• Home
  • ਪੰਜਾਬ ‘ਚ ਇੱਟਾਂ ਦੇ ਭੱਠੇ ਬੰਦ ਕਰਨ ਦੇ ਦਿੱਤੇ ਆਦੇਸ਼

ਪੰਜਾਬ ‘ਚ ਇੱਟਾਂ ਦੇ ਭੱਠੇ ਬੰਦ ਕਰਨ ਦੇ ਦਿੱਤੇ ਆਦੇਸ਼

ਚੰਡੀਗੜ੍ਹ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਅਹਿਮ ਬੈਠਕ ਕਰਨ ਤੋਂ ਉਪਰੰਤ ਪੰਜਾਬ ‘ਚ ਇੱਟਾਂ ਦੇ ਭੱਠੇ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਇਹ ਆਦੇਸ਼ ਸਰਦੀਆਂ ਦੇ ਮੌਸਮ ‘ਚ ਚਾਰ ਮਹੀਨੇ ਭੱਠੇ ਬੰਦ ਰੱਖਣ ਦੇ ਦਿੱਤੇ ਗਏ ਹਨ। ਹੁਣ ਇਹਨਾਂ ਆਦੇਸ਼ਾਂ ‘ਚ ਨਵੰਬਰ ਤੋਂ ਫਰਵਰੀ ਤੱਕ ਭੱਠੇ ਬੰਦ ਰੱਖਣੇ ਹੋਣਗੇ।