• Home
  • ਪੰਜਾਬੀਆਂ ਨੂੰ ਲਾਹੌਲ ਸਪਿਤੀ ਦਾ ਇਲਾਕਾ ਭੁਲਣਾ ਨਹੀਂ ਚਾਹੀਦਾ …ਡਾ ਮਨਮੋਹਨ 

ਪੰਜਾਬੀਆਂ ਨੂੰ ਲਾਹੌਲ ਸਪਿਤੀ ਦਾ ਇਲਾਕਾ ਭੁਲਣਾ ਨਹੀਂ ਚਾਹੀਦਾ …ਡਾ ਮਨਮੋਹਨ 

ਚੰਡੀਗੜ੍   28 ਅਪਰੈਲ
ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬ ਸਾਹਿਤ ਅਕਾਦਮੀ ( ਅਦਾਰਾ ਕਲਾ ਪ੍ਰੀਸ਼ਦ ਚੰਡੀਗੜ੍ਹ )ਦੇ ਸਹਿਯੋਗ ਨਾਲ ਇੰਗਲਿਸ਼ ਆਡੀਟੋਰੀਅਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਹੁਤ ਹੀ ਖੂਬਸੂਰਤ ਸਮਾਗਮ ਚ ਭਾਰਤ ਦੇ ਸਾਬਕਾ ਖੇਡ ਮੰਤਰੀ ਤੇ ਸਾਬਕਾ ਚੋਣ ਕਮਿਸ਼ਨਰ  ਡਾ ਮਨੋਹਰ ਸਿੰਘ ਗਿੱਲ
 ਦੀਆਂ ਪੁਸਤਕਾਂ " ਲਾਹੌਲ ਸਪਿਤੀ ਦੀਆਂ ਕਹਾਣੀਆਂ " ਪੰਜਾਬੀ ਅਤੇ  ਹਿੰਦੀ ਰੀਲੀਜ਼ ਵਾਈਸ ਚਾਂਸਲਰ ਡਾ ਅਰੁਣ  ਕੁਮਾਰ ਗਰੋਵਰ. ਡਾ ਮਨਮੋਹਨ . ਡਾ ਦੀਪਕ ਮਨਮੋਹਨ ਸਿੰਘ . ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ. ਪਰਧਾਨ ਪੰਜਾਬ ਸਾਹਿੱਤ ਅਕਾਡਮੀ ਡਾ ਸਰਬਜੀਤ ਕੌਰ ਸੋਹਲ. ਬਲਵੰਤ ਭਾਟੀਆ .ਡਾ ਯੋਗ ਰਾਜ. ਡਾ ਸਰਬਜੀਤ ਸਿੰਘ . ਸਤੀਸ਼ ਗੁਲਾਟੀ .ਡਾ ਪਰਵੀਨ ਕੁਮਾਰ . ਡਾ ਅਨਿਲ ਧੀਮਾਨ ਅਤੇ ਡਾ ਜਗਵਿੰਦਰ ਜੋਧਾ ਸ਼ਾਮਿਲ ਸਨ।
ਡਾ ਮਨਮੋਹਨ ਨੇ ਡਾ: ਗਿੱਲ ਦੀਆਂ ਪੁਸਤਕਾਂ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਇਹ ਪੁਸਤਕਾਂ ਬਾਰੇ ਪੰਜਾਬੀਆਂ ਨੂੰ ਖੁਲ ਕੇ ਗੱਲ ਕਰਨੀ ਚਾਹੀਦੀ ਹੈ ਕਿਓਂਕਿ ਪੰਜਾਬੀ ਆਪਣੇ ਇਲਾਕਿਆਂ ਨੂੰ ਭੁੱਲ ਚੁੱਕੇ ਹਨ . ਇਹ ਕਹਾਣੀਆ ਸਾਨੂੰ ਸਾਡੀ ਯਾਦ ਦਿਵਾਓਦੀਆਂ ਹਨ. ਡਾ ਗਿੱਲ ਨੇ ਪੰਜਾਬ ਨਾਲ ਆਪਣੀਆਂ ਯਾਦਾਂ ਸਾਝੀਅਾਂ ਕਰਦਿਆਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਅਤੇ ਖਾਸ ਕਰ ਲਾਹੌਲ ਸਪਿਤੀ ਦੇ ਰਹਿਣ ਸਹਿਣ ਬਾਰੇ ਜਿੰਦਗੀ ਨੂੰ ਸਮਝਣ ਅਤੇ ਉਸ ਇਲਾਕੇ ਦੇ ਪ੍ਰਭਾਵਾੰ ਦਾ ਵਰਣਨ ਕੀਤਾ। ਸਮਾਗਮ ਦਾ ਡਾ ਯੋਗ ਰਾਜ ਅਤੇ ਬਲਵੰਤ ਭਾਟੀਆ ਨੇ ਸੰਚਾਲਨ ਕੀਤਾ।  ਸਵਾਗਤੀ ਸ਼ਬਦ ਡਾ ਸਰਬਜੀਤ ਕੌਰ ਸੋਹਲ ਨੇ ਕਾਵਿ ਮਈ ਅੰਦਾਜ਼ ਵਿੱਚ ਆਪਣੀ ਕਵਿਤਾ ਰਾਹੀਂ ਕਹੇ।
ਸ: ਬਲਵੰਤ ਸਿੰਘ ਰਾਮੂਵਾਲੀਆ .ਡਾ ਦੀਪਕ ਮਨਮੋਹਨ ਤੋਂ ਇਲਾਵਾ ਸਤੀਸ਼ ਗੁਲਾਟੀ ਨੇ ਸਭਨਾ ਧੰਨਵਾਦ ਕੀਤਾ . ਸਮਾਗਮ ਚ ਸੌ ਦੇ ਕਰੀਬ ਰਿਸਰਚ ਸਕਾਲਰਾ਼ ਤੋਂ ਇਲਾਵਾ ਸੀਨੀਅਰ ਪੱਤਰਕਾਰ ਤੇ ਲੇਖਿਕਾ ਨਿਰੂਪਮਾ ਦੱਤ. ਗੁਲ ਚੌਹਾਨ .ਗੋਵਰਧਨ ਗੱਬੀ. ਨ੍ਰਿਪਿਦਰ ਰਤਨ . ਗੁਰਤੇਜ ਸਿੰਘ ਆਈ ਏ ਐੱਸ ,ਜੈ ਪਾਲ. ਭਜਨ ਬੀਰ ਸਿੰਘ,ਗੁਰਤੇਜ ਕੁਹਾਰਵਾਲਾ. ਸੱਜਣ ਚੀਮਾ.  ਡਾ ਸ਼ਿੰਦਰ ਪਾਲ. ਸ਼੍ਰੀ ਰਾਮ ਅਰਸ਼. ਅਸ਼ੋਕ ਭੰਡਾਰੀ.  ਸੁਮਿਤ ਗੁਲਾਟੀ . ਵਿਜੇ ਕੁਮਾਰ. ਸਾਜਨ ਚੌਹਾਨ. ਵਿੰਕੀ  ਤੋਂ ਇਲਾਵਾ ਅਨੇਕਾਂ ਸਾਹਿਤਕਾਰ ਅਤੇ ਵਿਦਿਆਰਥੀ ਸ਼ਾਮਿਲ ਸਨ। ਮੂਲ ਅੰਗਰੇਜ਼ੀ ਪੁਸਤਕ ਦਾ ਪੰਜਾਬੀ ਅਨੁਵਾਦ ਡਾ: ਜਗਵਿੰਦਰ ਜੋਧਾ ਨੇ ਕੀਤਾ ਹੈ।
ਇਨ੍ਹਾਂ ਪੁਸਤਕਾਂ ਨੂੰ ਚੇਤਨਾ ਪਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