• Home
  • ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ

ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ

ਨਵੀਂ ਦਿੱਲੀ/ਚੰਡੀਗੜ•, 11 ਮਈ
ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ ਕੀਤੀ। ਖੇਡ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਾਣਾ ਸੋਢੀ ਵੱਲੋਂ ਕੇਂਦਰੀ ਖੇਡ ਮੰਤਰੀ ਨਾਲ ਨਵੀਂ ਦਿੱਲੀ ਵਿਖੇ ਕੀਤੀ ਗਈ ਪਹਿਲੀ ਮੁਲਾਕਾਤ ਜਿੱਥੇ ਇਕ ਸ਼ਿਸ਼ਟਾਚਾਰ ਵਜੋਂ ਭੇਟ ਸੀ ਉਥੇ ਦੋਵੇਂ ਮੰਤਰੀਆਂ ਜੋ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ ਹਨ, ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਅਤੇ ਪੰਜਾਬ ਵਿੱਚ ਖਿਡਾਰੀਆਂ ਲਈ ਬਿਹਤਰ ਖੇਡ ਢਾਂਚਾ ਮੁਹੱਈਆ ਕਰਨ ਬਾਰ ਵੀ ਵਿਚਾਰਾਂ ਕੀਤੀਆਂ ਗਈਆਂ।
ਇਸ ਮੁਲਾਕਾਤ ਦੇ ਵੇਰਵੇ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਨ•ਾਂ ਕੇਂਦਰੀ ਖੇਡ ਮੰਤਰੀ ਕੋਲ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੇਂਦਰੀ ਸਕੀਮਾਂ ਤਹਿਤ ਪੰਜਾਬ ਨੂੰ ਵੱਧ ਤੋੰ ਵੱਧ ਫਿੲਦਾ ਪਹੁੰਚਾਣ ਦੀ ਗੱਲ ਰੱਖੀ ਗਈ। ੲਿਸ ਤੋਂ ੲਿਲਾਵਾ 'ਖੇਲੋ ੲਿੰਡੀਆ' ਤਹਿਤ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪ੍ਰਾਜੈਕਟਾਂ ਵਿੱਚ ਪੰਜਾਬ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਗੲੀ। ਰਾਣਾ ਸੋਢੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਪੰਜਾਬ ਨੂੰ ਪੂਰੀ ਮੱਦਦ ਮੁਹੱੲੀਆ ਕਰਵਾੳੁਣ ਦਾ ਵਿਸ਼ਵਾਸ ਦਿਵਿੲਆ ਗਿਆ।ੳੁਨ•ਾਂ ਕਿਹਾ ਕਿ ਖਿਡਾਰੀਆਂ ਦੀ ਬਿਹਤਰੀ ਲੲੀ ਪੰਜਾਬ ਨੂੰ ਕੇਂਦਰੀ ਪ੍ਰਾਜੈਕਟ ਦਿੱਤੇ ਜਾਣਗੇ।
ਰਾਣਾ ਸੋਢੀ ਨੇ ਕੇਂਦਰੀ ਮੰਤਰੀ ਵੱਲੋਂ ਸਕਰਾਤਮਕ ਹੁੰਗਾਰਾ ਭਰਨ ਲੲੀ ਧੰਨਵਾਦ ਵੀ ਕੀਤਾ। ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਜਿੱਥੇ ਟਰੈਪ ਨਿਸ਼ਾਨੇਬਾਜ਼ੀ ਵਿੱਚ ੲੇਥਨਜ਼ ਓਲੰਿਪਕ ਖੇਡਾਂ-2004 ਵਿੱਚ ਚਾਂਦੀ ਦਾ ਤਮਗਾ ਜੇਤੂ ਹਨ ੳੁਥੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ ਹਨ ਜਿਹੜੇ ਪੰਜ ਵਾਰ ਨੈਸ਼ਨਲ ਚੈਂਪੀਅਨ ਅਤੇ ਪੰਜਾਬ ਦੇ ਪਹਿਲੇ ਬੈਚ ਦੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹਨ। ਦੋਵਾਂ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ਾਂ ਨੇ ਆਪਣੇ ਖੇਡ ਜੀਵਨ ਦੀ ਦੋਸਤੀ ਦੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ।