• Home
  • ਪੰਚਾਇਤੀ ਚੋਣਾਂ ਨੂੰ ਸਰਕਾਰ ਸਤੰਬਰ ਮਹੀਨੇ ਵਿੱਚ ਕਰਵਾਉਣ ਦੇ ਮੂਡ ਵਿੱਚ

ਪੰਚਾਇਤੀ ਚੋਣਾਂ ਨੂੰ ਸਰਕਾਰ ਸਤੰਬਰ ਮਹੀਨੇ ਵਿੱਚ ਕਰਵਾਉਣ ਦੇ ਮੂਡ ਵਿੱਚ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਪੰਜਾਬ ਵਿੱਚ ਭਾਵੇਂ ਪੰਚਾਇਤੀ ਤੇ ਸੰਮਤੀ ਚੋਣਾਂ ਦੀ ਮਿਆਦ ਜੁਲਾਈ -2018 ਚ ਖਤਮ ਹੋ ਜਾਵੇਗੀ, ਪਰ ਸਰਕਾਰ ਵੱਲੋਂ ਚੋਣਾਂ ਸਤੰਬਰ ਚ ਹੀ ਕਰਵਾਈਆਂ ਜਾਣਗੀਆਂ ।ਭਾਵੇਂ ਪੰਚਾਇਤ ਵਿਭਾਗ ਵੱਲੋਂ  ਪੰਚਾਇਤੀ ਚੋਣਾਂ ਮਿੱਥੇ ਸਮੇਂ ਤੋਂ ਲੇਟ ਕਰਵਾਉਣ ਲਈ ਵੋਟਰ ਸੂਚੀਆਂ  ਅਤੇ ਵੱਖ ਵੱਖ ਉਮੀਦਵਾਰਾਂ ਦੀਆਂ ਕੈਟਾਗਿਰੀ  ਰੋਟੇਸ਼ਨ ਦਾ ਕੰਮ ਮੁਕੰਮਲ ਨਾ ਹੋਣ ਦਾ ਬਹਾਨਾ ਲਾਇਆ ਜਾ ਰਿਹਾ ਹੈ  ।ਪਰ ਅਸਲ ਗੱਲ ਇਹ ਹੈ ਕਿ ਪੰਜਾਬ ਸਰਕਾਰ ਲੋਕ ਸਭਾ -2019 ਨੂੰ ਧਿਆਨ ਵਿੱਚ ਰੱਖਦਿਆਂ ਪੰਚਾਇਤੀ ਤੇ ਸੰਮਤੀ ਚੋਣਾਂ ਨੇੜੇ ਆ ਕੇ ਹੀ ਕਰਵਾਉਣਾ ਚਾਹੁੰਦੀ ਹੈ ।ਕਿਉਂਕਿ ਜ਼ਿਮਨੀ ਚੋਣ ਸ਼ਾਹਕੋਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਅੰਦਰ ਅਜੇ ਕੈਪਟਨ ਅਮਰਿੰਦਰ ਸਿੰਘ ਦੀ ਲਹਿਰ ਬਰਕਰਾਰ ਹੈ । ਸਤੰਬਰ ਤੋਂ ਪਹਿਲਾਂ  ਕੈਪਟਨ ਸਰਕਾਰ ਵੱਲੋਂ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਤੇ ਬਾਅਦ ਵਿੱਚ ਉਨ੍ਹਾਂ ਦੀ ਮਦਦ ਕਰਨ ਵਾਲੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ ,ਜੋ ਕਿ ਸਰਕਾਰ ਦਾ ਚੋਣ ਵਾਅਦਾ ਵੀ ਸੀ । ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਲੋਕਾਂ ਚ ਅਜੇ ਤੱਕ ਸਦਮਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡਾਂ ਚ  ਕੈਪਟਨ ਸਰਕਾਰ ਸਰਪੰਚੀ ਤੇ ਸੰਮਤੀ  ਚੋਣਾਂ ਚ  ਪਿੰਡਾਂ ਚ ਹੂੰਝਾ ਫੇਰ ਸਕਦੀ ਹੈ।ਪੰਚਾਇਤੀ ਚੋਣਾਂ ਚ ਚੁਣੇ ਹੋਏ ਸਰਪੰਚ ਤੇ ਸੰਮਤੀ ਮੈਂਬਰ ਲੋਕ ਸਭਾ ਚੋਣਾਂ ਚ ਕਾਂਗਰਸ ਲਈ ਮੁੱਖ ਕੜੀ ਵਜੋਂ ਕੰਮ ਕਰਨਗੇ ।