• Home
  • ਪ੍ਰਬੰਧਕੀ ਅਧਿਕਾਰੀਆਂ ਦਾ ਤਿੰਨ ਦਿਨਾਂ ਵਿੱਤ ਅਤੇ ਸਕੂਲ ਪ੍ਰਬੰਧ ਦੇ ਸਿਖਲਾਈ ਪ੍ਰੋਗਰਾਮ ਦਾ ਚੌਥਾ ਗੇੜ ਸ਼ੁਰੂ

ਪ੍ਰਬੰਧਕੀ ਅਧਿਕਾਰੀਆਂ ਦਾ ਤਿੰਨ ਦਿਨਾਂ ਵਿੱਤ ਅਤੇ ਸਕੂਲ ਪ੍ਰਬੰਧ ਦੇ ਸਿਖਲਾਈ ਪ੍ਰੋਗਰਾਮ ਦਾ ਚੌਥਾ ਗੇੜ ਸ਼ੁਰੂ

ਐੱਸ.ਏ.ਐੱਸ. ਨਗਰ 25ਮਈ ( ਖ਼ਬਰ ਵਾਲੇ ਬਿਊਰੋ ) ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਜੀ ਦੀ ਰਹਿਨੁਮਾਈ ਹੇਠ ਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਜੀ ਦੇਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਪ੍ਰਬੰਧਕੀ ਅਧਿਕਾਰੀਆਂ ਦਾ ਤਿੰਨ ਦਿਨਾਂ ਵਿੱਤ ਅਤੇ ਸਕੂਲ ਪ੍ਰਬੰਧ ਦੇ ਸਿਖਲਾਈ ਪ੍ਰੋਗਰਾਮ ਦਾ ਚੌਥਾ ਗੇੜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇਸ਼ੁਰੂ ਹੋ ਗਿਆ ਹੈ|
ਇਸ ਸਬੰਧੀ ਏ.ਐੱਸ.ਪੀ.ਡੀ. ਪ੍ਰਿੰਸੀਪਲ ਮਨੋਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਡੀ.ਡੀ.ਓਜ਼. ਨੂੰ ਸਲਾਨਾ ਪ੍ਰਵੀਨਤਾ ਤਰੱਕੀਆਂ ਅਤੇ ਕੁਝ ਹੋਰ ਵਿੱਤੀ ਅਧਿਕਾਰ ਦਿੱਤੇਗਏ ਹਨ ਜਿਸ ਕਾਰਨ ਪੰਜਾਬ ਭਰ ਦੇ ਪ੍ਰਬੰਧਕੀ ਅਧਿਕਾਰੀਆਂ ਦੀ ਵਿੱਤੀ ਨਿਯਮਾਂ ਅਤੇ ਹੋਰ ਪ੍ਰਬੰਧਕੀ ਨਿਯਮਾਂ ਦੀ ਜਾਣਕਾਰੀ ਸਬੰਧੀ ਓਰੀਐਂਟੇਸ਼ਨ ਦੀ ਜਰੂਰਤ ਸੀ| ਇਸ ਲਈ ਡਾਇਰੈਕਟਰ ਜਨਰਲਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਗੋਇਲ ਆਈ.ਏ.ਐੱਸ. ਜੀ ਦੀ ਦੇਖ-ਰੇਖ ਹੇਠ ਤਿੰਨ ਦਿਨਾਂ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਚੌਥੇ ਗੇੜ 'ਚ ਪੰਜਾਬ ਦੇ ਜ਼ਿਲ੍ਹਾ ਸਿੱਖਿਆਅਫ਼ਸਰਾਂ, ਉਪ ਜ਼ਿਲ੍ਹਾ ਸਿੱਖਿਆ ਅਫਸਰਾਂ, ਡਇਟਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਤਰੱਕੀ ਉਪਰੰਤ ਹਾਜ਼ਰ ਹੋਏ ਲਗਭਗ ਕੁੱਲ 270 ਦੇ ਕਰੀਬ ਪ੍ਰਬੰਧਕੀ ਅਧਿਕਾਰੀਆਂ ਨੂੰ 24 ਤੋਂ 26 ਮਈ ਤੱਕਸਿਖਲਾਈ-ਕਮ-ਓਰੀਐਂਟੇਸ਼ਨ ਵਰਕਸ਼ਾਪ ਵਿੱਚ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਮਾਹਿਰਾਂ ਦੁਆਰਾ ਜਾਣਕਾਰੀ ਦਿੱਤੀ ਜਾ ਰਹੀ ਹੈ|
ਵਿੱਤ ਅਤੇ ਸਿਵਲ ਸੇਵਾਵਾਂ ਦੇ ਨਿਯਮਾਂ ਤੋਂ ਇਲਾਵਾ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਵੱਖ-ਵੱਖ ਈ-ਪੋਰਟਲਾਂ ਬਾਰੇ ਵੀ ਸਿੱਖਿਆ ਵਿਭਾਗ ਦੇ ਮਾਹਿਰ ਆਪਣੇ ਵਿਚਾਰ ਸਾਂਝੇਕਰਨਗੇ ਅਤੇ ਇਹਨਾਂ ਦੀ ਵਰਤੋਂ ਅਤੇ ਡਾਟਾ ਅਪਲੋਡ ਕਰਨ ਸਬੰਧੀ ਵੀ ਜਾਣਕਾਰੀਆਂ ਸਾਂਝੀਆਂ ਕਰਨਗੇ|
ਇਸ ਮੌਕੇ ਹਾਜ਼ਰ ਹੋਏ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆਂ ਅਫਸਰਾਂ ਨੇ ਦੱਸਿਆ ਕਿ ਇਹ ਸਿਖਲਾਈ ਵਰਕਸ਼ਾਪ ਦਾ ਉਹਨਾਂ ਨੂੰ ਆਪਣੇ ਕਾਰਜਕਾਲ ਵਿੱਚ ਬਹੁਤ ਹੀ ਜਿਆਦਾ ਫਾਇਦਾ ਹੋਵੇਗਾ|
ਫੋਟੋ: ਸਿਖਲਾਈ ਵਰਕਸ਼ਾਪ ਵਿੱਚ ਭਾਗ ਲੈਂਦੇ ਪ੍ਰਬੰਧਕੀ ਅਫਸਰ ਅਤੇ ਜਾਣਕਾਰੀ ਦਿੰਦੇ ਮਾਹਿਰ