• Home
  • ਪ੍ਰੇਮਿਕਾ ਨਾਲ ਨਹੀਂ ਹੋਇਆ ਵਿਆਹ, ਕੀਤੀ ਆਤਮ ਹੱਤਿਆ

ਪ੍ਰੇਮਿਕਾ ਨਾਲ ਨਹੀਂ ਹੋਇਆ ਵਿਆਹ, ਕੀਤੀ ਆਤਮ ਹੱਤਿਆ

ਨਿਹਾਲ ਸਿੰਘ ਵਾਲਾ- ਇੱਕ ਨੌਜਵਾਨ ਲੜਕੇ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਨਾ ਹੋਣ ਦੀ ਸੂਰਤ ਵਿਚ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। ਪਿੰਡ ਵਿਚੋਂ ਮਿਲੀ ਜਾਣਕਾਰੀ ਅਨੁਸਾਰ 22 ਸਾਲਾ ਨੌਜਵਾਨ ਪਿੰਡ ਖੋਟੇ ਦਾ ਰਹਿਣ ਵਾਲਾ ਹੈ। ਉਹ ਆਪਣੇ ਪ੍ਰੇਮਿਕਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰੰਤੂ ਉਹ ਵਿਆਹ ਕਰਵਾਉਣ ਵਿਚ ਅਸਫਲ ਰਿਹਾ, ਜਿਸ ਕਾਰਨ ਉਕਤ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ।