• Home
  • ਪੰਜਾਬ ਦੀਆਂ 2ਸੜਕਾਂ ਤੇ ਲੱਗਣਗੇ 8 ਨਵੇਂ ਟੋਲ ਪਲਾਜ਼ਾ-14ਮਈ ਨੂੰ ਕਰਨਗੇ ਗਡਕਰੀ ਤੇ ਕੈਪਟਨ ਮਹੂਰਤ

ਪੰਜਾਬ ਦੀਆਂ 2ਸੜਕਾਂ ਤੇ ਲੱਗਣਗੇ 8 ਨਵੇਂ ਟੋਲ ਪਲਾਜ਼ਾ-14ਮਈ ਨੂੰ ਕਰਨਗੇ ਗਡਕਰੀ ਤੇ ਕੈਪਟਨ ਮਹੂਰਤ

ਚੰਡੀਗੜ13 .ਮਈ-(ਪਰਮਿੰਦਰ ਸਿੰਘ ਜੱਟਪੁਰੀ)  

ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਮਿਲ ਕੇ ਜਿੱਥੇ "ਆਪਣੇ ਪੱਲਿਓਂ ਧੇਲਾ ਨੀ ਲਾਉਣਾ...." ਆਦਿ ਕਹਾਵਤ ਅਨੁਸਾਰ ਪ੍ਰਾਈਵੇਟ ਕੰਪਨੀਆਂ ਤੋਂ ਸੜਕਾਂ ਬਣਵਾ ਕੇ ਤੇ ਉਨ੍ਹਾਂ ਉੱਪਰ ਟੋਲ ਟੈਕਸ ਲਗਾ ਕੇ ਸੜਕਾਂ ਦੇ ਖਰਚੇ ਦਾ ਮੁੱਲ ਪਬਲਿਕ ਤੋਂ ਉਗਰਾਹੀ ਕਰਨ ਦੀ ਸ਼ੁਰੂਆਤ ਭਲੇ ਦੀ ਪਹਿਲਾਂ ਹੀ ਪੰਜਾਬ  ਚ ਹੋ ਚੁੱਕੀ ਹੈ ਪਰ ਕੱਲ੍ਹ ਕੇਂਦਰ ਸਰਕਾਰ ਦੇ ਆਵਾਜਾਈ  ਮੰਤਰੀ ਨਿਤਿਨ ਗਡਕਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਰਲ ਕੇ ਪੰਜਾਬ ਦੀਆਂ ਦੋ ਵੱਡੀਆਂ ਅਤੇ ਲੰਬੀ ਦੂਰੀ ਵਾਲੀਆਂ ਸੜਕਾਂ ਦਾ ਉਦਘਾਟਨ ਕਰਨਗੇ ਅਤੇ ਨਾਲ ਹੀ ਇਨ੍ਹਾਂ ਤੇ ਟੋਲ 8 ਪਲਾਜ਼ੇ ਜਾ ਰਹੇ ਹਨ । ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਜ਼ੀਰਕਪੁਰ ਤੋਂ ਬਠਿੰਡਾ ਤੱਕ 5ਟੋਲ ਟੈਕਸ ਲੱਗਣਗੇ ਅਤੇ ਬਠਿੰਡਾ ਤੋਂ ਅੰਮ੍ਰਿਤਸਰ ਸਾਹਿਬ ਤੱਕ ਤਿੰਨ ਟੋਲ ਟੈਕਸ ਲਾਉਣ ਦੀ ਤਿਆਰੀ ਹੈ  ।ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਲੋਕ ਨਿਰਮਾਣ ਮੰਤਰੀ  ਇੰਦਰ ਸਿੰਗਲਾ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ 14 ਮਈ 2018 ਨੂੰ ਜ਼ੀਰਕਪੁਰ-ਬਠਿੰਡਾ ਸੈਕਸ਼ਨ ਕੌਮੀ ਮਾਰਗ 7 ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ-ਬਠਿੰਡਾ ਸੈਕਸ਼ਨ ਕੌਮੀ ਮਾਰਗ 54 ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ । ਕੇਂਦਰੀ ਸੜਕ ਟਰਾਂਸਪੋਰਟ ਅਤੇ ਕੌਮੀ ਮਾਰਗ ਮੰਤਰੀ ਨਿਤਿਨ ਗਡਕਰੀ ਇਨ•ਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
