• Home
  • ਪੰਜਾਬ ਦੀਆਂ ਜੇਲ੍ਹਾਂ ਵਿਚ ਹੋਵੇਗਾ ਵੱਡੇ ਪੱਧਰ ਉੱਤੇ ਸੁਧਾਰ

ਪੰਜਾਬ ਦੀਆਂ ਜੇਲ੍ਹਾਂ ਵਿਚ ਹੋਵੇਗਾ ਵੱਡੇ ਪੱਧਰ ਉੱਤੇ ਸੁਧਾਰ

ਚੰਡੀਗੜ੍ਹ- ਪੰਜਾਬ ਦੀਆਂ ਜੇਲ੍ਹਾਂ ਵਿਚ ਸੁਧਾਰ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਨਾਲ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ।

ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲ੍ਹ ਸੁਧਾਰ ਕੰਮਾਂ ‘ਚ ਬਾਡੀ ਸਕੈਨਰ, ਜੈਮਰ ਜਲਦ ਹੀ ਨਵੇਂ ਲਗਾਏ ਜਾਣਗੇ, ਜੋ ਕੈਦੀ ਪੜ੍ਹਨਾ ਚਾਹੁੰਦੇ ਹਨ ਉਨ੍ਹਾਂ ਲਈ ਸਲੈਬੱਸ ਪਹੁੰਚਾਇਆ ਜਾਏਗਾ, 90-A ਗਰੇਡ ਦੇ ਹਾਰਡਕੋਰ ਕੈਦੀਆਂ ਨੂੰ ਸਪੈਸ਼ਲ ਸੈੱਲ ਦਾ ਪ੍ਰਬੰਧ ਕੀਤਾ ਜਾਵੇਗਾ, ਪਰਮਾਨੈਂਟ ਡਾਕਟਰ ਲਈ ਵੀ ਵਿਚਾਰ ਚਰਚਾ ਕੀਤੀ ਗਈ ਕਿਉਂਕਿ 1500 ਕੈਦੀ ਐਚਆਈਵੀ ਦੇ ਮਰੀਜ਼ ਹਨ, ਡਿਸਪੈਂਸਰੀ ਦੀ ਤਰਜ਼ ‘ਤੇ ਜੇਲ੍ਹਾਂ ਚ ਕੈਦੀਆਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ, ਜੇਲ੍ਹ ਵਾਰਡਨ ਮੋਬਾਈਲ ਅੰਦਰ ਨਹੀਂ ਲੈ ਕੇ ਜਾਵੇਗਾ, ਸਿਰਫ਼ ਸੁਪ੍ਰੀਡੈਂਟ ਕੋਲ ਮੋਬਾਈਲ ਰਹੇਗਾ,7 ਕਰੋੜ ਬਾਡੀ ਸਕੈਨਰ ਲਈ ਮੰਗਵਾਏ ਜਾ ਰਹੇ ਹਨ, ਜੇਲ੍ਹਾਂ ਚ 15 ਦਿਨਾਂ ਅੰਦਰ 10 ਸਨੀਫਰ ਕੁੱਤੇ ਲਗਾਏ ਜਾਣਗੇ, ਗੋਇੰਦਵਾਲ ਸਾਹਿਬ ਨਵੀਂ 2700 ਕੈਦੀਆਂ ਦੀ ਕੈਪੀਸਿਟੀ ਜੇਲ੍ਹ ਬਣਾਈ ਜਾਵੇਗੀ, 500 ਨਵੇਂ ਵਾਕੀ ਟਾਕੀ ਜੇਲ੍ਹ ‘ਚ ਦਿੱਤੇ ਜਾਣਗੇ, ਕੈਦੀਆਂ ਲਈ ਹੈਲਥ ਬੀਮਾ ਦੇਣ ਲਈ ਵਿਚਾਰ ਚੱਲ ਰਿਹਾ ਹੈ, ਜੇਲ੍ਹਾਂ ਵਿਚ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਲਈ 500 ਜਵਾਨ ਹੋਣਗੇ ਭਰਤੀ, ਜ਼ਿਲ੍ਹਾ ਪੁਲੀਸ ਰਿਮਾਂਡ ਤੇ ਲਵੇਗੀ ਜੇਕਰ ਕਿਸੀ ਕੈਦੀ ਕੋਲੋਂ ਮੋਬਾਈਲ ਫੜਿਆ ਜਾਂਦਾ, ਲੰਬੇ ਸਮੇਂ ਤੋਂ ਜੇਲ੍ਹਾਂ ਚ ਤੈਨਾਤ ਸੁਪ੍ਰੀਡੈਂਟ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਜੇਕਰ ਉਸ ਸਮੇਂ ਕੋਈ ਸ਼ਿਕਾਇਤ ਹੋਵੇਗੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।