• Home
  • ਪੰਜਾਬ ਦੀ ਵੱਡੀ ਯੂਨੀਵਰਸਿਟੀ ਦੇ ਮਾਲਕ ਦਾ ਪੁੱਤਰ ਅਮਰੀਕਾ ਚ “ਬਾਲ ਯੋਨ ਸ਼ੋਸ਼ਣ” ਦੇ ਦੋਸ਼ ਚ ਗ੍ਰਿਫਤਾਰ ..!

ਪੰਜਾਬ ਦੀ ਵੱਡੀ ਯੂਨੀਵਰਸਿਟੀ ਦੇ ਮਾਲਕ ਦਾ ਪੁੱਤਰ ਅਮਰੀਕਾ ਚ “ਬਾਲ ਯੋਨ ਸ਼ੋਸ਼ਣ” ਦੇ ਦੋਸ਼ ਚ ਗ੍ਰਿਫਤਾਰ ..!

  •  ਚੰਡੀਗੜ੍ਹ (ਖਬਰ ਵਾਲੇ ਬਿਊਰੋ )ਪੂਰੀ ਦੁਨੀਆਂ ਵਿੱਚ ਆਪਣਾ ਵੱਖਰਾ ਇਤਿਹਾਸ ਸਿਰਜਣ ਪੰਜਾਬੀਆਂ ਨੇ ਸੱਤ ਸਮੁੰਦਰਾਂ ਤੋਂ ਪਾਰ ਜਾ ਕੇ ਪੱਛਮੀ ਮੁਲਕਾਂ ਵਿਚ ਇਕੱਲੇ  ਵਪਾਰਕ ਖਿੱਤਿਆਂ ਵਿੱਚ ਹੀ ਤਰੱਕੀ ਨਹੀਂ ਕੀਤੀ ਸਗੋਂ ਰਾਜਨੀਤਕ ਖੇਤਰ ਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ ,ਪਰ ਕੁੱਝ ਕੁ ਵੱਲੋਂ ਅਜਿਹਾ ਸ਼ਰਮਨਾਕ ਕਾਰਾ ਕੀਤਾ ਜਾਂਦਾ ਹੈ ,ਜਿਸ ਨਾਲ ਪੰਜਾਬੀਆਂ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ।ਅਜਿਹਾ ਕਾਰਾ ਕੀਤਾ ਹੈ ਅਮਰੀਕਾ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਜਿਸ ਦਾ ਨਾਂ ਦੀਪ ਇੰਦਰ ਸਿੰਘ  ਹੈ ਅਤੇ ਪੰਜਾਬ ਦੇ ਇੱਕ ਵੱਡੀ ਯੂਨੀਵਰਸਿਟੀ ਦੇ ਮਾਲਕ ਦਾ ਪੁੱਤਰ ਦੱਸਿਆ ਜਾਂਦਾ ਹੈ ।ਇਸ ਨੂੰ ਅਮਰੀਕਾ ਦੇ ਨਾਰਥ ਕੈਰੋਲਿਨਾ ਸਟੇਟ ਚ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ।ਇਸ ਨੌਜਵਾਨ ਤੇ ਦੋਸ਼ ਹੈ ਕਿ ਉਸ ਨੇ 12 ਸਾਲਾਂ ਦੀ ਲੜਕੀ ਨਾਲ ਬਾਲ  ਯੌਨ  ਸ਼ੋਸ਼ਣ ਕੀਤਾ । ਇਹ ਪੰਜਾਬੀ ਨੌਜਵਾਨ ਲੜਕਾ ਜਿਹੜਾ ਕਿ ਖੁਦ 20 ਵਰ੍ਹਿਆਂ ਦਾ ਹੈ  ਤੇ ਇਸ ਨੇ ਆਪਣੀ ਉਮਰ ਲੜਕੀ ਨੂੰ 15 ਸਾਲਾਂ ਦੀ ਦੱਸੀ। ਅਤੇ ਲੜਕੀ ਤੋਂ ਆਪਣੇ ਮੋਬਾਇਲ ਫੋਨ ਤੇ ਉਸ ਦੀਆਂ ਅਸ਼ਲੀਲ ਫੋਟੋਆਂ ਮੰਗਵਾ ਰਿਹਾ ਸੀ । ਸ਼ਿਕਾਇਤ ਮਿਲਣ ਤੋਂ ਬਾਅਦ ਰੈਲੇ ਪੁਲਿਸ ਨੇ ਲੜਕੀ ਨਾਲ ਮੋਬਾਇਲ ਤੇ ਗੱਲ ਕਰਦਿਆਂ ਦੀਪਿੰਦਰ ਦੀਆਂ ਕਾਨਫਰੰਸ ਚ ਗੱਲਾਂ ਸੁਣੀਆਂ ਜਿਸ ਵਿੱਚ ਉਹ ਬੱਚੀ ਨੂੰ ਗਲਤ ਪਾਸੇ ਲਿਜਾਣ ਲਈ ਗੁਮਰਾਹ ਕਰ ਰਿਹਾ ਸੀ । ਜਿਸ ਦੇ ਆਧਾਰ ਤੇ ਪੁਲਿਸ ਨੇ ਜਿਸ ਯੂਨੀਵਰਸਿਟੀ ਵਿੱਚ ਦੀਪਿੰਦਰ ਪੜ੍ਹਦਾ ਸੀ ,ਉਸ ਯੂਨੀਵਰਸਿਟੀ ਵਿੱਚ ਤਫ਼ਤੀਸ਼ ਕੀਤੀ, ਜਿੱਥੇ ਕਿ ਇਸ ਲੜਕੇ ਦੇ ਨਾਮ ਦੇ ਤਿੰਨ ਲੜਕੇ ਸਨ । ਪਰ ਇਸ ਦਾ ਸਰਨੇਮ ਵੱਖਰਾ ਸੀ । ਜਿਸ ਤੋਂ ਬਾਅਦ ਦੀਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ।ਇਸ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਨ ਪੁਲਸ ਨੇ ਉਸ ਦਾ ਮੋਬਾਈਲ ਫ਼ੋਨ ਤੇ ਦੋ ਕੰਪਿਊਟਰ ਜ਼ਬਤ ਕਰ ਲਏ ਹਨ ।ਇਹ ਵੀ ਪਤਾ ਲੱਗਾ ਹੈ ਕਿ ਉੱਥੋਂ ਦੀ ਅਦਾਲਤ ਨੇ  ਕਥਿਤ ਦੋਸ਼ੀ ਦੀਪਿੰਦਰ ਤੋਂ ਜ਼ਮਾਨਤ ਲਈ ਦੋ ਲੱਖ ਡਾਲਰ  ਦਾ ਬੇਲ ਬਾਂਡ ਭਰ ਕੇ ਇਸ ਨੂੰ ਜ਼ਮਾਨਤ ਦੇਣ  ਦੇ ਆਦੇਸ਼ ਦਿੱਤੇ ਸਨ । ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਉਸ ਦੇ ਪਿਤਾ ਨੇ ਦੋ ਲੱਖ ਡਾਲਰ ਦਾ ਬੇਲ ਬਾਂਡ ਭਰ ਕੇ ਉਸ ਨੂੰ ਜ਼ਮਾਨਤ ਤੇ ਰਿਹਾਅ ਕਰਵਾਉਣ ਦਾ ਵੀ ਸਮਾਚਾਰ ਮਿਲਿਆ ਹੈ ।