• Home
  • ਪੰਚਕੂਲਾ ਦੇ ਦੰਗਿਆਂ ਦੇ ਮਾਮਲੇ ਚ ਹਨੀਪ੍ਰੀਤ ਦੀ ਜ਼ਮਾਨਤ ਰੱਦ

ਪੰਚਕੂਲਾ ਦੇ ਦੰਗਿਆਂ ਦੇ ਮਾਮਲੇ ਚ ਹਨੀਪ੍ਰੀਤ ਦੀ ਜ਼ਮਾਨਤ ਰੱਦ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ ) ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਨੂੰ ਅੱਜ ਪੰਚਕੂਲਾ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ ।ਨੂੰ ਦੱਸਣਯੋਗ ਹੈ ਕਿ ਪਿੱਛਲੇ ਵਰ੍ਹੇ ਪੱਚੀ ਅਗਸਤ ਨੂੰ ਪੰਚਕੂਲਾ ਵਿਖੇ ਦੰਗੇ ਭੜਕਾਉਣ ਦੇ ਮਾਮਲੇ ਵਿਚ ਹਨੀਪ੍ਰੀਤ ਦਾ ਨਾਮ ਮੁੱਖ ਦੋਸ਼ੀ ਵਜੋਂ ਸ਼ਾਮਿਲ ਹੈ । ਹਨੀਪ੍ਰੀਤ ਵੱਲੋਂ ਬਹੁਤ ਚਰਚਿਤ ਅਰੂਸੀ ਕਤਲ ਕੇਸ ਲੜਨ ਵਾਲਾ ਵਕੀਲ ਤਨਵੀਰ ਅਹਿਮਦ ਕੇਸ ਲੜ ਰਿਹਾ ਹੈ ਜਿਸ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਕਿ ਹਨੀਪ੍ਰੀਤ ਰਾਮ ਰਹੀਮ ਨੂੰ ਸਜ਼ਾ ਵਾਲੇ ਦਿਨ ਅਦਾਲਤ ਵਿੱਚ ਸੀ ਉਸਦਾ ਦੰਗੇ ਭੜਕਾਉਣ ਵਿਚ ਕੋਈ ਹੱਥ ਨਹੀਂ । ਅਦਾਲਤ ਨੇ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ 32 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ 18 ਨੂੰ ਜ਼ਮਾਨਤ ਮਿਲ ਚੁੱਕੀ ਹੈ