ਉਨਾਂ ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਮੱਧ ਪ੍ਰਦੇਸ਼ ਤੋਂ ਕੈਟਾਮਾਈਨ ਖਰੀਦਿਆ ਸੀ । ਅਜੀਤ ਸਿੰਘ ਨੇ ਇਸ ਰੈਕੇਟ ਵਿੱਚ ਆਪਣੇ ਦੋ ਭਰਾਵਾਂ ਨੂੰ ਵੀ ਸ਼ਾਮਲ ਕੀਤਾ ਇੱਕ ਉਸਦਾ ਸਕਾ ਭਰਾ ਤਰਲੋਚਨ ਸਿੰਘ ਜੋ ਕਿ ਟਰੱਕ ਡਰਾਈਵਰ ਸੀ ਅਤੇ ਉਸਦੇ ਮਾਮੇ ਦੇ ਬੇਟੇ ਗੁਰਬਖਸ਼ ਸਿੰਘ ਨੂੰ ਉਨਾਂ ਨੇ ਗੁਰਬਖਸ਼ ਦਾ ਇਕ ਨਕਲੀ ਪਛਾਣ ਪੱਤਰ ਵੀ ਤਿਆਰ ਕੀਤਾ ਤੇ ਇਸਨੂੰ ਦਿਖਾਕੇ ਉਨਾਂ ਨੇ ÎਿÂਹ ਸਮਾਨ ਕੋਰੀਅਰ ਕਰਨਾ ਸੀ।
ਇਹ ਖੇਖ ਪਹਿਲਾਂ ਜਲੰਧਰ ਦੇ ਸ਼ੇਖਾ ਬਾਜ਼ਾਰ ਦੇ “ਸ੍ਰੀ ਦੇਵ ਕੋਰੀਅਰ” ਰਾਹੀਂ ਕੋਰੀਅਰ ਕੀਤੀ ਗਈ ਪਰ ਬਾਅਦ ਕਮਲਜੀਤ ਨੇ ਇਨਾਂ ਨੂੰ ਇਸ ਕੋਰੀਅਰ ਕੰਪਨੀ ਤੋਂ ਵਾਪਸ ਲੈਣ  ਅਤੇ ਹੋਰ ਕੰਪਨੀ ਰਾਹੀਂ ਭੇਜਣ ਦਾ ਨਿਰਦੇਸ਼ ਦਿੱਤਾ। ਗੁਰਬਖ਼ਸ਼ ਦਾ ਨਕਲੀ ਪਛਾਣ ਪੱ ਤਰ ਦਿਖਾਕੇ ਇਨਾਂ ਨੇ ਕੜਾਹੀਆਂ ਨੂੰ ਕੋਰੀਅਰ ਕੀਤਾ ਸੀ।
ਇਸ ਕਾਰਵਾਈ ਲਈ ਕੈਨੇਡੀਅਨ ਆਯੋਜਕਾਂ ਅਤੇ ਭਾਰਤੀ ਤਸਕਰਾਂ ਸਮੇਤ ਕੁੱਲ 5 ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ ਐਕਟ ਅਤੇ ਆਈ.ਪੀ.ਸੀ ਦੀਆਂ ਧਾਰਾਵਾਂ ਅਧੀਨ ਐਫ.ਆਈ.ਆਰ ਨੰਬਰ 01 ਮਿਤੀ 17.6.2018 ਥਾਣਾ ਪਤਾਰ ਜਿਲ•ਾ ਜਲੰਧਰ ਦਿਹਾਤੀ ਵਿਖੇ ਦਰਜ ਕੀਤਾ ਗਿਆ ਹੈ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਸਪਲਾਈ ਦੀ ਚੰਗੀ ਲਾਈਨ ਸਥਾਪਿਤ ਕਰ ਚੁੱਕੇ ਇਸ ਗਿਰੋਹ ਨੂੰ ਪੰਜਾਬ ਪੁਲਿਸ ਨੇ ਬੇਨਕਾਬ ਕਰ ਦਿੱਤਾ ਹੈ। ਪੁਲਿਸ ਦੀਆਂ ਵੱਖ ਵੱਖ ਟੀਮਾਂ ਹੁਣ ਇਸ ਗਿਰੋਹ ਵਿੱਚ ਸ਼ਾਮਲ ਕੋਰੀਅਰ ਕੰਪਨੀਆਂ ਤੇ ਹੋਰ  ਲੋਕਾਂ ਦੀ ਤਲਾਸ਼ ਕਰ ਰਹੀ ਹੈ। ਇਨਾਂ ਲੋਕਾਂ ਵੱਲੋਂ ਕੱਚੇ ਮਾਲ ਦੀ ਅਦਾਇਗੀ ਹਵਾਲਾ ਰਾਹੀਂ ਕੀਤੀ ਜਾਂਦੀ ਸੀ। ਪੁਲਿਸ ਇਸਦੇ ਹਵਾਲਾ ਚੈਨਲ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਮੁੱਖ ਦੋਸ਼ੀ ਦੇਵ ਜੋ ਇਕ ਬਦਨਾਮ ਤਸਕਰ ਹੈ ਨੂੰ ਪਟਿਆਲਾ ਪੁਲਿਸ ਨੇ 2011 ਵਿੱਚ ਗ੍ਰਿਫਤਾਰ ਕੀਤਾ ਸੀ। ਉਸਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਏ ਪੈਸੇ ਨਾਲ ਜੈਪੁਰ ਵਿੱਚ 6000 ਵਰਗ ਫੁੱਟ ਦਾ ਇੱਕ ਵਪਾਰਕ ਪਲਾਜ਼ਾ ਅਤੇ ਹੋਰ ਸੰਪਤੀਆਂ ਖਰੀਦੀਆਂ ,ਜਿਸਨੂੰ ਈਡੀ ਨੇ ਸੀਲ ਕਰ ਦਿੱਤਾ ਸੀ। ਦੇਵ ਜੋ ਵੱਖ ਵੱਖ ਰਾਜਾਂ ਜਿਵੇਂ ਮਹਾਂਰਾਸ਼ਟਰਾ, ਗੋਆ, ਰਾਜਸਥਾਨ ਵਿੱਚ ਆਪਣੇ ਤਸਕਰੀ ਦੇ ਧੰਦੇ ਦਾ ਸੰਚਾਲਨ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਉਸਨੇ ਕੈਡਲਾ ਪੋਰਟ  ਗੁਜਰਾਤ ਤੋਂ ਕੰਟੇਨਰਾਂ ਰਾਹੀਂ ਕੁਇੰਟਲਾਂ ਵਿੱਚ ਕੈਟਾਮਾਈਨ ਦੀ ਤਸਕਰੀ ਕੈਨੇਡਾ ਲਈ ਕੀਤੀ ਸੀ।
ਅਜੀਤ ਸਿੰਘ ਜੀਤ ਵੀ ਇੱਕ ਨਾਮੀਂ ਹੈਰੋਇਨ ਤਸਕਰ ਹੈ, ਜਿਸਨੂੰ ਪਹਿਲਾਂ ਹੀ ਐਨਡੀਪੀਐਸ ਐਕਟ ਅਤੇ ਜਾਲ•ੀ ਕਰੰਸੀ ਕੇਸਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਸਤੰਬਰ 2017 ਤੱਕ ਜੇਲ• ਵਿਚ ਰਿਹਾ ਸੀ। ਜੇਲ• ਤੋਂ ਬਾਹਰ ਤੋਂ ਬਾਅਦ ਉਹ ਦਵਿੰਦਰ ਦੇਵ ਦੇ ਸੰਪਰਕ ਵਿੱਚ ਆਇਆ ਅਤੇ ਦੋਵਾਂ ਨੇ ਮਿਲਕੇ ਤਸਕਰੀ ਕਰਨ ਦੀ ਸਲਾਹ ਬਣਾਈ। ਇਸ ਯੋਜਨਾ ਵਿੱਚ ਜੀਤ ਨੇ ਭਾਰਤੀ ਸਰੋਤਾਂ ਤੋਂ ਨਸ਼ੀਲੇ ਪਦਾਰਥਾਂ ਦਾ ਪ੍ਰਬੰਧ ਕਰਨ ਅਤੇ ਦੇਵ ਵਿਦੇਸ਼ੀ ਗਾਹਕਾਂ ਨੂੰ ਇਸ ਨਸ਼ੀਲੇ ਪਦਾਰਥ ਦੀ ਸਪਲਾਈ ਲਈ ਪ੍ਰਬੰਧ ਕਰਨ ਲਈ ਅਤੇ ਕਮਲਜੀਤ ਨਾਲ ਮਿਲਕੇ ਕੈਨੇਡਾ ਨਸ਼ਾ ਸਪਲਾਈ ਕਰਨ ਦੀ ਯੋਜਨਾ ਬਣਾਈ।