ਉਨ•ਾਂ ਕਿਹਾ ਕਿ 216.35 ਕਿਲੋਮੀਟਰ ਲੰਬੇ ਜ਼ੀਰਕਪੁਰ-ਬਠਿੰਡਾ ਸੈਕਸ਼ਨ ਕੌਮੀ ਮਾਰਗ 7 ਦੀ ਉਸਾਰੀ ਰੁਪਏ 3188.70 ਕਰੋੜ ਦੀ ਲਾਗਤ ਨਾਲ ਕੀਤੀ ਗਈ ਹੈ ਜਦਕਿ 174.64 ਕਿਲੋਮੀਟਰ ਲੰਬੇ ਸ਼੍ਰੀ ਅੰਮ੍ਰਿਤਸਰ ਸਾਹਿਬ-ਬਠਿੰਡਾ ਸੈਕਸ਼ਨ ਕੌਮੀ ਮਾਰਗ 54 ਦੀ ਉਸਾਰੀ ਰੁਪਏ 2894.00 ਕਰੋੜ ਦੀ ਲਾਗਤ ਨਾਲ ਕੀਤੀ ਗਈ ਹੈ।
ਉਨ•ਾਂ ਕਿਹਾ ਕਿ ਜ਼ੀਰਕਪੁਰ-ਪਟਿਆਲਾ-ਸੰਗਰੂਰ-ਬਰਨਾਲਾ-ਬਠਿੰਡਾ 'ਚੋਂ ਲੰਘਦੇ 216.35 ਕਿਲੋਮੀਟਰ ਲੰਬੇ ਜ਼ੀਰਕਪੁਰ-ਬਠਿੰਡਾ ਸੈਕਸ਼ਨ 'ਚ 2 ਰੇਲਵੇ ਓਵਰ ਬ੍ਰਿਜ ਅਤੇ 16 ਫਲਾਈ ਓਵਰ ਬਣਾਏ ਗਏ ਹਨ। ਇਸੇ ਤਰ•ਾਂ ਇਸ ਮਾਰਗ 'ਤੇ ਇਕ ਵੱਡਾ ਬ੍ਰਿਜ, 40 ਛੋਟੇ ਬ੍ਰਿਜ ਅਤੇ 7 ਫੂਟ-ਓਵਰ ਬ੍ਰਿਜ ਉਸਾਰੇ ਗਏ ਹਨ। ਇਸ ਮਾਰਗ ਤੇ 32 ਮੇਜਰ ਜੰਕਸ਼ਨ ਅਤੇ 212 ਛੋਟੇ ਜੰਕਸ਼ਨ ਹਨ। ਇਸ ਮਾਰਗ 'ਤੇ 138.33 ਕਿਲੋਮੀਟਰ ਲੰਬੀ ਸਰਵਿਸ ਰੋਡ ਅਤੇ ਇਨ•ੀ ਹੀ ਲੰਬੀ ਆਰ.ਸੀ.ਸੀ. ਡਰੇਨ ਬਣਾਈ ਗਈ ਹੈ।
ਇਸੇ ਤਰ•ਾ ਅੰਮ੍ਰਿਤਸਰ-ਹਰੀਕੇ-ਮੱਖੂ-ਜ਼ੀਰਾ-ਤਲਵੰਡੀ-ਫਰੀਦਕੋਟ-ਕੋਟਕਾਪੁਰਾ-ਬਠਿੰਡਾ 'ਚੋਂ ਲੰਘਦੇ ਕੌਮੀ ਮਾਰਗ 54 'ਤੇ ਤਿੰਨ ਰੇਲਵੇ ਓਵਰ ਬ੍ਰਿਜ ਅਤੇ ਪੰਜ ਫਲਾਈ ਓੁਵਰ ਬ੍ਰਿਜ ਉਸਾਰੇ ਗਏ ਹਨ , ਇਸੇ ਤਰ•ਾ ਇਸ ਸੜਕ ਉਤੇ ਤਿੰਨ ਵੱਡੇ ਬ੍ਰਿਜ, 53 ਛੋਟੇ ਬ੍ਰਿਜ ਅਤੇ ਇਕ ਫੂਟ ਓਵਰ ਬ੍ਰਿਜ ਦੀ ਉਸਾਰੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇਸ ਸੜਕ ਉਤੇ 44.335 ਕਿਲੋਮੀਟਰ ਲੰਬੀ ਸਰਵਿਸ ਰੋਡ ਅਤੇ 72.382 ਕਿਲੋਮੀਟਰ ਲੰਬੀ ਆਰਸੀਸੀ ਡਰੇਨ ਵਿਛਾਈ ਗਈ ਏ । ਇਸ ਤਰ•ਾ ਇਸ ਸੜਕ 'ਤੇ 31 ਮੇਜਰ ਜੰਕਸ਼ਨ ਅਤੇ 171 ਮਾਇਨਰ ਜੰਕਸ਼ਨ  ਬਣਾਏ ਗਏ ਹਨ।