• Home
  • ਪੰਜਾਬੀ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਦਾ ਮਲੇਰਕੋਟਲਾ ਚ ਦੇਹਾਂਤ

ਪੰਜਾਬੀ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਦਾ ਮਲੇਰਕੋਟਲਾ ਚ ਦੇਹਾਂਤ

ਲੁਧਿਆਣਾ 4ਮਈ
ਪੰਜਾਬੀ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਸੁਰਗਵਾਸ ਹੋ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ  ਉਨ੍ਹਾਂ ਦੇ ਜੱਦੀ ਪਿੰਡ ਦਸੌਂਧਾ ਸਿੰਘ ਵਾਲਾ (ਸੰਗਰੂਰ) ਵਿਖੇ ਹੋਵੇਗਾ।
15 ਜੁਲਾਈ 1937 ਨੂੰ ਪੈਦਾ ਹੋਏ ਜਸਦੇਵ ਸਿੰਘ ਧਾਲੀਵਾਲ ਮਲੇਰਕੋਟਲਾ ਇਲਾਕੇ ਦੀ ਸਾਹਿੱਤਕ ਲਹਿਰ ਦੇ ਉਸਰੱਈਏ ਸਨ।
ਪਹਿਲਾਂ ਅਧਿਆਪਕ, ਫਿਰ ਬੀ ਡੀ ਓ ਤੇ ਐਡਸ਼ਨਲ ਡਿਪਟੀ ਕਮਿਸ਼ਨਰ ਵਜੋਂ 1995 ਚ ਸੇਵਾਮੁਕਤ ਹੋਏ ਸ: ਧਾਲੀਵਾਲ ਮਲੇਰਕੋਟਲਾ ਚ ਸਟੇਡੀਅਮ ਨੇੜੇ ਘਰ ਬਣਾ ਕੇ ਰਹਿ ਰਹੇ ਸਨ।
ਉਨ੍ਹਾਂ ਦੀਆਂ ਲਿਖਤਾਂ ਪਿਆਰ ਬੇਵਫ਼ਾ ਨਹੀਂ, ਦਿਲ ਦਾ ਕੌਲ ਫੁੱਲ,ਕਾਲੇ ਦਿਨ, ਚੰਗੇ ਦਿਨਾਂ ਦੀ ਉਡੀਕ,ਅੱਧੀ ਰਾਤ ਤੋਂ ਬਾਦ, ਅੰਨ੍ਹੀ ਗਲੀ ਦੇ ਰਾਹੀ, ਪੱਥਰ ਲੋਕ,ਕੱਚੀਆਂ ਰਾਹਾਂ, ਲੋਹੇ ਦੇ ਮਨੁੱਖ, ਸੁਰਖ਼ਾਬ ਦੇ ਖੰਭ ਤੇ ਰਿਸ਼ਤਿਆਂ ਦੀ ਦਾਸਤਾਨ ਪ੍ਰਮੁੱਖ  ਹਨ।
ਆਪਣੇ ਪਿੰਡ ਬਾਰੇ ਵੀ ਉਨ੍ਹਾਂ ਇਕ ਵਿਸ਼ਾਲ ਪੁਸਤਕ ਲਿਖੀ ਸੀ।
ਇਹ ਜਾਣਕਾਰੀ ਦਿੰਦਿਆਂ ਸ: ਧਾਲੀਵਾਲ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਪੜਜਾਬੀ ਲੇਖਕ  ਸ: ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ ਤੇ ਡਾ: ਰੁਪਿੰਦਰ ਕੌਰ ਤੂਰ ਨੇ ਦੱਸਿਆ ਕਿ ਉਹ ਚਾਨਣ ਮੁਨਾਰੇ ਤਾਂ ਹੈ ਹੀ ਸਨ, ਪ੍ਰੇਰਨਾ ਦਾ ਭਰਪੂਰ ਖ਼ਜ਼ਾਨਾ ਸਨ।
ਸ: ਧਾਲੀਵਾਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨi