• Home
  • ਪੰਜਾਬੀ ਫਿਲਮ “ਕੰਡੇ” 11 ਮਈ ਤੋਂ ਸਿਨੇਮਾ ਘਰਾਂ ਵਿੱਚ

ਪੰਜਾਬੀ ਫਿਲਮ “ਕੰਡੇ” 11 ਮਈ ਤੋਂ ਸਿਨੇਮਾ ਘਰਾਂ ਵਿੱਚ

ਜਲੰਧਰ - ਪੰਜਾਬੀ ਫ਼ਿਲਮਾਂ ਵੇਖਣ ਆਲੇ ਦਰਸ਼ਕ ਅੱਜਕਲ ਹਰ ਤਰ੍ਹਾਂ ਦੀ ਫ਼ਿਲਮਾਂ ਦੇਖਣਾ ਪਸੰਦ ਕਰਦੇ ਨੇ ਫੇਰ ਉਹ ਭਾਂਵੇ ਹਾਸੇ ਆਲੀ ਕਾਮੇਡੀ ਹੋਵੇ, ਕੋਈ ਡਰਾਮਾ ਹੋਵੇ, ਕੋਈ ਪਰਿਵਾਰਕ ਫਿਲਮ ਹੋਵੇ, ਸੱਚੀ ਕਹਾਣੀ ਤੇ ਹੋਵੇ ਜਾਂ ਫੇਰ ਕਿਸੇ ਦੀ ਜ਼ਿੰਦਗੀ ਤੇ ਬਣੀ ਹੋਵੇ। ਤੇ ਅੱਜਕਲ ਦੇ ਦੌਰ ਨੂੰ ਵੇਖ ਕੇ ਵੀਆਰਵੀ ਪਪ੍ਰੋਡਕਸ਼ਨ ਨੇ ਵੀ ਇਕ ਕੋਸ਼ਿਸ਼ ਕਿੱਤੀ ਤੇ ਬਣਾਈ ਫਿਲਮ "ਕੰਡੇ". ਇਸ ਫਿਲਮ ਚ ਅੱਸੀ ਡਰਾਮਾ ਵੀ ਦੇਖਾਂਗੇ, ਜਜ਼ਬਾਤ ਵੀ ਦੇਖਾਂਗੇ ਤੇ ਐਕਸ਼ਨ ਵੀ ਦੇਖਾਂਗੇ। ਵੀਆਰਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਹਨ ਰਾਕੇਸ਼ ਸ਼ਰਮਾ ਤੇ ਅਮਰਦੀਪ ਸਿੰਘ ਕੂਨਰ, ਗੌਰਵ ਸ਼ਰਮਾ, ਵਿਸ਼ਾਲ ਸ਼ਰਮਾ, ਆਕਾਸ਼ ਧਵਨ ਤੇ ਗੌਰਵ ਸ਼ਰਮਾ (ਮੌਂਟੂ) ਨੇ ਇਸ ਦੇ ਸਹਿ-ਨਿਰਮਾਤਾ। ਫਿਲਮ ਦੇ ਨਿਰਦੇਸ਼ਕ ਨੇ ਮਸ਼ਹੂਰ ਨਿਰਦੇਸ਼ਕ ਕਵੀ ਰਾਜ਼. ਫਿਲਮ ਦੀ ਕਹਾਣੀ ਲਿਖੀ ਹੈ ਬਾਜ਼ ਨੇ ਤੇ ਫਿਲਮ ਦੇ ਐਗਜ਼ੀਕਉਟਿਵ ਪ੍ਰੋਡੂਸਰ ਨੇ ਜੀਤ ਰੁੜਕਾ।
ਫਿਲਮ ਦੀ ਸਟਾਰਕਾਸਟ ਨੇ ਦੱਸਿਆ ਨੇ ਕੀ ਫਿਲਮ ਦੀ ਕਹਾਣੀ ਬਾਰੇ ਤਾਂ ਅਸੀਂ ਜਾਦਾ ਕੁਝ ਤਾਂ ਨਹੀਂ ਦਸ ਸਕਦੇ ਪਰ ਇਹ ਭਰੋਸਾ ਜ਼ਰੂਰ ਦਵਾ ਸਕਦੇ ਹਾਂ ਕਿ ਇਸ ਫਿਲਮ ਚ ਤੁਹਾਨੂੰ ਸਬ ਕੁਜ ਦੇਖਣ ਨੂੰ ਮਿਲੇਗਾ ਜਿਵੇਂ ਐਕਸ਼ਨ, ਡਰਾਮਾ ਤੇ ਜਜ਼ਬਾਤ। ਤੇ ਇਸ ਫਿਲਮ ਨੂੰ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਬਹਿ ਕੇ ਦੇਖ ਸਕਦੇ ਹੋ. ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਆਲੇ ਦੁਆਲੇ ਆਲੇ ਇਲਾਕੇ ਤੇ ਚੰਡੀਗੜ੍ਹ ਚ ਹੋਇ ਆ. ਇਸ ਫਿਲਮ ਚ ਮੁਖ ਭੂਮਿਕਾਵਾਂ ਚ ਅੱਸੀ ਪ੍ਰੀਤ ਬਾਠ ਤੇ ਕਮਲ ਵਿਰਕ ਨੂੰ ਦੇਖਾਂਗੇ ਤੇ ਨਾਲ ਯੋਗਰਾਜ ਸਿੰਘ, ਸੁਨੀਤਾ ਧੀਰ, ਬੀ ਐੱਨ ਸ਼ਰਮਾ, ਬਾਜ਼ ਤੇ ਜੀਤ ਰੁੜਕਾ ਨੂੰ ਵੀ ਅਹਿਮ ਕਿਰਦਾਰਾਂ ਵਿਚ ਦੇਖਾਂਗੇ।
ਨਿਰਦੇਸ਼ਕ ਕਵੀ ਰਾਜ ਨੇ ਦੱਸਿਆ ਕੇ ਇਹ ਫਿਲਮ ਸਾਰਿਆਂ ਦਾ ਮਨੋਰੰਜਨ ਤੇ ਕਰੇਗੀ ਹੈ ਪਰ ਨਾਲ ਨਾਲ ਸਮਾਜ ਦੀਆਂ ਕੁਜ ਸੱਚਾਈਆਂ ਨੂੰ ਵੀ ਦਰਸ਼ਾਵੇਗੀ।
ਲੀਡ ਐਕਟਰ ਪ੍ਰੀਤ ਬਾਠ ਨੇ ਵੀ ਦੱਸਿਆ ਕੇ ਇੱਦਾ ਦੇ ਕੌਂਸਪਟ ਆਲੀ ਫਿਲਮ ਕਰ ਕੇ ਉਹ ਬਹੁਤ ਚੰਗਾ ਮਹਿਸੂਸ ਕਰ ਰਹੇ ਨੇ. ਇਹ ਓਕ ਅਲਗ ਕਿਸਮ ਦੀ ਫਿਲਮ ਹੈ. ਇਸ ਵਿਚ ਦਿਖਾਯਾ ਗਿਆ ਹੈ ਕੇ ਕਿਂਵੇ ਸਾਡੇ ਨੌਜਵਾਨ ਗ਼ਲਤ ਰਾਹਵਾਂ ਤੇ ਤੁਰ ਪੈਂਦੇ ਨੇ.
ਨਿਰਮਾਤਾ ਰਾਕੇਸ਼ ਸ਼ਰਮਾ ਤੇ ਸਹਿ-ਨਿਰਮਾਤਾ ਅਮਰਦੀਪ ਸਿੰਘ ਕੂਨਰ ਨੇ ਕਿਹਾ, ਕੇ ਇੰਨੇ ਸੀਨੀਅਰ ਕਲਾਕਾਰਾਂ ਨਾਲ ਕਮ ਕਰ ਕੇ ਬਹੁਤ ਹੈ ਚੰਗਾ ਲੱਗਾ। ਓਹਨਾ ਨੂੰ ਇਸ ਫਿਲਮ ਦਾ ਕੰਸਪਟ ਤੇ ਕਹਾਣੀ ਦੋਨੋ ਹੈ ਬਹੁਤ ਚੰਗਾ ਲੱਗਾ ਤਾਂ ਹੀ ਇਹਦੇ ਤੇ ਫਿਲਮ ਬਣਾਉਣ ਦਾ ਸੋਚ ਲਿਆ.
ਫਿਲਮ ਦਾ ਸੰਗੀਤ ਤਿਆਰ ਕਿੱਤਾ ਹੈ ਗੁਰਮੀਤ ਸਿੰਘ ਨੇ ਤੇ ਇਸ ਦੇ ਗੀਤਾਂ ਨੂੰ ਲਿਖਿਆ ਹੈ ਬਾਜ਼ ਨੇ. ਫਿਲਮ ਦੇ ਗੀਤਾਂ ਨੂੰ ਆਪਣੀ ਸੋਹਣੀਆਂ ਅਵਾਜ਼ਾਂ ਦਿੱਤੀਆਂ ਹਨ ਕੰਵਰ ਗਰੇਵਾਲ, ਨਛੱਤਰ ਗਿੱਲ, ਫ਼ਿਰੋਜ਼ ਖਾਨ, ਜਸਬੀਰ ਜੱਸੀ, ਗੀਤਾ ਜ਼ੈਲਦਾਰ, ਸੋਨੂ ਕੱਕੜ ਤੇ ਤਰੰਨੁਮ ਮਲਿਕ ਨੇ.