• Home
  • ਪੰਜਾਬ ਚ ਸਿੱਖਿਆ ਮੰਤਰੀ ਨੇ ਮੌਸਮ ਦੇ ਅਲਰਟ ਨੂੰ ਦੇਖ ਕੇ ਸਕੂਲ ਬੰਦ ਕਰਨ ਦੇ ਆਦੇਸ਼ ਡੀ ਸੀਜ਼ ਨੂੰ ਦਿੱਤੇ

ਪੰਜਾਬ ਚ ਸਿੱਖਿਆ ਮੰਤਰੀ ਨੇ ਮੌਸਮ ਦੇ ਅਲਰਟ ਨੂੰ ਦੇਖ ਕੇ ਸਕੂਲ ਬੰਦ ਕਰਨ ਦੇ ਆਦੇਸ਼ ਡੀ ਸੀਜ਼ ਨੂੰ ਦਿੱਤੇ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ)ਮੌਸਮ ਵਿਭਾਗ ਵੱਲੋਂ ਹਰਿਆਣਾ ਚ 7 ਅਤੇ 8ਮਈ ਨੂੰ ਤੇਜ਼ ਤੂਫਾਨ ਅਤੇ ਭਾਰੀ ਬਰਸਾਤ ਦੇ ਕੀਤੇ ਅਲਰਟ ਤੋਂ ਬਾਅਦ ਭਾਵੇਂ ਹਰਿਆਣਾ ਸਰਕਾਰ ਨੇ ਇਨ੍ਹਾਂ ਦੋ ਦਿਨਾਂ ਚ ਸੂਬੇ ਦੇ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ।ਜਦ ਕਿ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਵੱਲੋਂ ਵੀ ਮੌਸਮ ਵਿਭਾਗ ਦੇ ਅਲਰਟ ਨੂੰ ਮੱਦੇਨਜ਼ਰ ਰੱਖਦਿਆਂ ਸਿੱਖਿਆ ਸ਼ਕਤਰ ਨੂੰ ਹਦਾਇਤ ਜਾਰੀ ਕੀਤੀ ਹੈ, ਕਿ ਉਹ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰਨ ਕਿ ਜਿਹੜੇ ਪਾਸਿਆਂ ਵੱਲ ਨੂੰ ਤੂਫਾਨ ਜ਼ਿਆਦਾ ਆਉਣ ਦੀ ਸੰਭਾਵਨਾ ਹੈ ,  ਉੱਥੇ ਉਹ ਮੌਕੇ ਮੁਤਾਬਿਕ ਮੌਸਮ ਵਿਭਾਗ ਤੋਂ ਜਾਣਕਾਰੀ ਲੈ ਕੇ ਸਕੂਲਾਂ ਚ ਛੁੱਟੀ ਕਰਨ ।